ਪੰਜਾਬੀ ਜਾਗਰਣ ਬਿਊਰੋ,ਚੰਡੀਗੜ੍ਹ : ਸਾਬਕਾ ਕ੍ਰਿਕਟਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈਕਮਾਂਡ ਨੇ ਦਿੱਲੀ ਵਿਚ ਤਲਬ ਕੀਤਾ। ਇਸ ਤੋਂ ਬਾਅਦ ਉਹ ਦਿੱਲੀ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਮਿਲੇ। ਸਿੱਧੂ ਮੁਤਾਬਕ ਦੋਵਾਂ ਨੇਤਾਵਾਂ ਨਾਲ ਉਨ੍ਹਾਂ ਦੀ ਪੰਜਾਬ ਦੇ ਮੌਜੂਦਾ ਹਾਲਤ 'ਤੇ ਚਰਚਾ ਹੋਈ। ਇਸ ਮੁਲਾਕਾਤ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਗਰਮਾ ਗਈ ਹੈ। ਕਿਆਸਆਈਆਂ ਦਾ ਦੌਰ ਤੇਜ਼ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੁ ਪੰਜਾਬ ਕਾਂਗਰਸ ਅਤੇ ਸੂਬੇ ਦੀ ਸਿਆਸਤ ਤੋਂ ਫਿਲਹਾਲ ਦੂਰ ਰਹਿ ਰਹੇ ਸਨ। ਉਨ੍ਹਾਂ ਨੇ ਆਪਣੀਆਂ ਰਾਜਨੀਤਿਕ ਗਤੀਵਿਧੀਆਂ ਵੀ ਘੱਟ ਕੀਤੀਆਂ ਹੋਈਆਂ ਸਨ। ਬੁੱਧਵਾਰ ਨੂੰ ਪੰਜਾਬ ਵਿਧਾਨ ਸਭ ਵਿਚ ਉਨ੍ਹਾਂ ਦੀ ਪਾਰਟੀ ਦੇ ਹੀ ਮੰਤਰੀ ਸੁਖਜਿੰਦਰ ਸਿੰਘ ਸਰਕਾਰੀਆ ਨੇ ਸਿੱਧੂ 'ਤੇ ਹਮਲਾ ਕੀਤਾ ਸੀ ਅਤੇ ਉਨ੍ਹਾਂ ਦੀ ਰੇਤ ਬੱਜਰੀ ਖਨਨ ਦੀ ਨੀਤੀ ਬਾਰੇ ਰਿਪੋਰਟ ਨੂੰ ਫਜ਼ੂਲ ਦੱਸਿਆ ਸੀ।

ਨਵਜੋਤ ਸਿੰਘ ਸਿੱਧੂ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰ ਕਿਹਾ ਕਿ ਉਸਨੂੰ ਕਾਂਗਰਸ ਪਾਰਟੀ ਹਾਈਕਮਾਂਡ ਵੱਲੋਂ ਦਿੱਲੀ ਸੱਦਿਆ ਗਿਆ ਸੀ। ਇਸ ਸਬੰਧ ਵਿਚ ਮੈਂ 25 ਫਰਵਰੀ,2020 ਨੂੰ ਕਾਂਗਰਸ ਦੇ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਨਾਲ ਉਨ੍ਹਾਂ ਦੀ ਰਿਹਾਇਸ਼ ਵਿਖੇ 40 ਮਿੰਟ ਮੁਲਾਕਾਤ ਕੀਤੀ। ਇਸੇ ਲੜੀ ਵਿਚ,ਅਗਲੇ ਦਿਨ ਭਾਵ 26 ਫਰਵਰੀ ਨੂੰ ਕਾਂਗਰਸ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਦੋਵਾਂ ਨਾਲ ਦਸ ਜਨਪਥ ਵਿਖੇ ਇਕ ਘੰਟੇ ਤੋਂ ਵੱਧ ਸਮੇਂ ਲਈ ਮੁਲਾਕਾਤ ਕੀਤੀ। ਇਨ੍ਹਾਂ ਮੁਲਾਕਾਤਾਂ ਦੌਰਾਨ ਮੈਂ ਹਾਈ ਕਮਾਂਡ ਨੂੰ ਪੰਜਾਬ ਦੀ ਮੌਜੂਦਾ ਹਾਲਾਤ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਉੱਪਰ ਲੈ ਕੇ ਆਉਣ ਤੇ ਇਸਨੂੰ ਆਤਮ ਨਿਰਭਰ ਬਣਾਉਣ ਦੇ ਆਪਣੇ ਰੋਡ-ਮੈਪ ਤੋਂ ਵੀ ਜਾਣੂ ਕਰਵਾਇਆ। ਦੋਵੇਂ ਮੁਲਾਕਾਤਾਂ ਵਿਚ ਹਾਈਕਮਾਂਡ ਨੇ ਮੇਰੇ ਵਿਚਾਰਾਂ ਨੂੰ ਬਹੁਤ ਠਰੰਮੇ ਅਤੇ ਗੌਰ ਨਾਲ ਸੁਣਿਆ। ਪੰਜਾਬ ਨੂੰ ਇਸਦੀ ਗੁਆਚੀ ਖੁਸ਼ਹਾਲੀ ਦਿਵਾਉਣ ਖ਼ਾਤਰ ਇਸਨੂੰ ਪੈਰਾਂ ਸਿਰ ਖੜ੍ਹੇ ਕਰਨ ਦੇ ਆਪਣੇ ਰੋਡ-ਮੈਪ ਨੂੰ ਮੈਂ ਪਿਛਲੇ ਕਈ ਸਾਲਾਂ ਤੋਂ ਮੰਤਰੀ-ਮੰਡਲ ਅਤੇ ਆਮ ਲੋਕਾਂ ਵਿਚਕਾਰ ਰੱਖਦਾ ਰਿਹਾ ਹਾਂ।

Posted By: Tejinder Thind