ਜੇਐੱਨਐੱਨ, ਚੰਡੀਗੜ੍ਹ : ਖੇਤੀ ਆਰਡੀਨੈਂਸ ਦਾ ਮਾਮਲਾ ਪੰਜਾਬ 'ਚ ਭਖਦਾ ਜਾ ਰਿਹਾ ਹੈ। ਹੁਣ ਇਸ ਮਾਮਲੇ 'ਚ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਸਰਗਰਮ ਹੋ ਗਏ ਹਨ। ਪਿਛਲੇ ਸਾਲ ਜੁਲਾਈ ਮਹੀਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਅੱਜ ਪਹਿਲੀ ਵਾਰ ਖੇਤੀ ਬਿੱਲਾਂ ਦੇ ਮੁੱਦੇ 'ਤੇ ਨਵੋਜਤ ਸਿੰਘ ਸਿੱਧੂ ਨੇ ਸ਼ਾਇਰਾਨਾ ਅੰਦਾਜ਼ 'ਚ ਲਗਾਤਾਰ ਦੋ ਟਵੀਟ ਕੀਤੇ ਹਨ। ਪਹਿਲੇ ਟਵੀਟ 'ਚ ਉਨ੍ਹਾਂ ਲਿਖਿਆ- 'ਸਰਕਾਰੇਂ ਤਮਾਮ ਉਮਰ ਯਹੀ ਭੂਲ ਕਰਦੀ ਰਹੀਂ...ਧੂਲ ਉਨਕੇ ਚੇਹਰੇ ਪਰ ਥੀ, ਆਇਨਾ ਸਾਫ਼ ਕਰਤੀ ਰਹੀਂ।'

ਉਨ੍ਹਾਂ ਨੇ ਦੂਜਾ ਟਵੀਟ ਕਿਸਾਨਾਂ ਦੇ ਅੰਦੋਲਨ ਨੂੰ ਦੇਖਦਿਆਂ ਪੰਜਾਬੀ 'ਚ ਲਿਖਿਆ- 'ਕਿਸਾਨੀ ਪੰਜਾਬ ਦੀ ਰੂਹ, ਸਰੀਰ ਦੇ ਨਿਸ਼ਾਨ ਭਰ ਜਾਂਦੇ ਹਨ ਪਰ ਆਤਮਾ ਦੇ ਨਹੀਂ, ਸਾਡੀ ਹੋਂਦ 'ਤੇ ਹਮਲਾ ਬਰਦਾਸ਼ਤ ਨਹੀਂ ਲੜਾਈ ਦੀ ਤੂਤੀ ਬੋਲਦੀ ਏ, ਇਨਕਲਾਬ ਜ਼ਿੰਦਾਬਾਦ ਪੰਜਾਬ, ਪੰਜਾਬੀਅਤ ਤੇ ਹਰ ਪੰਜਾਬੀ ਕਿਸਾਨ ਨਾਲ।

Posted By: Amita Verma