ਆਨਲਾਈਨ ਡੈਸਕ, ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਇਕ ਤੋਂ ਬਾਅਦ ਇਕ 12 ਟਵੀਟ ਕਰ ਕੇ ਐਡਵੋਕੇਟ ਜਨਰਲ ਏਪੀਐੱਸ ਦਿਓਲ 'ਤੇ ਤਿੱਖਾ ਹਮਲਾ ਬੋਲਿਆ। ਸਿੱਧੂ ਨੇ ਲਿਖਿਆ, ਏਜੀ-ਸਾਬ੍ਹ, ਨਿਆਂ ਅੰਨ੍ਹਾ ਹੈ ਪਰ ਪੰਜਾਬ ਦੇ ਲੋਕ ਨਹੀਂ। ਸਾਡੀ ਕਾਂਗਰਸ ਪਾਰਟੀ ਬੇਅਦਬੀ ਦੇ ਮਾਮਲਿਆਂ 'ਚ ਨਿਆਂ ਦੇਣ ਦੇ ਵਾਅਦੇ ਨਾਲ ਸੱਤਾ ਵਿਚ ਆਈ ਸੀ ਜਿਸ ਵਿਚ ਤੁਸੀਂ ਮੁੱਖ ਸਾਜ਼ਿਸ਼ਕਰਤਾ ਤੇ ਮੁਲਜ਼ਮਾਂ ਦੇ ਹੱਕ ਵਿਚ ਹਾਈ ਕੋਰਟ 'ਚ ਪੇਸ਼ ਹੋਏ ਤੇ ਪੰਜਾਬ ਸਰਕਾਰ 'ਤੇ ਗੰਭੀਰ ਦੋਸ਼ ਲਗਾਏ।

ਦੱਸ ਦੇਈਏ ਨਵਜੋਤ ਸਿੰਘ ਸਿੱਧੂ ਏਜੀ ਖਿਲਾਫ਼ ਲਗਾਤਾਰ ਹਮਲਾਵਰ ਰਹੇ ਹਨ। ਦੋ ਦਿਨ ਪਹਿਲਾਂ ਤਾਂ ਉਨ੍ਹਾਂ ਇੱਥੋਂ ਤਕ ਕਹਿ ਦਿੱਤਾ ਕਿ ਇਹ ਪੰਜਾਬ ਕਾਂਗਰਸ ਪ੍ਰਧਾਨ ਅਹੁਦੇ ਤੋਂ ਦਿੱਤਾ ਗਿਆ ਅਸਤੀਫ਼ਾ ਵਾਪਸ ਲੈਂਦੇ ਹਨ, ਪਰ ਉਹ ਉਦੋਂ ਤਕ ਪਾਰਟੀ ਹੈੱਡਕੁਆਰਟਰ ਨਹੀਂ ਜਾਣਗੇ, ਜਦੋਂ ਤਕ ਨਵੇਂ ਏਜੀ ਦੀ ਨਿਯੁਕਤੀ ਨਹੀਂ ਹੋ ਜਾਂਦੀ। ਇਸ ਤੋਂ ਬਾਅਦ ਏਜੀ ਨੇ ਵੀ ਟਵੀਟ ਕਰ ਕੇ ਨਵਜੋਤ ਸਿੱਧੂ 'ਤੇ ਹਮਲਾ ਕੀਤਾ। ਕਿਹਾ ਕਿ ਸਿੱਧੂ ਸਰਕਾਰ ਦੇ ਕੰਮਕਾਜ ਵਿਚ ਅੜਿੱਕੇ ਪਾ ਰਹੇ ਹਨ।

ਮਾਮਲੇ 'ਚ ਅੱਜ ਸਿੱਧੂ ਨੇ ਕਈ ਟਵੀਟ ਕਰ ਕੇ ਏਜੀ 'ਤੇ ਹਮਲਾ ਕੀਤਾ। ਸਿੱਧੂ ਨੇ ਦਿਓਲ ਨੂੰ ਪੁੱਛਿਆ ਕਿ ਕੀ ਉਹ (ਸਿੱਧੂ) ਜਾਣ ਸਕਦੇ ਹਨ ਕਿ ਜਦੋਂ ਤੁਸੀਂ ਮੁੱਖ ਸਾਜ਼ਿਸ਼ਖਾੜੇ ਲਈ ਅਦਾਲਤ 'ਚ ਪੇਸ਼ ਹੋਏ। ਉਨ੍ਹਾਂ ਨੂੰ ਜ਼ਮਾਨਤ ਦਿਵਾਈ। ਸਿੱਧੂ ਨੇ ਕਿਹਾ ਕਿ ਦਿਓਲ ਦੱਸਣ ਕੇ ਉਹ ਕਿਸ ਦੇ ਹਿੱਤਾਂ ਲਈ ਕੰਮ ਕਰ ਰਹੇ ਸਨ। ਸਿੱਧੂ ਨੇ ਪੁੱਛਿਆ ਕਿ ਦਿਓਲ ਦੱਸਣ ਕੀ ਉਹ ਕਿਸ ਦੇ ਹਿੱਤਾਂ ਲਈ ਕੰਮ ਕਰ ਰਹੇ ਸਨ, ਉਨ੍ਹਾਂ ਦੇ ਹਿੱਤਾਂ ਲਈ ਜਿਨ੍ਹਾਂ ਨੇ ਉਨ੍ਹਾਂ ਨੂੰ ਏਜੀ ਵਰਗੇ ਸੰਵਿਧਾਨਕ ਅਹੁਦੇ 'ਤੇ ਬਿਠਾਇਆ। ਅਜਿਹੀ ਟਿੱਪਣੀ ਕਰ ਕੇ ਸਿੱਧੂ ਨੇ ਇਕ ਵਾਰ ਫਿਰ ਸਿੱਧੇ-ਸਿੱਧੇ ਚਰਨਜੀਤ ਸਿੰਘ ਚੰਨੀ 'ਤੇ ਵੀ ਸਵਾਲ ਉਠਾਇਆ।

Posted By: Seema Anand