ਜੇਐੱਨਐੱਨ, ਚੰਡੀਗਡ਼੍ਹ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਇਕ ਵਾਰ ਫਿਰ ਆਪਣੀ ਹੀ ਪਾਰਟੀ ਕਾਂਗਰਸ ਦੀ ਸੂਬਾ ਸਰਕਾਰ ’ਤੇ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਜੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਸਮਰਥਨ ਮੁੱਲ ਨਹੀਂ ਦੇ ਸਕਦੀ ਤਾਂ ਸ਼ਰਾਬ, ਰੇਤ ਤੇ ਟ੍ਰਾਂਸਪੋਰਟ ਮਾਫੀਆ ਨੂੰ ਬੰਦ ਕਰ ਦੇਣ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਵੀ ਨਿਸ਼ਾਨਾ ਵਿਨ੍ਹਿਆ ਹੈ।


ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਰਾਜ ’ਚ ਖਪਤ ਹੋਣ ਵਾਲੀਆਂ ਫ਼ਸਲਾਂ ਦੀ ਪਛਾਣ ਕਰਦੇ ਹੋਏ ਦਾਲ, ਸਬਜ਼ੀਆਂ, ਤਿਲਹਨ ’ਤੇ ਐੱਮਐੱਸਪੀ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਹੋਣ ਇਹ ਦਾਹੀਦਾ ਹੈ ਕਿ ਕਿਸਾਨ ਖੁਦ ਫ਼ਸਲ ਬੀਜਦੇ ਤੇ ਖੁਦ ਹੀ ਵੇਚਦੇ। ਇਹ ਵੀ ਵਿਵਸਥਾ ਹੋਣੀ ਚਾਹੀਦੀ ਹੈ ਕਿ ਕਿਸਾਨ ਆਪਣੀ ਫ਼ਸਲ ਦੀ ਕੀਮਤ ਵੀ ਖੁਦ ਤੈਅ ਕਰਨ। ਕੈਬਨਿਟ ਤੋਂ ਅਸਤੀਫ਼ਾ ਦੇਣ ਦੇ ਸਵਾ ਸਾਲ ਬਾਅਦ ਸਿੱਧੂ ਪਹਿਲੀ ਵਾਰ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਪੱਧਰ ’ਚ ਹਿੱਸਾ ਲਾਣ ਲਈ ਪਹੁੰਚੇ ਸੀ। ਸਿੱਧੀ ਨੇ ਬਾਅਦ ’ਚ ਆਪਣੀ ਇਕ ਵੀਡੀਓ ਜਾਰੀ ਕਰਕੇ ਇਹ ਬਿਆਨ ਜਾਰੀ ਕੀਤਾ।


ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਰ ਕਹਿ ਰਿਹਾ ਹੈ ਕਿ ਪੂਰੇ ਪੰਜਾਬ ਨੂੰ ਮੰਡੀ ਬੋਰਡ ਬਣਾ ਦਿਓ, ਪਰ ਸਮੱਸਿਆ ਤਾਂ ਇਹ ਹੈ ਕਿ ਜੇ ਸਰਕਾਰੀ ਏਜੰਸੀ ਖਰੀਦ ਨਹੀਂ ਕਰੇਗੀ ਤਾਂ ਮੰਡੀ ਬਣਾ ਕੇ ਵੀ ਕੀ ਹੋਵੇਗਾ। ਸਿੱਧੂ ਨੇ ਪੰਜਾਬ ਸਰਕਾਰ ’ਤੇ ਵੀ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਪੰਜਾਬ ਸਰਕਾਰ ਕਿਉਂ ਕੇਂਦਰੀ ਏਜੰਸੀ ਨੂੰ ਖਰੀਦ ਕਰਨ ਲਈ ਮਜ਼ਬੂਰ ਕਰ ਸਕਦੀ ਹੈ। ਇਸ ਲਈ ਅਸਲੀ ਮੁੱਦਾ ਇਹ ਹੈ ਕਿ ਕਿਸਾਨੀ ਨੂੰ ਕਿਸ ਤਰ੍ਹਾਂ ਵੇਚਣਾ। ਜੇ ਇਕ ਦੋ ਸਾਲ ਤਕ ਐੱਮਐੱਸਪੀ ’ਤੇ ਖ਼ਰੀਦ ਹੋ ਜਾਂਦੀ ਹੈ ਤਾਂ ਫਿਰ ਅੱਗੇ ਕੀ ਹੋਵਵੇਗਾ। ਇਸ ਦਾ ਕੋਈ ਠੋਸ ਹੱਲ ਹੀ ਦੇਣਾ ਪਵੇਗਾ।


ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਹਾਲਾਤ ਖ਼ਰਾਬ ਹੋ ਜਾਣਗੇ। ਦੱਸ ਦਈਏ ਕਿ ਕਿਸਾਨ ਸੰਘਰਸ਼ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਦਸ਼ਾ ਜ਼ਾਹਿਰ ਕੀਤੀ ਸੀ ਕਿ ਪਾਕਿਸਤਾਨ ਦੀ ਖੂਫੀਆ ਏਜੱਸੀ ਆਈਐੱਮਆਈ ਪੰਜਾਬ ਦਾ ਮਾਹੌਲ ਖ਼ਰਾਬ ਕਰ ਸਕਦੀ ਹੈ।

Posted By: Tejinder Thind