ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਡੇਰਾਬੱਸੀ ਦੇ ਦਾਦਪੁਰਾ ਮੁਹੱਲਾ ਵਿਖੇ ਗਲ਼ੀ 'ਚ ਖੜ੍ਹੇ ਮੋਟਰਸਾਈਕਲ ਨੂੰ ਰਾਤ ਵੇਲੇ ਕੋਈ ਚੋਰੀ ਕਰਕੇ ਲੈ ਗਿਆ। ਪੁਲਿਸ ਨੇ ਮੋਟਰਸਾਈਕਲ ਮਾਲਕ ਅਕਾਸ਼ ਮਿਸ਼ਰਾ (22) ਪੁੱਤਰ ਰਾਜਿੰਦਰ ਮਿਸ਼ਰਾ ਵਾਸੀ ਮਕਾਨ 380 ਵਾਰਡ ਨੰਬਰ 5 ਦਾਦਪੁਰਾ ਮਹੁੱਲਾ ਦੇ ਬਿਆਨਾਂ ਦੇੇ ਅਧਾਰ ਆਈਪੀਸੀ ਦੀ ਧਾਰਾ 379 ਤਹਿਤ ਮਾਮਲਾ ਦਰਜ ਕਰ ਕੇ ਤਫ਼ਤੀਸ ਸ਼ੁਰੂ ਕਰ ਦਿੱਤੀ ਹੈ। ਅਕਾਸ਼ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਆਪਣੀ ਡਿਊਟੀ ਤੋ ਰਾਤੀਂ ਕਰੀਬ 8 ਵਜੇ ਘਰ ਆਇਆ ਸੀ ਤੇ ਆਪਣਾ ਮੋਟਰਸਾਈਕਲ ਘਰ ਦੇ ਬਾਹਰ ਗ਼ਲੀ 'ਚ ਖੜ੍ਹਾ ਕਰ ਦਿੱਤਾ ਜਦੋ ਸਵੇਰੇ ਦੇਖਿਆ ਤਾਂ ਉਸਦਾ ਮੋਟਰਸਾਈਕਲ ਉੱਥੇ ਨਹੀ ਸੀ ਜਿਸਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ।