ਜੇਐੱਨਐੱਨ, ਚੰਡੀਗੜ੍ਹ

ਕੰਜ਼ਿਊਮਰ ਫੋਰਮ ਨੇ ਹਰਿਆਣਾ ਦੇ ਜ਼ਿਲ੍ਹਾ ਗੁਰੂਗ੍ਰਾਮ ਸਥਿਤ ਮੋਟਰੋਲਾ ਐਕਸੀਲੈਂਸ ਸੈਂਟਰ, ਚੰਡੀਗੜ੍ਹ ਸੈਕਟਰ-22ਬੀ ਸਥਿਤ ਥ੍ਰੀ ਵੀ ਮਾਰਕੀਟਿੰਗ ਪ੍ਰਰਾ. ਲਿਮ. ਤੇ ਸੈਕਟਰ-20 ਸਥਿਤ ਸੰਤ ਰਾਮੇਸ਼ਵਰੀ ਇੰਟਰਪ੍ਰਰਾਈਜਿਜ਼ 'ਤੇ ਹਰਜਾਨਾ ਲਾਇਆ ਹੈ।

ਇਹ ਹੈ ਮਾਮਲਾ

ਫੋਰਮ ਨੇ ਸ਼ਿਕਾਇਤ ਕਰਤਾ ਦੀ ਸ਼ਿਕਾਇਤ 'ਤੇ ਸੁਣਵਾਈ ਕਰਦਿਆਂ ਇਨ੍ਹਾਂ ਤਿੰਨਾਂ ਨੂੰ ਦੋਸ਼ੀ ਮੰਨਦੇ ਹੋਏ ਤਿੰਨਾਂ ਵੱਲੋਂ ਸ਼ਿਕਾਇਤ ਕਰਤਾ ਨੂੰ ਪੰਜ ਹਜ਼ਾਰ ਰੁਪਏ ਮੁਆਵਜ਼ਾ ਰਕਮ ਤੇ ਪੰਜ ਹਜ਼ਾਰ ਰੁਪਏ ਮੁਕੱਦਮੇ ਦੇ ਖ਼ਰਚੇ ਵਜੋਂ ਦੇਣ ਲਈ ਕਿਹਾ ਹੈ। ਇਸ ਤੋਂ ਇਲਾਵਾ ਖ਼ਰਾਬ ਹੋਏ ਮੋਬਾਈਲ ਦੀ ਕੀਮਤ 25000 ਵਿੱਚੋਂ 40 ਫ਼ੀਸਦ ਕਟੌਤੀ ਕਰ ਕੇ 15 ਹਜ਼ਾਰ ਰੁਪਏ ਮੋੜਣ ਲਈ ਕਿਹਾ ਹੈ।

ਸੈਕਟਰ-33 ਵਾਸੀ ਓਮਕਾਰ ਨੇ ਖਪਤਕਾਰ ਫੋਰਮ ਨੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਨੇ 21 ਦਸੰਬਰ, 2018 ਨੂੰ ਥ੍ਰੀ ਵੀ ਮਾਰਕੀਟਿੰਗ ਸਟੋਰ ਤੋਂ 25 ਹਜ਼ਾਰ ਰੁਪਏ ਵਿਚ ਮੋਟੋ ਜ਼ੈੱਡ 2 ਫੋਰਸ ਮੋਬਾਈਲ ਖ਼ਰੀਦਿਆ। ਮੋਬਾਈਲ ਦੀ ਸਾਲ ਦੀ ਵਾਰੰਟੀ ਮਿਲੀ ਸੀ ਪਰ ਮੋਬਾਈਲ ਖ਼ਰੀਦਣ ਤੋਂ ਤਿੰਨ ਦਿਨਾਂ ਬਾਅਦ ਮੋਬਾਈਲ ਦੀ ਸਕ੍ਰੀਨ 'ਤੇ ਮਸਲਾ ਪੇਸ਼ ਆਉਣ ਲੱਗਿਆ। ਉਹ ਮੋਬਾਈਲ ਲੈ ਕੇ ਸੰਤ ਰਾਮੇਸ਼ਵਰੀ ਇੰਟਰਪ੍ਰਰਾਈਜਿਜ਼ ਮੋਬਾਈਲ ਸਰਵਿਸ ਸੈਂਟਰ ਵਿਚ ਵਿਖਾਉਣ ਲਈ ਲੈ ਕੇ ਗਏ। ਸਰਵਿਸ ਸੈਂਟਰ ਨੇ ਮੋਬਾਈਲ ਠੀਕ ਕਰ ਕੇ ਮੋੜ ਦਿੱਤਾ ਪਰ ਕੁਝ ਦਿਨਾਂ ਬਾਅਦ ਮਸਲਾ ਫੇਰ ਆਇਆ। ਕਈ ਵਾਰ ਮੋਬਾਈਲ ਸਟੋਰ ਤੇ ਸਰਵਿਸ ਸੈਂਟਰ ਨੂੰ ਮੋਬਾਈਲ ਮੁਰੰਮਤ ਲਈ ਆਖਿਆ ਪਰ ਉਨ੍ਹਾਂ ਪੱਕੀ ਤਰ੍ਹਾਂ ਫੋਨ ਠੀਕ ਨਹੀਂ ਕੀਤਾ। ਇਸ ਮਗਰੋਂ ਉਨ੍ਹਾਂ ਬਦਲੇ ਵਿਚ ਨਵੇਂ ਫੋਨ ਦੀ ਮੰਗ ਕੀਤੀ ਤਾਂ ਮੋਬਾਈਲ ਸਟੋਰ ਤੇ ਸਰਵਿਸ ਸੈਂਟਰ ਨੇ ਮਨ੍ਹਾ ਕਰ ਦਿੱਤਾ। ਪਰੇਸ਼ਾਨ ਹੋ ਕੇ ਓਮਕਾਰ ਨੇ ਕੰਜ਼ਿਊਮਰ ਫੋਰਮ ਦਾ ਦਰਵਾਜਾ ਖੜਕਾਇਆ। ਉਥੇ ਆਪਣਾ ਪੱਖ ਰੱਖਣ ਲਈ ਤਿੰਨਾਂ ਦੀ ਤਰਫੋਂ ਜਦੋਂ ਕੋਈ ਵਪਾਰੀ ਕੰਜ਼ਿਊਮਰ ਫੋਰਮ ਵਿਚ ਪੇਸ਼ ਨਾ ਹੋਇਆ ਤਾਂ ਫੋਰਮ ਨੇ ਐਕਸ ਪਾਰਟੀ ਕਰਾਰ ਦਿੰਦਿਆਂ ਹੋਇਆਂ ਇਹ ਫ਼ੈਸਲਾ ਸੁਣਾ ਦਿੱਤਾ।