* ਪੀਜੀ 'ਚ ਦੋ ਸਕੀਆਂ ਭੈਣਾਂ ਦੇ ਕਤਲ ਦਾ ਮਾਮਲਾ

* ਕਾਲ ਸੈਂਟਰ 'ਚ ਕੰਮ ਕਰਦੇ ਸਮੇਂ ਹੋਈ ਸੀ ਮਨਪ੍ਰਰੀਤ ਨਾਲ ਮੁਲਾਕਾਤ

ਜੇਐੱਨਐੱਨ, ਚੰਡੀਗੜ੍ਹ : ਆਜ਼ਾਦੀ ਦਿਹਾੜੇ ਦੀ ਸਵੇਰ ਸੈਕਟਰ-22 ਸੀ ਵਿਖੇ ਸਥਿਤ ਪੀਜੀ ਹਾਊਸ 'ਚ ਦੋ ਸਕੀਆਂ ਭੈਣਾਂ ਦੀ ਚਾਕੂ ਤੇ ਕੈਂਚੀ ਨਾਲ ਹੱਤਿਆ ਕਰਕੇ ਭੱਜਣ ਵਾਲੇ ਮੁਲਜ਼ਮ ਕੁਲਦੀਪ ਸਿੰਘ ਨੂੰ ਪੁਲਿਸ ਨੇ ਦਿੱਲੀ ਰੇਲਵੇ ਸਟੇਸ਼ਨ ਤੋਂ ਗਿ੍ਫ਼ਤਾਰ ਕਰ ਲਿਆ ਹੈ।

ਐੱਸਐੱਸਪੀ ਨੀਲਾਂਬਰੀ ਜਗਦਾਲੇ ਨੇ ਦੱਸਿਆ ਕਿ ਸ਼ਿਵਾਲਿਕ ਵਿਹਾਰ, ਜ਼ੀਰਕਪੁਰ 'ਚ ਪਰਿਵਾਰ ਸਮੇਤ ਰਹਿਣ ਵਾਲਾ 30 ਸਾਲਾ ਕੁਲਦੀਪ ਸਿੰਘ 12ਵੀਂ ਪਾਸ ਹੈ। ਉਹ ਪ੍ਰਰਾਈਵੇਟ ਕੰਪਨੀ 'ਚ ਨੌਕਰੀ ਕਰਦਾ ਸੀ। ਉਸ ਦੀ ਮਨਪ੍ਰਰੀਤ ਨਾਲ ਮੁਲਾਕਾਤ ਲਗਪਗ 2010 'ਚ ਚੰਡੀਗੜ੍ਹ ਦੇ ਇਕ ਕਾਲ ਸੈਂਟਰ 'ਚ ਇਕੱਠੇ ਕੰਮ ਕਰਦੇ ਹੋਈ ਸੀ। ਉਨ੍ਹਾਂ ਦਾ ਆਪਸ 'ਚ ਅੱਠ ਸਾਲ ਤੋਂ ਚੰਗਾ ਸਬੰਧ ਸੀ ਤੇ ਦੋਵਾਂ ਦੇ ਪਰਿਵਾਰ ਦੀ ਮਰਜ਼ੀ ਨਾਲ ਵਿਆਹ ਤੈਅ ਹੋ ਗਿਆ ਸੀ। ਅੱਠ ਮਹੀਨੇ ਪਹਿਲਾਂ ਕਿਸੇ ਕਾਰਨਾਂ ਨਾਲ ਦੋਵਾਂ ਦਾ ਵਿਆਹ ਟੁੱਟ ਗਿਆ ਤੇ ਮਨਪ੍ਰਰੀਤ ਨੇ ਕੁਲਦੀਪ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਸੀ। ਕੁਲਦੀਪ ਨੂੰ ਸ਼ੱਕ ਸੀ ਕਿ ਮਨਪ੍ਰਰੀਤ ਦਾ ਦੂਜੇ ਲੜਕੇ ਨਾਲ ਅਫੇਅਰ ਚੱਲ ਰਿਹਾ ਹੈ। 15 ਅਗਸਤ ਦੀ ਸਵੇਰ ਇਸ ਦਾ ਪਤਾ ਲਗਾਉਣ ਲਈ ਉਹ ਮਨਪ੍ਰਰੀਤ ਦਾ ਮੋਬਾਈਲ ਚੈੱਕ ਕਰਨ ਉਸ ਦੇ ਘਰ ਪੁੱਜਾ ਸੀ।

ਚੁੰਨੀ ਨਾਲ ਗਲਾ ਘੁੱਟਿਆ ਫਿਰ ਚਾਕੂ ਤੇ ਕੈਂਚੀ ਨਾਲ ਕਰ ਦਿੱਤੀ ਹੱਤਿਆ

ਕੁਲਦੀਪ ਸਿੰਘ ਨੂੰ ਮਨਪ੍ਰਰੀਤ ਦੇ ਪੀਜੀ ਹਾਊਸ ਬਾਰੇ ਪੂਰੀ ਤਰ੍ਹਾਂ ਪਤਾ ਸੀ। ਉਹ ਸਵੇਰੇ ਆਪਣੀ ਬਾਈਕ ਰਾਹੀਂ ਪੀਜੀ ਹਾਊਸ ਛੱਤ ਦੇ ਖੁੱਲ੍ਹੇ ਦਰਵਾਜ਼ੇ ਰਾਹੀਂ ਕਮਰੇ ਅੰਦਰ ਪੁੱਜ ਗਿਆ। ਉਥੇ ਦੋਵੇਂ ਭੈਣਾਂ ਸੌਂ ਰਹੀਆਂ ਸਨ। ਪਹਿਲਾਂ ਉਸ ਨੇ ਮਨਪ੍ਰਰੀਤ ਦਾ ਮੋਬਾਈਲ ਖੋਲ੍ਹਣ ਦੀ ਕੋਸ਼ਿਸ਼ ਕੀਤੀ ਕਿ ਰਾਜਵੰਤ ਕੌਰ ਪਾਣੀ ਪੀਣ ਉਠ ਗਈ। ਮੁਲਜ਼ਮ ਦੂਜੇ ਕੋਨੇ 'ਚ ਲੁਕ ਗਿਆ। ਥੋੜ੍ਹੀ ਦੇਰ ਬਾਅਦ ਉਸ ਨੇ ਮਨਪ੍ਰਰੀਤ ਦੇ ਫਿੰਗਰ ਪਿ੍ਰੰਟ ਨਾਲ ਜਬਰੀ ਮੋਬਾਈਲ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਮਨਪ੍ਰਰੀਤ ਦੇ ਹੱਥ 'ਚ ਮਹਿੰਦੀ ਲੱਗੀ ਹੋਣ ਕਾਰਨ ਮੋਬਾਈਲ ਨਹੀਂ ਖੁੱਲਿ੍ਹਆ ਤੇ ਉਸ ਦੀ ਨੀਂਦ ਖੁੱਲ੍ਹ ਗਈ। ਮੁਲਜ਼ਮ ਮਨਪ੍ਰਰੀਤ ਗਾ ਗਲਾ ਚੁੰਨੀ ਨਾਲ ਘੁੱਟਣ ਲੱਗਾ ਤਾਂ ਆਵਾਜ਼ ਸੁਣ ਕੇ ਭੈਣ ਵੀ ਉਠ ਗਈ। ਮੁਲਜ਼ਮ ਨੇ ਮਨਪ੍ਰਰੀਤ ਦੇ ਗਲੇ 'ਤੇ ਚਾਕੂ ਤੇ ਕੈਂਚੀ ਨਾਲ ਹਮਲਾ ਕਰਕੇ ਖ਼ੂਨ ਨਾਲ ਲੱਥਪੱਥ ਕਰ ਦਿੱਤਾ। ਉਸ ਦੀ ਭੈਣ ਨੂੰ ਕੁਝ ਸਮਝ ਆਉਣ ਤੋਂ ਪਹਿਲਾਂ ਮੁਲਜ਼ਮ ਨੇ ਉਸ ਦੇ ਗਲੇ ਤੇ ਚਿਹਰੇ 'ਤੇ ਤਾਬੜਤੋੜ ਹਮਲਾ ਕਰਕੇ ਹੱਤਿਆ ਕਰ ਦਿੱਤੀ। ਜਿਸ ਮਗਰੋਂ ਉਸ ਨੇ ਬੈਗ 'ਚ ਮਨਪ੍ਰਰੀਤ ਦੇ ਦੋਵੇਂ ਮੋਬਾਈਲ, ਹੋਰ ਸਾਮਾਨ ਰੱਖ ਕੇ ਦਰਵਾਜ਼ੇ ਨੂੰ ਬਾਹਰੋਂ ਲਾਕ ਕਰ ਦਿੱਤਾ। ਉਹ ਬਾਈਕ ਰਾਹੀਂ ਸਿੱਧਾ ਜ਼ੀਰਕਪੁਰ ਘਰ ਪੁੱਜ ਗਿਆ।

