* ਮਿਲਟਰੀ ਲਿਟਰੇਚਰ ਫੈਸਟੀਵਲ-2019 ਦਾ ਦੂਜਾ ਦਿਨ

* ਵਿਟੇਂਜ ਕਾਰਾਂ ਤੇ ਮੋਟਰਸਾਈਕਲਾਂ ਦੀ ਪ੍ਰਦਰਸ਼ਨੀ ਬਣੀ ਲੋਕਾਂ ਦੀ ਖਿੱਚ ਦਾ ਕੇਂਦਰ

ਗੁਰਵਿੰਦਰ ਸਿੰਘ ਸਿੱਧੂ, ਚੰਡੀਗੜ੍ਹ

ਮਿਲਟਰੀ ਲਿਟਰੇਚਰ ਫੈਸਟੀਵਲ-2019 ਦੇ ਅੱਜ ਦੂਜੇ ਦਿਨ ਉਘੇ ਪੈਰਾਜੰਪਰ ਗਰੁੱਪ ਕੈਪਟਨ ਕਮਲ ਸਿੰਘ ਵੱਲੋਂ 5000 ਫੁੱਟ ਦੀ ਉਚਾਈ ਤੋੋਂ ਕੀਤੀ ਪੈਰਾਜੰਪਿੰਗ ਮੌਕੇ ਪੂਰਾ ਲੇਕ ਕਲੱਬ ਤਾੜੀਆਂ ਨਾਲ ਗੂੰਜ ਉੱਠਿਆ।ਗਰੁੱਪ ਕੈਪਟਨ ਕਮਲ ਸਿੰਘ ਇੱਥੇ ਰਜਿੰਦਰਾ ਪਾਰਕ ਤੋਂ ਪਾਇਲਟ ਵਿਜੈ ਸੇਠੀ ਦੁਆਰਾ ਚਲਾਈ ਗਈ ਪੈਰਾਮੋਟਰ ਰਾਹੀਂ ਉਡਾਣ ਭਰ ਕੇ ਕਰੀਬ 2 ਵਜੇ ਲੇਕ ਕਲੱਬ ਵਿਖੇ ਉਤਰੇ, ਜਿਨ੍ਹਾਂ ਦਾ ਵੱਡੀ ਗਿਣਤੀ ਦਰਸ਼ਕਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ। ਇਸ ਮੌਕੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਅਤੇ ਮਹਾਰਾਜਾ ਜੋਧਪੁਰ ਗਜ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਵਿਟੇਂਜ ਕਾਰਾਂ ਅਤੇ ਮੋਟਰਸਾਈਕਲਾਂ ਦੀ ਪ੍ਰਦਰਸ਼ਨੀ ਵੀ ਦਰਸ਼ਕਾਂ ਵੱਡੀ ਖਿੱਚ ਦਾ ਕੇਂਦਰ ਬਣੀ।ਇਹ ਨੁਮਾਇਸ਼ ਵਿਟੇਂਜ ਅਤੇ ਕਲਾਸਿਕ ਕਾਰ ਕਲੱਬ, ਚੰਡੀਗੜ੍ਹ ਅਤੇ ਹੈਰੀਟੇਜ ਮੋਟਰਿੰਗ ਕਲੱਬ ਆਫ ਇੰਡੀਆ, ਦਿੱਲੀ ਵੱਲੋਂ ਸਾਂਝੇ ਤੌਰ 'ਤੇ ਲਗਾਈ ਗਈ।ਵਿਟੇਂਜ ਅਤੇ ਕਲਾਸਿਕ ਕਾਰ ਕਲੱਬ ਵੱੱਲੋਂ 20 ਵਿਟੇਂਜ ਕਾਰਾਂ, ਜਦੋਂਕਿ ਹੈਰੀਟੇਜ ਮੋਟਰਿੰਗ ਕਲੱਬ ਆਫ ਇੰਡੀਆ ਵੱਲੋਂ 18 ਕਾਰਾਂ ਅਤੇ 7 ਮੋਟਰਸਾਈਕਲ ਨੁਮਾਇਸ਼ ਲਈ ਰੱਖੇ ਗਏ। ਇਸ ਮੌਕੇ ਵੱਡੀ ਗਿਣਤੀ ਵਿਚ ਦਰਸ਼ਕ ਇਨ੍ਹਾਂ ਸ਼ਾਨਦਾਰ ਰੌਇਲ ਕਾਰਾਂ ਨਾਲ ਖੜ ਕੇ ਉਨ੍ਹਾਂ ਪਲਾਂ ਨੂੰ ਆਪਣੇ ਕੈਮਰਿਆਂ ਵਿਚ ਕੈਦ ਕੀਤਾ।

