ਸੁਨੀਲ ਕੁਮਾਰ ਭੱਟੀ, ਡੇਰਾਬੱਸੀ

ਗੁਜਰਾਤ 'ਚ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਨੂੰ ਤੇਜ਼ ਕਰਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੜੀਆਤ ਵਿਧਾਨ ਸਭਾ ਹਲ਼ਕੇ ਦੇ ਉਮੀਦਵਾਰ ਹਰਸ਼ਦ ਭਾਈ ਵਘੇਲਾ ਦੇ ਹੱਕ ਵਿੱਚ ਖੇੜਾ ਜ਼ਿਲ੍ਹੇ ਦੇ ਸਿਟੀ ਪੁਆਇੰਟ ਸਰਕਲ ਰੋਡ 'ਚ ਘਰ-ਘਰ ਜਾ ਕੇ ਵੋਟਾਂ ਮੰਗੀਆਂ। ਉਨਾਂ੍ਹ ਦੇ ਨਾਲ਼ ਡੇਰਾਬੱਸੀ ਹਲਕੇ ਤੋਂ ਵੱਡੀ ਗਿਣਤੀ 'ਚ ਪਾਰਟੀ ਦੇ ਵਰਕਰ ਪ੍ਰਚਾਰ ਲਈ ਗਏ ਹੋਏ ਹਨ। ਗੁਜਰਾਤ ਦੇ ਇਸ ਹਲ਼ਕੇ 'ਚ ਦੂਜੇ ਪੜਾਅ 'ਚ 5 ਦਸੰਬਰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਵਿਧਾਇਕ ਰੰਧਾਵਾ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸੱਤਾ ਤੋਂ ਲਾਂਭੇ ਕਰਨ ਦਾ ਮਨ ਬਣਾ ਲਿਆ ਹੈ ਅਤੇ ਉਨਾਂ੍ਹ ਨੇ ਗੁਜਰਾਤ ਵਿੱਚ ਨਵੇਂ ਰਾਜਨੀਤਿਕ ਦੌਰ ਦੀ ਸ਼ੁਰੂਆਤ ਕਰਨ ਲਈ ਆਮ ਆਦਮੀ ਪਾਰਟੀ (ਆਪ) ਨੂੰ ਮੌਕਾ ਦੇਣ ਦਾ ਫੈਸਲਾ ਕਰ ਲਿਆ ਹੈ। ਉਨਾਂ੍ਹ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਦੀਆਂ ਦਿੱਲੀ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਨਾਂ੍ਹ ਦੀਆਂ ਭਵਿੱਖਬਾਣੀਆਂ ਸੱਚ ਹੋ ਚੁੱਕੀਆਂ ਹਨ ਅਤੇ ਗੁਜਰਾਤ 'ਚ ਵੀ ਅਜਿਹਾ ਹੀ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਇੰਨੇ ਡਰੇ ਹੋਏ ਹਨ ਕਿ ਉਹ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ 'ਆਪ' ਨੂੰ ਖੁੱਲ੍ਹੇਆਮ ਸਮਰਥਨ ਦੇਣ ਤੋਂ ਿਝਜਕ ਰਹੇ ਹਨ। ਉਨ੍ਹਾਂ ਕਿਹਾ ਕਿ ਗੁਜਰਾਤ 'ਚ 35 ਸਾਲ ਕਾਂਗਰਸ ਅਤੇ 27 ਸਾਲ ਭਾਜਪਾ ਦਾ ਰਾਜ ਰਿਹਾ ਪਰ ਇਨ੍ਹਾਂ ਸਰਕਾਰਾਂ ਨੇ ਆਮ ਲੋਕਾਂ, ਗਰੀਬਾਂ ਤੇ ਕਿਸਾਨਾਂ ਨੂੰ ਕੁਝ ਨਹੀਂ ਦਿੱਤਾ।