ਚੰਡੀਗੜ੍ਹ ਵਿਖੇ ਮਾਇੰਡ ਪ੍ਰੋਗਰਾਮਿੰਗ ਸੈਸ਼ਨ ਸਫ਼ਲਤਾਪੂਰਵਕ ਸੰਪੰਨ
ਚੰਡੀਗੜ੍ਹ ਵਿਖੇ ਮਾਇੰਡ ਪ੍ਰੋਗਰਾਮਿੰਗ ਸੈਸ਼ਨ ਸਫ਼ਲਤਾਪੂਰਵਕ ਸੰਪੰਨ
Publish Date: Mon, 01 Dec 2025 08:44 PM (IST)
Updated Date: Tue, 02 Dec 2025 04:12 AM (IST)

ਇਸ਼ਤਿਹਾਰੀ ਵਿਭਾਗ ਵੱਲੋਂ ਭੇਜੀ ਖ਼ਬਰ : ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਬੀਤੇ ਦਿਨੀਂ ਚੰਡੀਗੜ੍ਹ ਦੇ ਰਾਣੀ ਲਕਸ਼ਮੀਬਾਈ ਮਹਿਲਾ ਭਵਨ ਆਡੀਟੋਰੀਅਮ ਵਿਖੇ ਮਸ਼ਹੂਰ ਮਾਇੰਡ ਹੀਲਰ/ਮਾਇੰਡ ਕੋਚ/ਹਿਪਨੋਟਿਸਟ ਭਜਨ ਸਿੰਘ ਵੱਲੋਂ ਇਕ ਬਹੁਤ ਹੀ ਸਫ਼ਲ ਮਾਇੰਡ ਪ੍ਰੋਗਰਾਮਿੰਗ ਸੈਸ਼ਨ ਆਯੋਜਿਤ ਕੀਤਾ ਗਿਆ। ਬਾਕਸ-- ਮੁੱਖ ਉਦੇਸ਼ ਅਤੇ ਸਿੱਖਿਆਵਾਂ : ਇਸ ਸੈਸ਼ਨ ਦੌਰਾਨ ਭਜਨ ਸਿੰਘ ਨੇ ਦੱਸਿਆ ਕਿ ਕਿਵੇਂ ਅਸੀਂ: ਆਪਣੇ ਮਨ (ਮਾਇੰਡ) ਨੂੰ ਸ਼ਾਂਤ ਕਰਕੇ ਜੀਵਨ ਵਿਚ ਖੁਸ਼ੀਆਂ ਲਿਆ ਸਕਦੇ ਹਾਂ। ਆਪਣੀਆਂ ਮਾਨਸਿਕ ਬਿਮਾਰੀਆਂ ਨੂੰ ਬਿਨਾਂ ਦਵਾਈ ਦੇ ਠੀਕ ਕਰ ਸਕਦੇ ਹਾਂ। ਆਪਣੇ ਮਨ ਵਿਚੋਂ ਸਟ੍ਰੈੱਸ, ਟੈਂਸ਼ਨ, ਘਬਰਾਹਟ ਅਤੇ ਡਰ ਨੂੰ ਬਾਹਰ ਕੱਢ ਸਕਦੇ ਹਾਂ। ਬਾਕਸ--- ਸੈਸ਼ਨ ਦੀ ਰੂਪ-ਰੇਖਾ ਤੇ ਸ਼ਮੂਲੀਅਤ : ਇਸ ਲਾਹੇਵੰਦ ਸੈਸ਼ਨ ਵਿਚ ਲਗਭਗ 250 ਲੋਕਾਂ ਨੇ ਹਿੱਸਾ ਲਿਆ ਅਤੇ ਆਪਣੇ ਮਾਇੰਡ ਨੂੰ ਸ਼ਾਂਤ ਕਰਨ ਦੀਆਂ ਵਿਧੀਆਂ ਸਿੱਖੀਆਂ। ਭਜਨ ਸਿੰਘ ਨੇ ਹਾਜ਼ਰੀਨ ਨੂੰ ਲਾਭ ਪਹੁੰਚਾਉਣ ਲਈ ਹਿਪਨੋਸਿਸ, ਵਿਸੁਆਲ ਆਇਜ਼ੇਸ਼ਨ ਅਤੇ ਐੱਨਐੱਲਪੀ ਦੀਆਂ ਵੱਖ-ਵੱਖ ਤਕਨੀਕਾਂ ਦੀ ਵਰਤੋਂ ਕੀਤੀ। ਬਾਕਸ-- ਲੋਕਾਂ ਦਾ ਹੁੰਗਾਰਾ : ਏਥੇ ਪਹੁੰਚੇ ਸਾਰੇ ਲੋਕਾਂ ਨੇ ਇਸ ਸੈਸ਼ਨ ਦਾ ਭਰਪੂਰ ਆਨੰਦ ਲਿਆ। ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸੈਸ਼ਨ ਲਗਾਤਾਰ ਹੋਣੇ ਚਾਹੀਦੇ ਹਨ, ਤਾਂ ਜੋ ਇਸ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਲੋਕ ਆਪਣੇ ਮਨ ਨੂੰ ਸ਼ਾਂਤ ਕਰਕੇ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਜੀਅ ਸਕਣ।