* ਦੂਜਾ ਪਾਸਾ

-ਗਰੀਬਾਂ ਨੂੰ ਲੱੁਟ ਦੇ ਹਨ ਨਸ਼ੇੜੀ, ਪੁਲਿਸ ਕਰੇ ਸਖ਼ਤੀ

--ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਵੰਡੇ ਜਾ ਰਹੇ ਹਨ ਕੰਬਲ

ਗੁਰਵਿੰਦਰ ਸਿੰਘ ਸਿੱਧੂ, ਚੰਡੀਗੜ੍ਹ

ਦਸੰਬਰ ਮਹੀਨੇ ਦੇ 10 ਦਿਨ ਬੀਤ ਜਾਣ ਤੋਂ ਬਾਅਦ ਠੰਡ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਬੇਸ਼ੱਕ ਦਿਨ ਦੇ ਸਮੇਂ ਠੰਡ ਦਾ ਅਸਰ ਘੱਟ ਦੇਖਣ ਨੂੰ ਮਿਲਦਾ ਹੈ ਪਰ ਰਾਤਾਂ ਪੂਰੀ ਤਰ੍ਹਾਂ ਠੰਡੀਆਂ ਹੋਣ ਲੱਗ ਗਈਆਂ ਹਨ। ਜਿੱਥੇ ਸਰਦੀਆਂ ਦਾ ਮੌਸਮ ਬਹੁਤ ਸਾਰੇ ਲੋਕਾਂ ਲਈ ਰਾਹਤ ਲੈ ਕੇ ਆਇਆ ਹੈ ਉੱਥੇ ਸਰਦੀਆਂ ਦਾ ਮੌਸਮ ਸਿਟੀ ਬਿਊਟੀਫੁੱਲ ਦੀਆਂ ਸੜਕਾਂ 'ਤੇ ਰਾਤਾਂ ਗੁਜ਼ਾਰਨ ਵਾਲੇ ਬੇਘਰ ਗਰੀਬ ਮਜ਼ਦੂਰਾਂ ਲਈ ਕਹਿਰ ਬਣ ਕੇ ਆਇਆ ਹੈ। ਸ਼ਹਿਰ ਵਿਚ ਬਹੁਤ ਸਾਰੇ ਮਜ਼ਦੂਰ ਠੰਡੀਆਂ ਰਾਤਾਂ ਖੱੁਲ੍ਹੇ ਅਸਮਾਨ ਜਾਂ ਦੁਕਾਨਾਂ ਦੇ ਬਰਾਂਡਿਆਂ ਵਿਚ ਗੁਜ਼ਾਰਨ ਲਈ ਮਜਬੂਰ ਹੋ ਚੱਕੇ ਹਨ, ਜਿਸ ਕਾਰਨ ਇਨ੍ਹਾਂ ਮਜ਼ਦੂਰਾਂ ਨੂੰ ਸਰਦੀ ਦੇ ਮੌਸਮ ਦੀਆਂ ਬਿਮਾਰੀਆਂ ਲੱਗਣ ਦਾ ਖ਼ਤਰਾ ਵਧ ਗਿਆ ਹੈ। ਦੂਸਰੇ ਪਾਸੇ ਜੇ ਚੰਡੀਗੜ੍ਹ ਨਗਰ ਨਿਗਮ ਦੀ ਗੱਲ ਕੀਤੀ ਜਾਵੇਂ ਤਾਂ ਨਿਗਮ ਵੱਲੋਂ ਹਾਲ ਦੀ ਘੜੀ ਮਜ਼ਦੂਰਾਂ ਲਈ ਅਸਥਾਈ ਟੈਂਟ ਜਾਂ ਰਹਿਣ ਬਸੇਰਾ ਨਹੀਂ ਬਣਾਏ ਗਏ ਹਨ। ਜਿਸ ਕਾਰਨ ਬੇਘਰ ਗਰੀਬ ਠੰਡੀਆਂ ਰਾਤਾਂ ਵਿੱਚ ਵੀ ਸੜਕਾਂ 'ਤੇ ਰਹਿਣ ਲਈ ਮਜਬੂਰ ਹੋ ਹਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਤੋਂ ਸ਼ਹਿਰ ਵਿਚ ਰਾਤ ਦਾ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਰਹਿ ਰਿਹਾ ਹੈ, ਜਿਸ ਕਾਰਨ ਰਾਤ ਦੇ ਸਮੇਂ ਵਧੇਰੇ ਠੰਡ ਹੁੰਦੀ ਹੈ।

