-ਕਿਹਾ, ਵਿਕਾਸ ਲਈ ਫ਼ੰਡਾਂ 'ਤੇ ਨਹੀਂ ਆਉਣ ਦਿੱਤੀ ਜਾਵੇਗੀ ਘਾਟ

ਪੰਜਾਬੀ ਜਾਗਰਣ ਟੀਮ, ਮੁੱਲਾਂਪੁਰ ਗਰੀਬਦਾਸ : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਲੋਕ ਸਭਾ ਹਲਕੇ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਅੱਜ ਪਿੰਡ ਬਰਸਾਲਪੁਰ ਟੱਪਰੀਆਂ ਅਤੇ ਖਿਜਰਾਬਾਦ ਵਿਖੇ ਕੁਲ 8 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਲਈ ਚੈੱਕ ਵੰਡੇ ਗਏ।

ਇਸ ਮੌਕੇ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਹਲਕਾ ਵਿਕਾਸ ਲਈ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸੇ ਲੜੀ ਤਹਿਤ, ਪਿੰਡ ਬਰਸਾਲਪੁਰ ਟੱਪਰੀਆਂ 'ਚ 2.50 ਲੱਖ ਰੁਪਏ ਦੀ ਲਾਗਤ ਨਾਲ ਸੋਲਰ ਲਾਈਟਾਂ ਅਤੇ 50 ਹਜ਼ਾਰ ਰੁਪਏ ਦੀ ਲਾਗਤ ਨਾਲ ਬੈਂਚ ਲਗਾਉਣ ਲਈ ਅਤੇ ਪਿੰਡ ਖਿਜਰਾਬਾਦ 'ਚ 5 ਲੱਖ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਸੈਂਟਰ ਦੀ ਉਸਾਰੀ ਲਈ ਆਪਣੇ ਸੰਸਦੀ ਕੋਟੇ 'ਚੋਂ ਜਾਰੀ ਕੀਤੇ ਹਨ। ਪੇਂਡੂ ਖੇਤਰਾਂ 'ਚ ਸ਼ਹਿਰੀ ਸਹੂਲਤਾਂ ਦੇਣ ਲਈ ਬੁਨਿਆਦੀ ਪੱਧਰ 'ਤੇ ਸੁਧਾਰ ਕਰਨਾ ਜ਼ਰੂਰੀ ਹੈ ਅਤੇ ਇਨ੍ਹਾਂ ਵਿਕਾਸ ਕਾਰਜਾਂ ਨਾਲ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ।

ਇਨ੍ਹਾਂ ਮੌਕਿਆਂ 'ਤੇ ਹੋਰਨਾਂ ਤੋਂ ਇਲਾਵਾ, ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ, ਰਾਣਾ ਕੁਸ਼ਲ ਪਾਲ ਸੀਨੀਅਰ ਕਾਂਗਰਸੀ ਆਗੂ, ਜਸਬੀਰ ਕੌਰ ਸਰਪੰਚ ਖਿਜਰਾਬਾਦ, ਸੰਦੀਪ ਕੌਰ ਕਮੇਟੀ ਮੈਂਬਰ ਖਿਜਰਾਬਾਦ, ਮਦਨ ਸਿੰਘ ਸਰਪੰਚ ਮਾਣਕਪੁਰ ਸਰੀਫ, ਜਸਪ੍ਰਰੀਤ ਸਿੰਘ ਸਰਪੰਚ, ਪ੍ਰਦੀਪ ਰਾਣਾ ਸਰਪੰਚ ਥਾਣਾ ਗੋਬਿੰਦਗੜ੍ਹ, ਬਲਵਿੰਦਰ ਰਾਣਾ ਪ੍ਰਧਾਨ ਸੈਂਟਰ ਕਮੇਟੀ ਕਮਲਾ ਦੇਵੀ, ਆਸੂ ਰਾਣਾ ਪ੍ਰਧਾਨ ਰਾਜਪੂਤ ਸਭਾ ਕੁਰਾਲੀ, ਰਵੀ ਰਾਣਾ ਜਨਰਲ ਸਕੱਤਰ ਜ਼ਿਲ੍ਹਾ ਮੋਹਾਲੀ, ਸੰਜੀਵ ਸ਼ਰਮਾ ਸਿਸਵਾਂ, ਜਸਵਿੰਦਰ ਸਿੰਘ, ਤਜਿੰਦਰ ਸਿੰਘ, ਮੋਹਨ ਸਿੰਘ, ਬਲਜੀਤ ਸਿੰਘ, ਜਗਤਾਰ ਸਿੰਘ, ਸ਼ੇਰ ਸਿੰਘ ਆਦਿ ਹਾਜ਼ਰ ਸਨ।