ਪੱਤਰ ਪ੍ਰਰੇਰਕ, ਜ਼ੀਰਕਪੁਰ : ਸਥਾਨਕ ਬਲਟਾਣਾ ਖੇਤਰ ਦੀ ਫਰਨੀਚਰ ਮਾਰਕੀਟ 'ਚ ਚੌਕਲੈਂਡ ਹੋਟਲ ਦੇ ਨੇੜਿਓਂ ਇਕ ਮੋਟਰਸਾਈਕਲ ਚੋਰੀ ਹੋਣ ਦੀ ਖ਼ਬਰ ਪ੍ਰਰਾਪਤ ਹੋਈ ਹੈ। ਇਸ ਸਬੰਧ 'ਚ ਥਾਣਾ ਜ਼ੀਰਕਪੁਰ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੁਸ਼ੀਲ ਜਾਂਗੜਾ ਪੁੱਤਰ ਰਜਿੰਦਰ ਜਾਂਗੜਾ ਵਾਸੀ ਹਿਸਾਰ ਨੇ ਦੱਸਿਆ ਉਹ ਇੱਥੇ ਫਰਨੀਚਰ ਮਾਰਕੀਟ ਬਲਟਾਣਾ ਨੇੜੇ ਹੋਟਲ ਚੌਕਲੈਂਡ 'ਚ ਰੁਕਿਆ ਹੋਇਆ ਸੀ ਤੇ ਉਹ ਇਥੇ ਕੰਮ ਕਰਦਾ ਹੈ ਜਿਸ ਨੇ ਆਪਣਾ ਸਪਲੈਂਡਰ ਮੋਟਰਸਾਈਕਲ ਹੋਟਲ ਦੇ ਹੇਠਾਂ ਖੜ੍ਹਾ ਕੀਤਾ ਹੋਇਆ ਸੀ। ਰਾਤੀ ਕਰੀਬ 11:50 ਵਜੇ ਉਸ ਨੂੰ ਸੀਸੀਟੀਵੀ ਫੁਟੇਜ ਦੇਖ ਕੇ ਪਤਾ ਲੱਗਾ ਕੇ ਉਸ ਦਾ ਮੋਟਰਸਾਈਕਲ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰ ਲਿਆ ਗਿਆ ਹੈ। ਉਸ ਨੇ ਖਦਸ਼ਾ ਜ਼ਾਹਿਰ ਕੀਤਾ ਮੋਟਰਸਾਈਕਲ ਚੋਰ ਉਸ ਦੇ ਮੋਟਰਸਾਈਕਲ ਨਾਲ ਕੋਈ ਗ਼ਲਤ ਕੰਮ ਨਾ ਕਰ ਦੇਣ ਜਿਸ ਦਾ ਇਲਜ਼ਾਮ ਉਸ ਸਿਰ ਆ ਜਾਵੇ। ਜਿਸ ਦੀ ਉਸ ਨੇ ਬਲਟਾਣਾ ਚੌਕੀ ਵਿਖੇ ਸ਼ਿਕਾਇਤ ਦਿੱਤੀ ਹੈ।

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏਐੱਸਆਈ ਪਵਨ ਕੁਮਾਰ ਨੇ ਦੱਸਿਆ ਸ਼ਿਕਾਇਤਕਰਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੀ ਹੈ।