-ਬਾਕਸ-1)----ਪੁਰਾਣੀਆਂ ਕਾਰਾਂ ਬਣੀਆਂ ਖਿੱਚ ਦਾ ਕੇਂਦਰ

ਇਸ ਮੌਕੇ 80-90 ਸਾਲ ਪੁਰਾਣੀਆਂ ਕਾਰਾਂ ਜਿਵੇਂ ਕਿ ਫੋਰਡ ਏ ਕਨਵਰਟੀਬਲ, ਸਨਬੀਮ ਟਾਲਬੌਟ, ਅੌਸਟਿਨ ਅਤੇ ਫੋਰਡ ਟੂਰਰ ਤੋਂ ਇਲਾਵਾ ਡੌਜ ਕਿੰਗਜ਼ਵੇਅ, ਪਲਾਈਮਾਊਥ, ਬੁਈਕ 90 ਐਲ, ਮਰਸਡੀਜ਼ ਐਸਐਲ280, ਫੋਰਡ ਮਸਤੈਂਗ, ਫੀਅਟ 500 ਟੌਪੋਲੀਨੋ ਸਮੇਤ ਹੋਰ ਬਹੁਤ ਸਾਰੀਆਂ ਕਾਰਾਂ ਖਿੱਚ ਦਾ ਕੇਂਦਰ ਬਣੀਆਂ ਰਹੀਆਂ।

