ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਜ਼ਿਲ੍ਹਾ ਮੋਹਾਲੀ ਦੇ ਪਿੰਡ ਸੋਹਾਣਾ ਦੀ ਜੰਮਪਲ ਤੇ ਵਾਈਪੀਐੱਸ ਸਕੂਲ ਦੀ ਤੀਸਰੀ ਜਮਾਤ ਦੀ ਵਿਦਿਆਰਥਣ ਤੇ ਸਕੇਟਿੰਗ ਖਿਡਾਰਨ ਮਹਿਰੀਨ ਕੌਰ ਬੈਦਵਾਨ ਇਨਲਾਈਨ ਸਕੇਟਿੰਗ ਦੀ ਖੇਡ 'ਚ ਛੋਟੀ ਉਮਰੇ ਹੀ ਜਿੱਥੇ ਵੱਡੀਆਂ ਮੱਲਾਂ ਮਾਰ ਚੁੱਕੀ ਹੈ ਉਥੇ ਹੀ ਹੁਣ ਉਹ ਹੁਣ ਅਪ੍ਰਰੈਲ ਦੇ ਪਹਿਲੇ ਹਫ਼ਤੇ ਹੋਣ ਜਾ ਰਹੀ ਨੈਸ਼ਨਲ ਸਕੇਟਿੰਗ ਚੈਂਪੀਅਨ 'ਚ ਵੀ ਪੰਜਾਬ ਦੀ ਅਗਵਾਈ ਕਰਨ ਜਾ ਰਹੀ ਹੈ। ਪਿੰਡ ਸੋਹਾਣਾ ਦੇ ਵਸਨੀਕ ਮਾਨ ਸਿੰਘ ਸੋਹਾਣਾ ਦੀ ਪੋਤਰੀ, ਐਡਵੋਕੇਟ ਗਗਨਦੀਪ ਸਿੰਘ ਦੀ ਬੇਟੀ ਮਹਿਰੀਨ ਕੌਰ ਬੈਦਵਾਨ ਦਾ ਸੋਮਵਾਰ ਨੂੰ ਪਿੰਡ ਸੋਹਾਣਾ 'ਚ ਸਿਰੋਪਾ ਭੇਟ ਕਰ ਕੇ ਸਨਮਾਨ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਲੇਬਰਫੈੱਡ ਪੰਜਾਬ ਦੇ ਸਾਬਕਾ ਐੱਮਡੀ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਛੋਟੀ ਬੱਚੀ ਮਹਿਰੀਨ ਬੈਦਵਾਨ ਨੇ ਇੰਨੀ ਛੋਟੀ ਉਮਰ 'ਚ ਵੱਡੀਆਂ ਪ੍ਰਰਾਪਤੀਆਂ ਕਰ ਲਈਆਂ ਹਨ। ਉਨ੍ਹਾਂ ਲਈ ਮਾਣ ਵਾਲੀ ਗੱਲ ਇਹ ਵੀ ਹੈ ਕਿ ਇਹ ਛੋਟੀ ਬੱਚੀ ਉਨ੍ਹਾਂ ਦੇ ਹੀ ਪਿੰਡ ਸੋਹਾਣਾ ਦੀ ਜੰਮਪਲ ਹੈ ਜਿਸ ਨੇ ਪਿੰਡ ਦਾ ਨਾਮ ਰੌਸ਼ਨ ਕੀਤਾ।

ਐਡਵੋਕੇਟ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਮਹਿਰੀਨ ਬੈਦਵਾਨ ਸਾਲ 2018 'ਚ ਵਿਸ਼ਾਖਾਪਟਨਮ ਵਿਖੇ ਹੋਈ ਨੈਸ਼ਨਲ ਚੈਂਪੀਅਨਸ਼ਿਪ 'ਚ ਖੇਡ ਚੁੱਕੀ ਹੈ, ਉਸ ਉਪਰੰਤ ਇਸੇ ਸਾਲ ਜਨਵਰੀ ਮਹੀਨੇ 'ਚ ਹੋਈ ਜ਼ਿਲ੍ਹਾ ਚੈਂਪੀਅਨਸ਼ਿਪ 'ਚ ਤਿੰਨ ਗੋਲਡ ਮੈਡਲ ਜਿੱਤ ਚੁੱਕੀ ਹੈ। ਪਟਿਆਲਾ ਵਿਖੇ ਹੋਈ 32ਵੀਂ ਪੰਜਾਬ ਰੋਲਰ ਇਨਲਾਈਨ ਸਕੇਟਿੰਗ 'ਚ ਮਹਿਰੀਨ ਦੋ ਗੋਲਡ ਮੈਡਲ ਜਿੱਤ ਚੁੱਕੀ ਹੈ। ਹੁਣ ਉਹ ਅਪ੍ਰਰੈਲ ਮਹੀਨੇ ਦੇ ਪਹਿਲੇ ਹਫ਼ਤੇ ਹੋਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ 'ਚ ਪੰਜਾਬ ਦੀ ਅਗਵਾਈ ਕਰਨ ਜਾ ਰਹੀ ਹੈ।

ਇਸ ਮੌਕੇ ਹਾਜ਼ਰ ਹਰਜਿੰਦਰ ਕੌਰ ਬੈਦਵਾਨ ਕੌਂਸਲਰ ਸੁਰਿੰਦਰ ਸਿੰਘ ਰੋਡਾ, ਸਾਬਕਾ ਕੌਂਸਲਰ ਦਵਿੰਦਰ ਸਿੰਘ ਨੰਬਰਦਾਰ, ਐਡਵੋਕੇਟ ਗਗਨਦੀਪ ਸਿੰਘ, ਬਲਵੀਰ ਕੌਰ ਸੋਹਾਣਾ ਸਾਬਕਾ ਸੰਮਤੀ ਮੈਂਬਰ, ਡਾ. ਰਣਜੀਤ ਕੌਰ, ਕਰਮਜੀਤ ਸਿੰਘ ਮੌਲੀ ਬੈਦਵਾਨ, ਅਮਨ ਪੂਨੀਆਂ, ਰੋਹਿਤ ਸ਼ਰਮਾ ਆਦਿ ਨੇ ਵੀ ਛੋਟੀ ਬੱਚੀ ਦੀਆਂ ਪ੍ਰਰਾਪਤੀਆਂ 'ਤੇ ਵਧਾਈ ਦਿੱਤੀ ਅਤੇ ਉਸ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।