ਜੇਐੱਨਐੱਨ, ਚੰਡੀਗੜ੍ਹ : ਪੰਜਾਬ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸ਼ੁੱਕਰਵਾਰ ਚੰਡੀਗੜ੍ਹ ਦੇ ਸੈਕਟਰ-15 ਕਾਂਗਰਸ ਭਵਨ ’ਚ ਤਾਜਪੋਸ਼ੀ ਹੋਈ। ਸਮਾਗਮ ਦੌਰਾਨ ਨਾ ਤਾਂ ਖੁਦ ਨਵਜੋਤ ਸਿੰਘ ਸਿੱਧੂ ਤੇ ਨਾ ਹੀ ਹਜ਼ਾਰਾਂ ਦੀ ਗਿਣਤੀ ਪੁੱਜੇ ਸਮਰਥਕਾਂ ਨੇ ਮਾਸਕ ਪਹਿਨਿਆ। ਇਹ ਸਵਾਰ ਸਿਰਫ ਇਸ ਤਾਜਪੋਸ਼ੀ ਸਮਾਗਮ ਦੇ ਪ੍ਰਬੰਧਕਾਂ ’ਤੇ ਨਹੀਂ ਉੱਠਦਾ ਬਲਕਿ ਚੰਡੀਗੜ੍ਹ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਸਵਾਲਾਂ ਦੇ ਘੇਰੇ ’ਚ ਹੈ। ਜੇ ਕੋਈ ਆਮ ਵਿਅਕਤੀ ਬਿਨਾਂ ਮਾਸਕ ਦੇ ਬਾਹਰ ਨਿਕਲਦਾ ਹੈ ਤਾਂ ਉਸ ਦਾ ਤੁਰੰਤ ਚਾਲਾਨ ਕੱਟ ਦਿੱਤਾ ਜਾਂਦਾ ਹੈ, ਪਰ ਇਥੇ ਪੁਲਿਸ ਪ੍ਰਸ਼ਾਸਨ ਵੀ ਮੂਕ ਦਰਸ਼ਕ ਬਣਿਆ ਰਿਹਾ। ਪੁਲਿਸ ਪ੍ਰਸ਼ਾਸਨ ਨੇ ਕਿਸੇ ਖ਼ਿਲਾਫ਼ ਕੋਈ ਕਾਰਵਾਈ ਤਾਂ ਕੀ ਕਰਨੀ ਸੀ, ਸਗੋਂ ਮਾਸਕ ਪਹਿਨਣ ਲਈ ਵੀ ਨਹੀਂ ਕਿਹਾ।

ਮਨਜ਼ੂਰੀ 200 ਦੀ ਇਕੱਠੇ ਹੋਏ ਪੰਜ ਹਜ਼ਾਰ ਸਮਰਥਕ

ਕੋਵਿਡ ਪ੍ਰੋਟੋਕੋਲ ਤਹਿਤ ਕਿਸੇ ਵੀ ਸਮਾਜਿਕ, ਧਾਰਮਿਕ ਤੇ ਸਿਆਸੀ ਪ੍ਰੋਗਰਾਮ ’ਚ 200 ਤੋਂ ਲੋਕ ਹੀ ਇਕੱਠੇ ਹੋ ਸਕਦੇ ਹਨ। ਪੰਜਾਬ ਕਾਂਗਰਸ ਭਵਨ ’ਚ ਹੀ ਕਈ ਹਜ਼ਾਰ ਲੋਕਾਂ ਦੀ ਭੀੜ ਇਕੱਠੀ ਹੋਈ। ਜਦਕਿ ਇਸ ਤੋਂ ਕਿਤੇ ਵੱਧ ਲੋਕ ਸੜਕਾਂ ’ਤੇ ਸਨ, ਜਿਨ੍ਹਾਂ ਨੂੰ ਅੰਦਰ ਜਗ੍ਹਾ ਨਹੀਂ ਮਿਲੀ। ਸਵਾਲ ਇਹ ਹੈ ਕਿ ਪੰਜ ਹਜ਼ਾਰ ਤੋਂ ਵੱਧ ਲੋਕਾਂ ਦੀ ਭੀੜ ਕਿਵੇਂ ਇਕੱਠੇ ਹੋਣ ਦਿੱਤੀ ਗਈ। ਪਹਿਲਾਂ ਤੋਂ ਜਾਣਕਾਰੀ ਹੋਣ ਦੇ ਬਾਵਜੂਦ ਇਸ ਨੂੰ ਰੋਕਿਆ ਕਿਉਂ ਨਹੀਂ ਗਿਆ। ਸਿੱਧੂ ਸਮਰਥਕਾਂ ਨੂੰ ਅੰਦਰ ਜਗ੍ਹਾ ਨਾ ਮਿਲੀ ਤਾਂ ਦਰੱਖਤ ’ਤੇ ਚੜ੍ਹ ਗਏ। ਰੇਲਿੰਗ ’ਤੇ ਖੜ੍ਹੇ ਰਹੇ। ਐਂਟਰੀ ਗੇਟ ’ਤੇ ਲਾਈ ਗਈ ਮੈਟਲ ਡਿਟੇਕਟਰ ਮਸ਼ੀਨ ਸਿਰਫ ਸ਼ੋਅਪੀਸ ਹੀ ਰਹੀ। ਭੀੜ ਇੰਨੀ ਵੱਧ ਸੀ ਕਿ ਪੁਲਿਸ ਨੇ ਇਸ ਦੀ ਵਰਤੋ ਨਹੀਂ ਕੀਤੀ।

jagran

ਸੜਕਾਂ ’ਤੇ ਅਰਾਜਕਤਾ ਤੇ ਸ਼ਰਾਬ ਦੇ ਠੇਕਿਆਂ ਲੱਗ ਰਹੀ ਭੀੜ

ਪੰਜਾਬ ਤੋਂ ਪੁੱਜੇ ਸਮਰਥਕਾਂ ਦੀ ਸੜਕਾਂ ’ਤੇ ਅਰਾਜਕਤਾ ਰਹੀ। ਕਿਤੇ ਪਾਰਿਕੰਗ ਲਈ ਪੁਲਿਸ ਨਾਲ ਭਿੜੇ ਤਾਂ ਕਿਤੇ ਸੜਕਾਂ ’ਤੇ ਬਵਾਲ ਮਚਾਉਂਦੇ ਰਹੇ। ਸੈਕਟਰ-15, 16, 17, ਪੰਜਾਬ ਯੂਨੀਵਰਸਿਟੀ, 11, 10, 9, 18 ਸੈਕਟਰਾਂ ’ਚ ਕਾਂਗਰਸ ਦੇ ਝੰਡੇ ਲੱਗੀਆਂ ਗੱਡੀਆਂ ਥਾਂ-ਥਾਂ ਨਿਯਮਾਂ ਨੂੰ ਤੋੜਦੀਆਂ ਦੌੜਦੀਆਂ ਰਹੀਆਂ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਕਾਨੂੰਨ ਦੇ ਹੱਥ ਵੀ ਬੱਝੇ ਹਨ। ਨੇੜੇ-ਤੇੜੇ ਦੇ ਸੈਕਟਰਾਂ ’ਚ ਸਥਿਤ ਸਾਰੇ ਸ਼ਰਾਬ ਦੇ ਠੇਕਿਆਂ ’ਤੇ ਪਿਆਸ ਬੁਝਾਉਣ ਲਈ ਲਾਈਨਾਂ ਲੱਗੀਆਂ ਰਹੀਆਂ। ਸੜਕਾਂ ’ਤੇ ਖੜ੍ਹੇ ਹੋ ਕੇ ਗੱਡੀਆਂ ’ਚ ਹੀ ਬੀਅਰ ਪੀ ਰਹੇ ਸਨ।

ਸਾਈਕਲ ਟ੍ਰੈਕ, ਰੋਡ ਬਰਮ ਬਣੇ ਪਾਰਕਿੰਗ

ਇੰਨੀ ਵੱਡੀ ਗਿਣਤੀ ’ਚ ਵਾਹਨ ਚੰਡੀਗੜ੍ਹ ਪੁੁੱਜੇ ਕਿ ਇਨ੍ਹਾਂ ਨੂੰ ਸੰਭਾਲਣਾ ਟ੍ਰੈਫਿਕ ਪੁਲਿਸ ਦੇ ਬੱਸ ’ਚ ਨਹੀਂ ਰਿਹਾ। ਮਟਕਾ ਚੌਕ ’ਤੇ ਦੁਪਹਿਰ ਬਾਅਦ ਤਕ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਰਹੀ। ਪਾਰਕਿੰਗ ਦੀ ਥਾਂ ਨਹੀਂ ਮਿਲੀ ਤਾਂ ਸੈਕਟਰ-15-16 ਦੇ ਡੀਵਾਈਡਿੰਗ ਰੋਡ ’ਤੇ ਸਾਈਕਲ ਟਰੈਕ ਤੇ ਰੋਡ ਬਰਮ ’ਤੇ ਕਾਰਾਂ ਨੂੰ ਪਾਰਕ ਕੀਤਾ ਗਿਆ। ਇਸ ਦੌਰਾਨ ਰੋਡ ਬਰਮ ’ਤੇ ਲਾਏ ਗਏ ਬੂਟੇ ਵੀ ਕਈ ਥਾਵਾਂ ਤੋਂ ਤੋੜ ਦਿੱਤੇ ਗਏ। ਸੈਕਟਰ 11-10 ਦੇ ਡਿਵਾਈਡਿੰਗ ਰੋਡ ’ਤੇ ਮੱਧ ਮਾਰਗ ’ਤੇ ਵੀ ਦੋਵੇਂ ਪਾਸੇ ਕਾਰਾਂ ਦੀਆਂ ਲਾਈਨਾਂ ਲੱਗੀਆਂ ਸਨ।

