ਹਲਕੇ ਦੇ ਵਿਕਾਸ ਲਈ ਐੱਮਪੀ ਕੰਗ ਤੇ ਵਿਧਾਇਕ ਰੰਧਾਵਾ ਨੇ ਕੀਤੀ ਅਹਿਮ ਮੁਲਾਕਾਤ
ਹਲਕੇ ਦੇ ਵਿਕਾਸ ਲਈ ਐੱਮਪੀ ਕੰਗ ਤੇ ਵਿਧਾਇਕ ਰੰਧਾਵਾ ਨੇ ਕੀਤੀ ਅਹਿਮ ਮੁਲਾਕਾਤ
Publish Date: Wed, 12 Nov 2025 05:18 PM (IST)
Updated Date: Wed, 12 Nov 2025 05:19 PM (IST)

ਇਕਬਾਲ ਸਿੰਘ, ਪੰਜਾਬੀ ਜਾਗਰਣ, ਡੇਰਾਬੱਸੀ : ਬੁੱਧਵਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨਾਲ ਉਨ੍ਹਾਂ ਦੀ ਰਿਹਾਇਸ਼ ਪਿੰਡ ਬਾਕਰਪੁਰ ਵਿਖੇ ਅਹਿਮ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਨੇ ਪਰਿਵਾਰਕ ਮਾਮਲਿਆਂ ਤੋਂ ਇਲਾਵਾ ਹਲਕਾ ਡੇਰਾਬੱਸੀ ਦੇ ਵਿਕਾਸ ਸਬੰਧੀ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ। ਵਿਧਾਇਕ ਰੰਧਾਵਾ ਨੇ ਇਸ ਦੌਰਾਨ ਐੱਮਪੀ ਕੰਗ ਨੂੰ ਅਰਜ਼ੀ ਕੀਤੀ ਕਿ ਹਾਲਾਂਕਿ ਡੇਰਾਬੱਸੀ ਹਲਕਾ ਪਟਿਆਲਾ ਲੋਕਸਭਾ ਹਲਕੇ ਵਿਚ ਆਉਂਦਾ ਹੈ, ਪਰ ਪ੍ਰਸ਼ਾਸਨਿਕ ਤੌਰ ’ਤੇ ਇਹ ਮੁਹਾਲੀ ਜ਼ਿਲ੍ਹੇ ਦਾ ਹਿੱਸਾ ਹੈ, ਜੋ ਕਿ ਅਨੰਦਪੁਰ ਸਾਹਿਬ ਲੋਕਸਭਾ ਹਲਕੇ ਦੇ ਅਧੀਨ ਆਉਂਦਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਐੱਮਪੀ ਲੈਂਡ ਫੰਡ ਤੋਂ ਕੁਝ ਹਿੱਸਾ ਡੇਰਾਬੱਸੀ ਹਲਕੇ ਦੇ ਵਿਕਾਸ ਕਾਰਜਾਂ ਲਈ ਵੀ ਮੁਹੱਈਆ ਕਰਵਾਇਆ ਜਾਵੇ। ਐੱਮਪੀ ਮਲਵਿੰਦਰ ਸਿੰਘ ਕੰਗ ਨੇ ਇਸ ਮੰਗ ਪ੍ਰਤੀ ਸਕਾਰਾਤਮਕ ਰੁਖ਼ ਦਿਖਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦਾ ਮੁੱਖ ਉਦੇਸ਼ ਹਰ ਹਲਕੇ ਦਾ ਸੰਤੁਲਿਤ ਵਿਕਾਸ ਕਰਨਾ ਹੈ, ਤਾਂ ਜੋ ਪੰਜਾਬ ਨੂੰ “ਰੰਗਲਾ ਪੰਜਾਬ” ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਹਲਕੇ ਨੂੰ ਪਿੱਛੇ ਨਹੀਂ ਛੱਡੇਗੀ ਤੇ ਡੇਰਾਬੱਸੀ ਵਰਗੇ ਵਿਕਾਸਸ਼ੀਲ ਖੇਤਰਾਂ ਨੂੰ ਬੁਨਿਆਦੀ ਢਾਂਚੇ, ਸਿੱਖਿਆ, ਸਿਹਤ ਅਤੇ ਸੜਕਾਂ ਦੇ ਮੋਚੇ ’ਤੇ ਮਜ਼ਬੂਤ ਬਣਾਇਆ ਜਾਵੇਗਾ। ਕੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਕੇਂਦਰਤ ਨੀਤੀਆਂ ਅਤੇ ਪਾਰਦਰਸ਼ੀ ਗਵਰਨੈਂਸ ਰਾਹੀਂ ਪੰਜਾਬ ਦੇ ਹਰ ਇਲਾਕੇ ਨੂੰ ਪ੍ਰਗਤੀ ਦੇ ਰਸਤੇ ’ਤੇ ਲੈ ਜਾ ਰਹੀ ਹੈ।