ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ :

ਵੀਰਵਾਰ ਨੂੰ ਮੋਹਾਲੀ ਸ਼ਹਿਰ 'ਚ 41 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਤੋਂ ਪ੍ਰਰਾਪਤ ਵੇਰਵਿਆਂ ਅਨੁਸਾਰ ਬੁੱਧਵਾਰ ਨੂੰ ਪ੍ਰਰਾਪਤ ਕੀਤੇ ਨਮੂਨਿਆਂ ਵਿਚੋਂ 16 ਪੁਰਸ਼ ਅਤੇ 25 ਅੌਰਤਾਂ 'ਚ ਕੋਵਿਡ ਦਾ ਲਾਗ ਪਾਇਆ ਗਿਆ, ਜਿਸ ਤੋਂ ਬਾਅਦ ਇਥੇ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 96,507 ਹੋ ਗਈ ਹੈ। ਤਾਜ਼ਾ ਵੇਰਵਿਆਂ ਅਨੁਸਾਰ ਹੁਣ ਮੁਹਾਲੀ 'ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 237 ਹੋ ਗਈ ਹੈ।

ਪਤਾ ਲੱਗਾ ਹੈ ਕਿ ਪਿਛਲੇ 24 ਘੰਟਿਆਂ ਵਿਚ 1053 ਲੋਕਾਂ ਦਾ ਕੋਵਿਡ ਟੈਸਟ ਕੀਤਾ ਗਿਆ ਸੀ ਤੇ ਸਿਹਤ ਵਿਭਾਗ ਇਸ ਕਰਕੇ ਚਿੰਤਾ ਦੇ ਆਲਮ 'ਚ ਹੈ ਕਿਉਂਕਿ ਪਿਛਲੇ 2-3 ਹਫ਼ਤੇ ਪਹਿਲਾਂ ਮਰੀਜ਼ਾਂ ਦੀ ਗਿਣਤੀ ਇਕਾਈ ਦੇ ਅੰਕੜੇ ਤਕ ਸੀਮਿਤ ਰਹੀ। ਕੋਰੋਨਾ ਕਾਲ 2020 ਤੋਂ ਹੁਣ ਤਕ ਸਿਹਤ ਵਿਭਾਗ ਦੀਆਂ ਟੀਮਾਂ ਤੇ ਹੋਰ ਵਸੀਲਿਆਂ ਨੂੰ ਮਿਲਾ ਕੇ ਕੁੱਲ 9,31,611 ਲੋਕਾਂ ਦਾ ਕੋਵਿਡ ਟੈਸਟ ਕੀਤਾ ਜਾ ਚੁੱਕਾ ਹੈ, ਜਿਨ੍ਹਾਂ 'ਚੋਂ 8,12,080 ਲੋਕਾਂ ਦੀ ਕੋਵਿਡ ਰਿਪੋਰਟ ਨੈਗੇਟਿਵ ਆਈ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਹਾਲੇ ਵੀ ਕੋਵਿਡ ਪੀੜਤ 235 ਲੋਕਾਂ ਨੂੰ ਇਕਾਂਤਵਾਸ ਰੱਖਿਆ ਗਿਆ ਹੈ, ਜਦਕਿ ਹੁਣ ਤਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1150 ਹੋ ਗਈ ਹੈ।