ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਮੁਬਾਰਿਕਪੁਰ ਪੁਲਿਸ ਨੇ ਗੁਪਤ ਸੁਚਨਾ ਦੇ ਆਧਾਰ 'ਤੇ ਚੋਰੀ ਦੀ ਤਾਰਾਂ ਅਤੇ ਮੋਟਰਸਾਈਕਲ ਸਮੇਤ ਚੋਰ ਨੂੰ ਕਾਬੂ ਕੀਤਾ ਹੈ। ਚੋਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਰਾਜ ਕੁਲਵੰਤ ਸਿੰਘ ਨੇ ਦੱਸਿਆ ਕਿ ਮੁਖਬਰ ਵੱਲੋਂ ਖਾਸ ਸੂਚਨਾ 'ਤੇ ਪੁਲਿਸ ਵੱਲੋਂ ਨਾਕਾ ਲਗਾਕੇ ਮੁਹੰਮਦ ਜ਼ਾਹਿਰ ਪੁੱਤਰ ਇਸਮਾਈਲ ਖਾਨ ਵਾਸੀ ਗਲੀ ਨੰਬਰ 10 ਪੇ੍ਮ ਨਗਰ ਬਰਵਾਲਾ ਰੋਡ ਡੇਰਾਬੱਸੀ ਨੂੰ ਕਾਬੂ ਕੀਤਾ ਹੈ। ਉਕਤ ਮੁਲਜ਼ਮ ਕੋਲੋਂ ਮੋਟਰਾਂ 'ਚੋਂ ਚੋਰੀ ਕੀਤੀ ਡੇਢ ਕੁਇੰਟਲ ਤਾਰਾਂ ਅਤੇ ਇਕ ਬਿਨਾਂ ਕਾਗਜ਼ ਪੱਤਰਾਂ ਤੋਂ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ।