ਕੁਲਦੀਪ ਸ਼ੁਕਲਾ, ਚੰਡੀਗੜ੍ਹ : ਨੈਸ਼ਨਲ ਸ਼ੂਟਰ ਅਤੇ ਵਕੀਲ ਸੁਖਮਨਪ੍ਰਰੀਤ ਸਿੰਘ ਉਰਫ ਸਿੱਪੀ ਸਿੱਧੂ ਦੀ ਹੱਤਿਆਕਾਂਡ ਤੋਂ ਤਿੰਨ ਦਿਨ ਲਗਾਤਾਰ ਵਾਰਦਾਤ ਸਥਾਨ ਸੈਕਟਰ-27 ਸਥਿਤ ਨੇਬਰਹੁੱਡ ਪਾਰਕ 'ਚ ਮੌਜੂਦਗੀ ਮਿਲੀ ਹੈ। ਸੀਬੀਆਈ ਜਾਂਚ 'ਚ 18, 19 ਤੇ 20 ਸਤੰਬਰ 2015 ਨੂੰ ਸਿੱਪੀ ਦੇ ਉਸੇ ਪਾਰਕ 'ਚ ਸ਼ਾਮ ਦੇ ਸਮੇਂ ਲੋਕੇਸ਼ਨ ਮਿਲੇ ਹਨ। ਜਦੋਂਕਿ 20 ਸਤੰਬਰ ਦੀ ਰਾਤ ਕਰੀਬ 10 ਵਜੇ ਸਿੱਪੀ ਦੀ ਚਾਰ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ।

-----------

ਯੂਕੇ 'ਚ ਦੋਸਤ ਨੂੰ ਦੱਸ ਚੁੱਕਾ ਸੀ ਹੱਤਿਆ ਦੇ ਸ਼ੱਕ ਬਾਰੇ

ਸਤੰਬਰ 2015 'ਚ ਕੈਨੇਡਾ ਜਾਣ ਤੋਂ ਬਾਅਦ ਸਿੱਪੀ ਆਪਣੇ ਇਕ ਦੋਸਤ ਨੂੰ ਮਿਲਣ ਯੂਕੇ ਗਿਆ ਸੀ। ਇਸ ਦੌਰਾਨ ਸਿੱਪੀ ਨੇ ਦੋਸਤ ਨੂੰ ਦੱਸਿਆ ਸੀ ਕਿ ਕੁਝ ਅਣਪਛਾਤੇ ਲੋਕ ਉਸਦੀ ਜਾਨ ਦੇ ਪਿੱਛੇ ਪਏ ਹੋਏ ਹਨ। ਮੌਕਾ ਦੇਖ ਕੇ ਉਸਦੀ ਹੱਤਿਆ ਕਰਵਾ ਸਕਦੇ ਹਨ। ਇਸਤੋਂ ਬਾਅਦ ਸਿੱਪੀ 7 ਸਤੰਬਰ 2015 ਨੂੰ ਵਾਪਸ ਕੈਨੇਡਾ ਆ ਗਿਆ ਸੀ।

ਸਿੱਪੀ ਦੀ ਮੁਹਾਲੀ ਸਥਿਤ ਕੋਠੀ ਦੇ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਨੇ ਰੇਕੀ ਕੀਤੀ ਸੀ। ਉਥੋਂ ਇਕ ਡਾਇਰੀ ਬਰਾਮਦ ਹੋਈ ਸੀ, ਜਿਸਦੀ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। 16 ਸਤੰਬਰ ਨੂੰ ਕੈਨੇਡਾ ਤੋਂ ਵਾਪਸ ਆ ਕੇ ਸਿੱਪੀ ਆਪਣੀ ਦੋਸਤ ਕੋਲ ਦਿੱਲੀ 2 ਦਿਨ ਰੁਕਿਆ ਸੀ। 18 ਸਤੰਬਰ ਨੂੰ ਚੰਡੀਗੜ੍ਹ ਵਾਪਸ ਆ ਗਿਆ, ਜਿਥੇ ਉਸਦੀ ਦੂਜੀ ਦੋਸਤ ਨੇ ਆਪਣੇ ਪਿਤਾ ਨਾਲ ਆ ਕੇ ਉਸ ਨੂੰ ਰਿਸੀਵ ਕੀਤਾ ਸੀ। ------------

7 ਸਾਲ ਬਾਅਦ ਜੱਜ ਦੀ ਬੇਟੀ ਗਿ੍ਫਤਾਰ

20 ਸਤੰਬਰ 2015 ਦੀ ਰਾਤ ਸੈਕਟਰ-27 ਸਥਿਤ ਪਾਰਕ ਦੇ ਕੋਲੋਂ ਨੈਸ਼ਨਲ ਸ਼ੂਟਰ ਸਿੱਪੀ ਸਿੱਧੂ ਦੀ ਲਾਸ਼ ਮਿਲੀ ਸੀ। ਸੁਖਮਨਪ੍ਰਰੀਤ ਨੂੰ ਚਾਰ ਗੋਲੀਆਂ ਮਾਰੀਆਂ ਗਈਆਂ ਸਨ। ਸੀਬੀਆਈ ਵੱਲੋੋਂ 6 ਸਾਲ 7 ਮਹੀਨਿਆਂ ਬਾਅਦ ਹਾਈਕੋਰਟ ਦੀ ਜੱਜ ਦੀ ਬੇਟੀ ਕਲਿਆਣੀ ਸਿੰਘ ਨੂੰ ਗਿ੍ਫਤਾਰ ਕੀਤਾ ਗਿਆ। 6 ਦਿਨਾ ਪੁਲਿਸ ਰਿਮਾਂਡ 'ਚ ੁਕੀਤੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।