* ਧੀਆਂ ਮਾਪਿਆਂ ਦਾ ਰੱਖਦੀਆਂ ਪੁੱਤਰਾਂ ਨਾਲੋਂ ਵੱਧ ਧਿਆਨ : ਿਢੱਲੋਂ

* ਕਾਲਜ 'ਚ ਨਗਿੰਦਰ ਕਲਾ ਮੰਚ ਦੇ ਕਲਾਕਾਰਾਂ ਨੇ ਖੇਡਿਆ 'ਕਲਖ਼ ਹਨੇਰੇ' ਨਾਟਕ

25ਸੀਐਚਡੀ19ਪੀ

ਡੇਰਾਬੱਸੀ ਸਰਕਾਰੀ ਕਾਲਜ ਵਿਖੇ ਸੂਬਾ ਪੱਧਰੀ ਬਾਲੜੀ ਦਿਵਸ ਸਮਾਰੋਹ ਮੌਕੇ ਮੁੱਖ ਮਹਿਮਾਨ ਊਦੇਵੀਰ ਸਿੰਘ ਿਢਲੋਂ ਬਾਲੜੀਆਂ ਦੀਆਂ ਮਾਵਾਂ ਦਾ ਸਨਮਾਨ ਕਰਦੇ ਹੋਏ।

ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ

ਸਰਕਾਰੀ ਕਾਲਜ ਡੇਰਾਬੱਸੀ ਵਿਖੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਸੂਬਾ ਪੱਧਰੀ ' ਰਾਸ਼ਟਰੀ ਬਾਲੜੀ ਦਿਵਸ' ਮਨਾਇਆ ਗਿਆ। ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਜੀ ਪੀ.ਸ੍ਰੀਵਾਸਤਵਾ (ਆਈਏਐੱਸ) ਦੀ ਪ੍ਰਧਾਨਗੀ ਅਤੇ ਸ੍ਰੀਮਤੀ ਸੁਮਨ ਬਾਲਾ ਸੀਡੀਪੀਓ ਡੇਰਾਬੱਸੀ ਦੀ ਦੇਖਰੇਖ ਹੇਠ ਕਰਵਾਏ ਗਏ ਸਮਾਰੋਹ ਦੌਰਾਨ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਉਦੇਵੀਰ ਸਿੰਘ ਿਢੱਲੋਂ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਵਿਭਾਗ ਦੇ ਵਧੀਕ ਡਾਇਰੈਕਟਰ ਸ੍ਰੀਮਤੀ ਲਿੱਲੀ ਚੌਧਰੀ ਵੀ ਇਸ ਮੌਕੇ ਹਾਜ਼ਰ ਸਨ।

ਸਮਾਰੋਹ ਦੌਰਾਨ ਵਿਭਾਗ ਵਲੋਂ ਬਲਾਕ ਡੇਰਾਬੱਸੀ ਦੀਆਂ 101 ਬਾਲੜੀਆਂ ਅਤੇ ਉਨ੍ਹਾਂ ਦੀਆਂ ਦਾਦੀਆਂ ਨੂੰ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਪ੍ਰਰੋਗਰਾਮ ਅਧਿਕਾਰੀ ਸੁਖਦੀਪ ਸਿੰਘ ਨੇ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਨਗਿੰਦਰ ਕਲਾ ਮੰਚ ਵਲੋਂ ਨਾਟਕ 'ਕਲਖ਼ ਹਨੇਰੇ ' ਦਾ ਪ੍ਰਸਤੁੱਤ ਕੀਤਾ। ਇਸ ਮੌਕੇ ਉਦੇਵੀਰ ਸਿੰਘ ਿਢੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮਾਜ 'ਚ ਜੇਕਰ ਕੋਈ ਸਭ ਤੋਂ ਵੱਧ ਜ਼ਿੰਮੇਵਾਰੀ ਦੇ ਨਾਲ ਮਾਤਾ- ਪਿਤਾ ਦੀ ਸੇਵਾ ਅਤੇ ਧਿਆਨ ਰੱਖਦਾ ਹੈ ਤਾਂ ਉਨ੍ਹਾਂ ਦੀਆਂ ਧੀਆਂ ਹੀ ਹਨ ਕਿਉਂਕਿ ਮੁੰਡੇ ਤਾਂ ਰੋਜ਼ੀ ਰੋਟੀ ਅਤੇ ਪੈਸਾ ਕਮਾਉਣ ਦੀ ਹੀ ਦੌੜ 'ਚ ਲੱਗੇ ਰਹਿੰਦੇ ਹਨ।

ਰਾਜੀ ਪੀ.ਸ੍ਰੀਵਾਸਤਵਾ ਨੇ ਕਿਹਾ ਕਿ ਮੁੰਡੇ ਕੁੜੀ 'ਚ ਕੋਈ ਫ਼ਰਕ ਨਹੀਂ ਸਮਝਣਾ ਚਾਹੀਦਾ। ਸਮਾਰੋਹ ਦੇ ਆਖ਼ਰ 'ਚ ਆਂਗਣਵਾੜੀ ਵਰਕਰਾਂ ਵਲੋਂ ਗਿੱਧਾ ਪੇਸ਼ ਕੀਤਾ ਗਿਆ। ਇਸ ਮੌਕੇ ਸ੍ਰੀ ਕੁਲਦੀਪ ਬਾਵਾ (ਪੀਸੀਐੱਸ) ਐੱਸਡੀਐੱਮ ਡੇਰਾਬੱਸੀ, ਤਹਿਸੀਲਦਾਰ ਨਵਪ੍ਰਰੀਤ ਸਿੰਘ ਸ਼ੇਰਗਿੱਲ, ਨਾਇਬ ਤਹਿਸੀਲਦਾਰ ਸ੍ਰੀਮਤੀ ਜਸਵੀਰ ਕੌਰ, ਪਿੰ੍ਸੀਪਲ ਸਾਧਨਾ ਸੰਗਰ, ਸੀਡੀਪੀਓ ਖਰੜ ਅਰਵਿੰਦਰ ਕੌਰ, ਪਿੰ੍ਸੀਪਲ ਅਲਕਾ ਮੌਂਗਾ, ਬੁੱਧਰਾਮ ਧੀਮਾਨ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।