ਸੀਨੀਅਰ ਸਟਾਫ ਰਿਪੋਰਟਰ, ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਘਰੇਲੂ ਪ੍ਰੀਖਿਆਵਾਂ ਵਿਭਾਗ ਦੀ ਵੈਬਸਾਈਟ ’ਤੇ ਅਪਲੋਡ ਕਰਨ ਦੀ ਮਿਤੀ ਵਿਚ ਵਾਧਾ ਕੀਤਾ ਹੈ। ਇਕ ਪੱਤਰ ਜਾਰੀ ਕਰਦਿਆਂ ਬੋਰਡ ਨੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਸੂਚਿਤ ਕੀਤਾ ਹੈ ਕਿ ਮਾਰਚ 2022 ਦੇ ਨਤੀਜੇ 21 ਮਈ ਤਕ ਅਪਲੋਡ ਕੀਤੇ ਜਾ ਸਕਦੇ ਹਨ। ਨਾਲ ਹੀ ਕਿਹਾ ਕਿ ਮਿੱਥੀ ਤਰੀਕ ਤਕ ਅਪਲੋਡ ਨਾ ਕਰਨ ’ਤੇ ਵਿਭਾਗੀ ਕਾਰਵਾਈ ਲਈ ਸਕੂਲ ਮੁਖੀ ਜ਼ਿੰਮੇਵਾਰ ਹੋਵੇਗਾ।

Posted By: Tejinder Thind