ਇਕਬਾਲ ਸਿੰਘ, ਡੇਰਾਬੱਸੀ : ਡੇਰਾਬੱਸੀ ਤਹਿਸੀਲ ਰੋਡ 'ਤੇ ਬਣੇ ਕਮੇਟੀ ਸੈਂਟਰ ਦੇ ਬਾਹਰ ਖੜ੍ਹਾ ਇਕ ਮੋਟਰਸਾਈਕਲ ਚੋਰੀ ਹੋ ਗਿਆ। ਮੋਟਰਸਾਈਕਲ ਚੋਰੀ ਹੋਣ ਦੀ ਘਟਨਾ ਸਬੰਧੀ ਮੋਟਰਸਾਈਕਲ ਮਾਲਕ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਮੋਟਰਸਾਈਕਲ ਮਾਲਕ ਸਿਵ ਕੁਮਾਰ ਪੁੱਤਰ ਹਜੂਰਾ ਰਾਮ ਵਾਸੀ ਵਾਲਮੀਕ ਮੁਹੱਲਾ, ਡੇਰਾਬੱਸੀ ਨੇ ਦੱਸਿਆ ਕਿ ਉਸ ਦੇ ਚਾਚੇ ਦੀ ਲੜਕੀ ਦਾ ਬੀਤੇ ਸ਼ਨੀਕਵਾਰ 9 ਫਰਵਰੀ ਨੂੰ ਡੇਰਾਬੱਸੀ ਤਹਿਸੀਲ ਰੋਡ 'ਤੇ ਬਣੇ ਕਮੇਟੀ ਸੈਂਟਰ 'ਚ ਵਿਆਹ ਸੀ। ਜਿਸ ਵਿਚ ਸ਼ਾਮਿਲ ਹੋਣ ਲਈ ਉਹ ਆਪਣੇ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ 70ਸੀ 2700 'ਤੇ ਦੁਪਿਹਰ 2 ਵਜੇ ਪਹੁੰਚਿਆ। ਉਸ ਨੇ ਮੋਟਰਸਾਈਕਲ ਕਮੇਂਟੀ ਸੈਟਰ ਦੇ ਬਾਹਰ ਖੜ੍ਹਾ ਕੀਤਾ ਸੀ। ਪਰ ਜਦੋਂ ਉਹ ਵਿਆਹ ਅਟੈਂਡ ਕਰਨ ਮਗਰੋਂ ਸਾਢੇ 3 ਵਜੇ ਵਾਪਿਸ ਆਇਆ ਤਾਂ ਮੋਟਰਸਾਈਕਲ ਉੱਥੇ ਨਹੀਂ ਸੀ। ਸਿਵ ਕੁਮਾਰ ਨੇ ਦੱਸਿਆ ਕਿ ਉਸਨੇ ਆਪਣੇ ਮੋਟਰਸਾਈਕਲ ਦੀ ਬਹੁਤ ਭਾਲ ਕੀਤਾ ਪਰ ਅਸਫ਼ਲ ਰਿਹਾ। ਇਸਦੇ ਬਾਅਦ ਉਸਨੇ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ।