ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਸ਼ੁਰੂ ਹੋ ਗਿਆ ਹੈ। ਤਿੰਨ ਦਿਨਾਂ ਦਾ ਸੈਸ਼ਨ ਭਲੇ ਹੀ ਛੋਟਾ ਹੋਵੇ, ਪਰ ਵਿਰੋਧੀ ਧਿਰ ਆਪਣਾ ਪੂਰਾ ਦਮ ਦਿਖਾਉਣ ਲਈ ਤਿਆਰ ਹੈ। ਵਿਰੋਧੀਆਂ ਦੇ ਨਿਸ਼ਾਨੇ 'ਤੇ ਮੁੱਖ ਰੂਪ 'ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੋਣਗੇ। ਜੇਲ੍ਹ ਮੰਤਰੀ ਜ਼ਰੀਏ ਵਿਰੋਧੀ ਡਰੱਗਜ਼ ਤੇ ਕਾਨੂੰਨ ਵਿਵਸਥਾ ਮੁੱਦੇ 'ਤੇ ਸਰਕਾਰ ਨੂੰ ਘੇਰ ਸਕਦੇ ਹਨ। ਸੈਸ਼ਨ ਦੇ ਪਹਿਲੇ ਦਿਨ ਹੀ ਸਾਰਿਆਂ ਦੀਆਂ ਨਜ਼ਰਾਂ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਨੂੰ ਲੱਭ ਰਹੀਆਂ ਸਨ, ਪਰ ਉਹ ਨਹੀਂ ਪਹੁੰਚੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਸੁਖਪਾਲ ਖਹਿਰਾ ਵੀ ਗੈਰਹਾਜ਼ਰ ਰਹੇ। ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

ਮੁਟਿਆਰ ਨੂੰ ਜੀਜੇ ਦੇ ਘਰ ਚੰਡੀਗੜ੍ਹ ਲਿਜਾ ਕੇ ਕਈ ਦਿਨ ਤਕ ਬਣਾਇਆ ਹਵਸ ਦਾ ਸ਼ਿਕਾਰ

ਗੈਂਗਸਟਰ ਸੁੱਖੇ ਦਾ ਸਾਥੀ ਟਿੰਕੂ ਹੈਰੋਇਨ ਸਮੇਤ ਗ੍ਰਿਫ਼ਤਾਰ, ਗੱਡੀ 'ਚੋਂ ਸਾਢੇ ਸੱਤ ਲੱਖ ਰੁਪਏ ਵੀ ਬਰਾਮਦ

ਸਦਨ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਸਮੇਤ 18 ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ। ਸਦਨ ਨੇ ਰਾਜ ਸਭਾ ਦੇ ਸਾਬਕਾ ਮੈਂਬਰ ਵਰਿੰਦਰ ਸਿੰਘ ਕਟਾਰੀਆ, ਕਿੱਕਰ ਸਿੰਘ, ਹਮੀਰ ਸਿੰਘ, ਚੌਧਰੀ ਨੰਦ ਲਾਲ, ਕਾਮਰੇਡ ਬਲੰਵਤ ਸਿੰਘ, ਸਨੇਹ ਲਤਾ, ਪਰਮਜੀਤ ਸਿੰਘ, ਕਰਨੈਲ ਸਿੰਘ, ਗੁਰਮੇਜ ਸਿੰਘ, ਕੁਲਵੰਤ ਸਿੰਘ, ਈਸ਼ਰ ਸਿੰਘ, ਉਜਾਗਰ ਸਿੰਘ, ਜਾਗੀਰ ਸਿੰਘ, ਬਾਬਾ ਲਾਭ ਸਿੰਘ, ਸੁਨਾਮ 'ਚ ਬੋਰਵੈੱਲ 'ਚ ਡਿੱਗੇ ਫਤਹਿਵੀਰ ਸਿੰਘ ਤੇ ਲਖਵੀਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਫਤਹਿਵੀਰ ਦਾ ਨਾਂ ਪਰਮਿੰਦਰ ਸਿੰਘ ਢੀਂਡਸਾ, ਅਮਨ ਅਰੋੜਾ ਤੇ ਸਿਮਰਜੀਤ ਸਿੰਘ ਬੈਂਸ ਦੇ ਕਹਿਣ 'ਤੇ ਸ਼ਾਮਲ ਕੀਤਾ ਗਿਆ।

ਵਿਧਾਨ ਸਭਾ 'ਚ ਵਿਰੋਧੀ ਧਿਰ ਦੀ ਰਣਨੀਤੀ ਤੋਂ ਕਾਂਗਰਸ ਚੌਕਸ ਹੈ। ਕਾਂਗਰਸ ਵੀ ਮੰਨ ਰਹੀ ਹੈ ਕਿ ਵਿਰੋਧੀ ਧਿਰ ਜੇਲ੍ਹ ਦੇ ਮੁੱਦੇ 'ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਸਕਦੀ ਹੈ। ਅਕਾਲੀ ਦਲ ਤੇ ਭਾਜਪਾ ਦਾ ਗਿਣਤੀ ਬਲ ਘੱਟ ਹੋ ਚੁੱਕਾ ਹੈ, ਅਜਿਹੇ 'ਚ ਸੱਤਾ ਧਿਰ ਲਈ ਵਿਰੋਧੀ ਧਿਰ ਪਰੇਸ਼ਾਨੀ ਨਹੀਂ ਖੜ੍ਹੀ ਕਰ ਸਕਦੀ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਾਂ ਸੁਖਜਿੰਦਰ ਰੰਧਾਵਾ ਦੇ ਅਸਤੀਫ਼ੇ ਤੋਂ ਇਲਾਵਾ ਉਨ੍ਹਾਂ ਖ਼ਿਲਾਫ਼ ਕਾਰਵਾਈ ਤਕ ਦੀ ਮੰਗ ਕੀਤੀ ਸੀ। ਅਜਿਹੇ 'ਚ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਰੰਧਾਵਾ ਦਾ ਆਉਣਾ ਤੈਅ ਮੰਨਿਆ ਜਾ ਰਿਹਾ ਹੈ ਜੋ ਸਰਕਾਰ ਲਈ ਪਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ।

Posted By: Amita Verma