ਪੀਜੀਆਈ ਤੇ ਜੀਐੱਮਐੱਸਐੱਚ-16 ਪੁੱਜਣਾ ਹੋਇਆ ਮੁਸ਼ਕਿਲ

ਟ੍ਰੈਫਿਕ ਪੁਲਿਸ ਨੇ ਪਹਿਲਾਂ ਤੋਂ ਹੀ ਮਟਕਾ ਚੌਕ ਤੋਂ ਪੀਜੀਆਈ ਚੌਕ ਤਕ ਇਕ ਪਾਸੇ ਟ੍ਰੈਫਿਕ ਰੋਕ ਕੇ ਪੀਜੀਆਈ ਚੌਕ ਤਕ ਇਕ ਪਾਸੇ ਟ੍ਰੈਫਿਕ ਰੋਕ ਕੇ ਵਨ-ਵੇ ਕੀਤਾ ਹੋਇਆ ਸੀ। ਮਟਕਾ ਚੌਕ ਵੱਲੋਂ ਜੀਐੱਮਐੱਸਐੱਚ-16 ਤੇ ਪੀਜੀਆਈ ਪੁੱਜਣ ’ਚ ਲੱਗੇ ਲੋਕ ਪਰੇਸ਼ਾਨ ਹੋ ਰਹੇ ਸਨ। ਕਈ ਲੋਕਾਂ ਨੂੰ ਪੈਦਲ ਹੀ ਮਟਕਾ ਚੌਕ ਤੋਂ ਜੀਐੱਮਐੱਸਐੱਚ-16 ਜਾਣਾ ਪਿਆ।

ਮੱਧ ਮਾਰਗ ਹੋਰਡਿੰਗ ਨਾਲ ਢਕਿਆ

ਸੜਕਾਂ ’ਤੇ ਥਾਂ-ਥਾਂ ਵੱਡੇ-ਛੋਡੇ ਫਲੈਕਸ ਬੋਰਡ, ਹੋਰਡਿੰਗ ਲਾਏ ਗਏ ਸਨ। ਉਨ੍ਹਾਂ ਦੀ ਮਨਜ਼ੂਰੀ ਨਗਰ ਨਿਗਮ ਤੋਂ ਨਹੀਂ ਲਈ ਗਈ ਸੀ। ਰੋਡ ਡਿਵਾਈਡਰ ਦੇ ਜਿਨ੍ਹਾਂ ਖੰਭਿਆਂ ’ਤੇ ਪ੍ਰਸ਼ਾਸਨ ਆਪਣੇ ਸੱਭਿਆਚਾਰਕ ਸਮਾਗਮ ਦੇ ਬੈਨਰ ਲਾਉਂਦਾ ਹੈ ਉਨ੍ਹਾਂ ’ਤੇ ਕਾਂਗਰਸ ਵਰਕਰਾਂ ਤੇ ਸਿੱਧੂ ਦੀ ਫੋਟੋ ਲੱਗੀ ਹੋਈ ਸੀ। ਮਟਕਾ ਚੌਕ ਤੋਂ ਪੀਜੀਆਈ ਚੌਕ ਤਕ ਤਾਂ ਅਜਿਹੇ ਬੈਨਰ, ਹੋਰਡਿੰਗ, ਫਲੈਕਸਾਂ ਦੀ ਭਰਮਾਰ ਸੀ। ਚੰਡੀਗੜ੍ਹ ’ਚ ਐਡਵਰਟਾਈਜ਼ਮੈਂਟ ਕੰਟਰੋਲ ਐਕਟ ਲਾਗੂ ਹੈ। ਜਿਸ ਤਹਿਤ ਅਜਿਹੇ ਕਿਸੇ ਵੀ ਇਸ਼ਤਿਹਾਰ ਲਾਉਣ ਦੀ ਮਨਜ਼ੂਰੀ ਨਹੀਂ ਹੈ। ਪਹਿਲਾਂ ਵੀ ਅਜਿਹੇ ਪ੍ਰੋਗਰਾਮਾਂ ’ਚ ਨਾਜਾਇਜ਼ ਹੋਰਡਿੰਗ ਲਾਉਮਣ ’ਤੇ ਨਗਰ ਨਿਗਮ ਪੇਨਲਟੀ ਦੇ ਨੋਟਿਸ ਭੇਜ ਕੇ ਕਾਰਵਾਈ ਕਰਦਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਪੰਜਾਬ ਕਾਂਗਰਸ ਨੂੰ ਇਸ ਲਈ ਨੋਟਿਸ ਭੇਜ ਸਕਦਾ ਹੈ।

Posted By: Amita Verma