ਪੰਜਾਬੀ ਜਾਗਰਣ ਟੀਮ, ਚੰਡੀਗੜ੍ਹ : ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅਤੇ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਦਰਮਿਆਨ ਨੀਵੇਂ ਦਰਜੇ ਦੀ ਟਵਿੱਟਰ ਜੰਗ ਵੇਖਣ ਨੂੰ ਮਿਲੀ। ਸਭ ਤੋਂ ਪਹਿਲਾਂ ਅੱਜ ਨਵਜੋਤ ਸਿੱਧੂ ਨੇ ਟਵੀਟ ਜ਼ਰੀਏ ਆਮ ਆਦਮੀ ਪਾਰਟੀ ਨੂੰ ਖੇਤੀ ਕਾਨੂੰਨਾਂ ਨੂੰ ਲੈ ਕੇ ਘੇਰਿਆ। ਉਸ ਤੋਂ ਬਾਦ ਆਪ ਆਗੂ ਰਾਘਵ ਚੱਡਾ ਨੇ ਸਿੱਧੂ ਨੂੰ ਪੰਜਾਬ ਸਿਆਸਤ ਦੀ ਰਾਖੀ ਸਾਵੰਤ ਆਖ ਦਿੱਤਾ।ਰਾਘਵ ਚੱਢਾ ਦੇ ਇਸ ਟਵੀਟ ਤੋਂ ਚਿੜ ਕੇ ਨਵਜੋਤ ਸਿੱਧੂ ਨੇ ਰਾਘਵ ਦੀ ਤੁਲਨਾ ਬਾਂਦਰਾਂ ਨਾਲ ਕੀਤੀ ਹੈ।

ਨਵਜੋਤ ਸਿੱਧੂ ਨੇ ਟਵੀਟ ਜ਼ਰੀਏ ਕਿਹਾ ਕਿ ਜਿਵੇਂ ਕਹਿੰਦੇ ਹੁੰਦੇ ਹਨ ਕਿ ਬੰਦੇ ਦੀ ਉਤਪਤੀ ਬਾਂਦਰਾਂ ਤੋਂ ਹੋਈ ਹੈ ਉਸੇ ਤਰ੍ਹਾਂ ਤੁਹਾਡੇ ਦਿਮਾਗ ਨੂੰ ਵੇਖਦਿਆਂ ਰਾਘਵ ਚੱਢਾ ਮੇਰਾ ਮੰਨਣਾ ਹੈ ਕਿ ਤੁਸੀਂ ਅਜੇ ਵੀ ਉਹੀ ਹੋ। ਸਿੱਧੂ ਨੇ ਅੱਗੇ ਕਿਹਾ ਕਿ ਤੁਸੀਂ ਅਜੇ ਵੀ ਆਪਣੀ ਸਰਕਾਰ ਦੁਆਰਾ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਬਾਰੇ ਮੇਰੇ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ ਹੈ।

Posted By: Jagjit Singh