ਹੱਤਿਆ ਮਗਰੋਂ ਭੈਣ ਤੋਂ ਰੱਖੜੀ ਬੰਨ੍ਹਵਾਈ, ਦਿੱਲੀ ਸਟੇਸ਼ਨ 'ਤੇ ਕੀਤਾ ਦੋਸਤ ਨਾਲ ਸੰਪਰਕ

ਹੱਤਿਆ ਦੇ ਦੋਸ਼ੀ ਕੁਲਦੀਪ ਸਿੰਘ ਨੇ ਬਾਅਦ 'ਚ ਜ਼ੀਰਕਪੁਰ ਜਾ ਕੇ ਭੈਣ ਤੋਂ ਰੱਖੜੀ ਬੰਨ੍ਹਵਾਈ। ਉਸ ਮਗਰੋਂ ਬੱਸ ਤੋਂ ਅੰਬਾਲਾ ਤੇ ਉਥੋਂ ਟਰੇਨ ਫੜ ਕੇ ਦਿੱਲੀ ਰੇਲਵੇ ਸਟੇਸ਼ਨ ਪੁੱਜ ਗਿਆ। ਇਸ ਦੌਰਾਨ ਉਥੇ ਜਾ ਕੇ ਉਸ ਨੇ ਏਟੀਐੱਮ ਤੋਂ ਪੈਸੇ ਕਢਵਾਏ ਤੇ ਮੋਬਾਈਲ ਰਾਹੀਂ ਦੋਸਤ ਨਾਲ ਸੰਪਰਕ ਕੀਤਾ। ਲੋਕੇਸ਼ਨ ਟਰੈਪ ਹੋਣ ਮਗਰੋਂ ਸਬ ਇੰਸਪੈਕਟਰ ਸਤਨਾਮ ਸਿੰਘ ਤੇ ਸਬ ਇੰਸਪੈਕਟਰ ਨਵੀਨ ਦੀ ਅਗਵਾਈ ਹੇਠ ਪੁੱਜੀ ਪੁਲਿਸ ਟੀਮ ਨੇ ਸਰਚ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ। ਪੁਲਿਸ ਦੀ ਜਾਂਚ 'ਚ ਪਹਿਲਾਂ ਹੀ ਇਕ ਗੁਆਂਢੀ ਮਹਿਲਾ ਨੇ ਦੱਸਿਆ ਕਿ ਸਵੇਰੇ ਲੜਕੀਆਂ ਦੇ ਕਮਰੇ 'ਚੋਂ ਤੇਜ਼ ਆਵਾਜ਼ ਆ ਰਹੀ ਸੀ, ਪਰ ਕਿਸੇ ਨੇ ਧਿਆਨ ਨਹੀਂ ਦਿੱਤਾ। ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ 'ਚ ਮੁਲਜ਼ਮ ਕੁਲਦੀਪ ਸਿੰਘ ਦੀਆਂ ਤਸਵੀਰਾਂ ਕੈਦ ਹੋ ਗਈਆਂ ਸਨ।

ਨੌਕਰੀ ਛੱਡ ਕੇ ਬਿਜਨਸ ਦੀ ਤਿਆਰੀ 'ਚ ਸਨ ਦੋਵੇਂ ਭੈਣਾਂ

ਰਾਜਵੰਤ ਕੌਰ ਤੇ ਮਨਪ੍ਰਰੀਤ ਕੌਰ ਦੋਵੇਂ ਭੈਣਾਂ ਦੀ ਕੰਪਨੀ ਚੰਡੀਗੜ੍ਹ ਤੋਂ ਜ਼ੀਰਕਪੁਰ ਸ਼ਿਫਟ ਹੋ ਗਈ ਸੀ। ਕੁਲਦੀਪ ਸਿੰਘ ਨਾਲ ਅਣਬਣ ਹੋਣ ਮਗਰੋਂ ਉਨ੍ਹਾਂ ਉਥੇ ਨੌਕਰੀ ਛੱਡ ਦਿੱਤੀ। ਹਾਲੇ ਦੋਵੇਂ ਭੈਣਾਂ ਦਵਾਈ 'ਚ ਕਲਰ ਇਸਤੇਮਾਲ ਕਰਨ ਦਾ ਕੰਮ ਲੈ ਕੇ ਆਪਣਾ ਬਿਜਨਸ ਸ਼ੁਰੂ ਕਰਨ ਦੀ ਪਲਾਨਿੰਗ ਕਰ ਚੁੱਕੀਆਂ ਸਨ। ਉਨ੍ਹਾਂ ਜਲਦੀ ਹੀ ਮਿਲ ਕੇ ਆਪਣਾ ਬਿਜਨਸ ਸ਼ੁਰੂ ਕਰ ਲੈਣਾ ਸੀ। ਮਿ੍ਤਕ ਦੋਵੇਂ ਭੈਣਾਂ ਦਾ ਭਰਾ ਪੰਜਾਬ 'ਚ ਸਬ ਡਵੀਜ਼ਨਲ ਇੰਜੀਨੀਅਰ ਦੀ ਪੋਸਟ 'ਤੇ ਤਾਇਨਾਤ ਹੈ।