ਕੀ ਕਹਿੰਦੇ ਹਨ ਮਜ਼ਦੂਰ

ਇਸ ਸਬੰਧੀ ਜਦੋਂ ਮਜ਼ਦੂਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਨਾਕਾਮੀ ਕਾਰਨ ਉਨ੍ਹਾਂ ਨੂੰ ਸੜਕਾਂ 'ਤੇ ਸੌਣਾ ਪੈ ਰਿਹਾ ਹੈ ਜੇ ਨਿਗਮ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕਾਂ ਦੇ ਰਹਿਣ ਲਈ ਰਹਿਣ-ਬਸੇਰੇ ਦਾ ਪ੍ਰਬੰਧ ਕਰ ਦੇਵੇ ਤਾਂ ਉਹ ਠੰਡੀਆਂ ਰਾਤਾਂ ਵਿਚ ਖੁੱਲ੍ਹੇ ਅਸਮਾਨ ਹੇਠਾਂ ਸੌਣ ਲਈ ਮਜਬੂਰ ਨਾ ਹੁੰਦੇ। ਉਨ੍ਹਾਂ ਕਿਹਾ ਕਿ ਨਿੱਕੇ ਬੱਚਿਆਂ ਤੇ ਬੁਜ਼ਰਗਾਂ ਨੂੰ ਅਜਿਹੀਆਂ ਠੰਡੀਆਂ ਰਾਤਾਂ ਵਿਚ ਖੁੱਲ੍ਹੇ ਅਸਮਾਨ ਵਿਚ ਰਹਿਣਾ ਵਧੇਰੇ ਮੁਸ਼ਕਿਲ ਹੈ।

ਗੈਰ-ਸਰਕਾਰੀ ਸੰਸਥਾਵਾਂ ਵੰਡ ਰਹੀਆਂ ਹਨ ਕੰਬਲ

ਨਿਗਮ ਵੱਲੋਂ ਬੇਸ਼ੱਕ ਗਰੀਬ ਮਜ਼ਦੂਰਾਂ ਨੂੰ ਖੁੱਲ੍ਹੇ ਅਸਮਾਨ ਵਿੱਚ ਸੜ੍ਹਕਾਂ 'ਤੇ ਰੁਲਣ ਲਈ ਛੱਡ ਦਿੱਤਾ ਹੈ ਪਰ ਗੈਰ-ਸਰਕਾਰੀ ਸੰਸਥਾਵਾਂ ਅਤੇ ਦਾਨੀ ਲੋਕ ਗਰੀਬ ਮਜ਼ਦੂਰਾਂ ਦਾ ਸਹਾਰਾ ਬਣੇ ਹਨ। ਸ਼ਹਿਰ ਦੀਆਂ ਸੜਕਾਂ 'ਤੇ ਰਹਿਣ ਵੱਲੇ ਲੋਕਾਂ ਨੂੰ ਰਾਤ ਦੇ ਹਨੇਰੇ ਵਿਚ ਕੁਝ ਦਾਨੀ ਲੋਕਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਕੰਬਲ ਵੰਡੇ ਜਾ ਰਹੁ ਹਨ।

ਸਹਿਮ ਭਰੇ ਮਾਹੌਲ ਵਿੱਚ ਰਹਿ ਰਹੇ ਹਨ ਕਿਰਤੀ

ਮਜ਼ਦੂਰਾਂ ਦਾ ਕਹਿਣਾ ਹੈ ਕਿ ਸਹਿਮ ਭਰੇ ਵਿੱਚ ਮਾਹੌਲ ਵਿਚ ਆਪਣੀਆਂ ਰਾਤਾਂ ਗੁਜ਼ਾਰ ਰਹੇ ਹਨ ਕਿਉਂਕਿ ਕਈ ਵਾਰ ਨਸ਼ੇੜੀਆਂ ਜਾਂ ਹੋਰ ਲੋਕਾਂ ਵੱਲੋਂ ਤੋਂ ਪੈਸੇ ਖੋਹ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਦਿਨ ਭਰ ਮਿਹਨਤ ਕਰ ਕੇ ਜੋ ਪੈਸੇ ਕਮਾਉਂਦੇ ਹਾਂ, ਨੂੰ ਖੋਹਣ ਲਈ ਵਾਰ ਰਾਤ ਨੂੰ ਨਸ਼ੇੜੀ ਅਨਸਰ ਜਾਂ ਹੋਰ ਲੁਟੇਰੇ ਖੋਹ ਕੈ ਲੈ ਜਾਂਦੇ ਹਨ ਅਤੇ ਉਨ੍ਹਾਂ ਨਾਲ ਕੁੱਟਮਾਰ ਕਰਦੇ ਹਨ।

ਕੀ ਕਹਿੰਦੇ ਹਨ ਮੇਅਰ

ਇਸ ਸਬੰਧੀ ਜਦੋਂ ਚੰਡੀਗੜ ਨਗਰ ਨਿਗਮ ਦੇ ਮੇਅਰ ਰਾਜੇਸ਼ ਕਾਲੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਿਗਮ ਵੱਲੋਂ ਇਸ ਸਬੰਧੀ ਟੈਂਡਰ ਲਗਾ ਦਿੱਤਾ ਗਿਆ ਹੈ ਤੇ ਸੋਮਵਾਰ ਤੱਕ ਸੜਕਾਂ 'ਤੇ ਰੁਲਣ ਵਾਲੇ ਲੋਕਾਂ ਲਈ ਰਹਿਣ ਬਸੇਰੇ ਬਣਾ ਦਿੱਤੇ ਜਾਣਗੇ।