-ਬਾਕਸ-2)---ਜੱਲਿ੍ਹਆਂਵਾਲਾ ਬਾਗ ਦੇ ਸਾਕੇ ਨੇ ਅਜ਼ਾਦੀ ਦੀ ਲੜਾਈ ਨੂੰ ਦਿਖਾਈ ਨਵੀਂ ਦਿਸ਼ਾ

ਜਲਿ੍ਹਆਂਵਾਲਾ ਬਾਗ ਸਾਕੇ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਇਸ ਤੋਂ ਬਾਅਦ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਆਗੂਆਂ ਨੇ ਫੈਸਲਾ ਕੀਤਾ ਕਿ ਉਹ ਬਰਤਾਨਵੀਂ ਸਾਮਰਾਜ ਦੀਆਂ ਹੋਰ ਵਧੀਕੀਆਂ ਬਰਦਾਸ਼ਤ ਨਹੀਂ ਕਰਨਗੇ।ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੂਜੇ ਦਿਨ ਜਲਿ੍ਹਆਂਵਾਲਾ ਬਾਗ ਸਾਕੇ ਸਬੰਧੀ ਕਰਵਾਈ ਗੋਸ਼ਟੀ ਦੌਰਾਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਸ਼੍ਰੀ ਮਨੀਸ਼ ਤਿਵਾੜੀ ਨੇ ਇਸ ਸਾਕੇ ਸਬੰਧੀ ਹੋਰ ਖੋਜ ਕੀਤੇ ਜਾਣ ਦੀ ਲੋੜ ਉਤੇ ਜ਼ੋਰ ਦਿੱਤਾ।ਸਾਕੇ ਸਬੰਧੀ ਹੋਰ ਖੋਜ ਅਤੇ ਸਾਕੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਸਬੰਧੀ ਅਧਿਐਨ ਕਰਨ ਦੀ ਲੋੜ ਉਤੇ ਜ਼ੋਰ ਦਿੰਦਿਆਂ ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਉਸ ਵੇਲੇ ਬਰਤਾਨਵੀ ਸਾਮਰਾਜ ਦੀਆਂ ਵਧੀਕੀਆਂ ਸਿਖਰ ਉਤੇ ਸਨ ਅਤੇ ਲੋਕਾਂ ਦੀ ਆਵਾਜ਼ ਨੂੰ ਦੱਬਣ ਲਈ ਹਰ ਹੀਲਾ ਵਰਤਿਆ ਗਿਆ।ਉਨ੍ਹਾਂ ਕਿਹਾ ਕਿ ਜਦੋਂ ਮਹਾਤਮਾ ਗਾਂਧੀ ਭਾਰਤ ਪਰਤੇ ਤਾਂ ਆਜ਼ਾਦੀ ਦੀ ਲੜਾਈ ਦੇਸ਼ ਵਿਆਪੀ ਲਹਿਰ ਬਣੀ ਅਤੇ ਬਰਤਾਨਵੀ ਸਾਮਰਾਜ ਲਈ ਪੰਜਾਬ ਬਹੁਤ ਸੰਵੇਦਨਸ਼ੀਲ ਸੀ।ਸ਼੍ਰੀ ਤਿਵਾੜੀ ਨੇ ਕਿਹਾ ਕਿ ਜਲਿ੍ਹਆਂਵਾਲਾ ਬਾਗ ਸਾਕਾ ਕੋਈ ਇਕ ਦਮ ਵਾਪਰੀ ਘਟਨਾ ਸੀ ਸਗੋਂ ਇਹ ਬਰਤਾਨਵੀ ਰਾਜ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਦਾ ਹਿੱਸਾ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕੂਕਾ ਲਹਿਰ ਵੇਲੇ 1982 ਵਿੱਚ ਇਸ ਲਹਿਰ ਦੇ ਆਗੂਆਂ ਨੂੰ ਪੰਜਾਬ ਵਿਚ ਤੋਪਾਂ ਅੱਗੇ ਬੰਨ੍ਹ ਕੇ ਉਡਾ ਦੇਣ ਨਾਲ ਸ਼ਹੀਦ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਹਰਾਂ ਮੁਤਾਬਕ ਵਿਸਾਖੀ ਵਾਲੇ ਦਿਨ ਹੋਏ ਜਲਿ੍ਹਆਂਵਾਲਾ ਬਾਗ ਸਾਕੇ ਦੌਰਾਨ ਨਿਹੱਥੇ ਲੋਕਾਂ ਉਤੇ 1500 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ ਸਨ। ਪ੍ਰਰੋ. ਸੁਖਦੇਵ ਸਿੰਘ ਸੋਹਲ ਨੇ ਇਸ ਸਾਕੇ ਦੇ ਵੱਖ ਵੱਖ ਪੱਖਾਂ ਨੂੰ ਛੋਹਿਆ, ਜਿਨ੍ਹਾਂ ਵਿੱਚ ਉਸ ਵੇਲੇ ਦੀ ਭਾਰਤੀ ਫ਼ੌਜ ਦੀ ਬਣਤਰ, ਬਿ੍ਗੇਡੀਅਰ-ਜਨਰਲ ਆਰ. ਡਾਇਰ ਦੇ ਅਹੁਦੇ ਅਤੇ ਜ਼ਿੰਮੇਵਾਰੀ ਸ਼ਾਮਲ ਸਨ। ਉਨ੍ਹਾਂ 1857 ਦੀਆਂ ਘਟਨਾਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਦੱਸਿਆ ਕਿ ਜਨਰਲ ਡਾਇਰ ਅਤੇ ਲੈਫਟੀਨੈਂਟ ਗਵਰਨਰ ਸਰ ਮਾਈਕਲ ਓਡਵਾਹਿਰ ਦੋਵੇਂ ਆਇਰਲੈਂਡ ਨਾਲ ਸਬੰਧਤ ਸਨ ਤੇ ਦੋਵਾਂ ਦੀ ਸੋਚ ਵੀ ਕਾਫੀ ਰਲਦੀ ਸੀ। ਉਨ੍ਹਾਂ ਨੇ ਬਰਤਾਨੀਆ ਵੱਲੋਂ ਇਸ ਸਾਕੇ ਸਬੰਧੀ ਕਾਫੀ ਸਮਾਂ ਬਹੁਤੀ ਜਾਣਕਾਰੀ ਨਸ਼ਰ ਨਾ ਹੋਣ ਦੇਣ ਲਈ ਅਪਣਾਏ ਢੰਗ ਤਰੀਕਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਜਿਹਾ ਹੋਣ ਕਾਰਨ ਬਹੁਤ ਸਮਾਂ ਇਸ ਸਾਕੇ ਬਾਰੇ ਬਹੁਤਾ ਕੁਝ ਸਾਂਝਾ ਨਹੀਂ ਹੋ ਸਕਿਆ।

ਬਾਕਸ-3)---- ਸੈਨਿਕਾਂ ਨਾਲ ਨਿੱਘਾ ਰਿਸ਼ਤਾ ਰੱਖਦਾ ਸੀ ਫੀਲਡ ਮਾਰਸ਼ਲ ਵਿਲੀਅਮ ਸਲਿਮ

ਮਿਲਟਰੀ ਲਿਟਰੇਚਰ ਫੈਸਟੀਵਲ 2019 ਦੇ ਦੂਜੇ ਦਿਨ'ਫੀਲਡ ਮਾਰਸ਼ਲ ਵਿਲੀਅਮ ਸਲਿਮ ਦੇ ਅਗਵਾਈ ਗੁਣ ਤੇ ਉਸ ਦੀਆਂ ਮੁਹਿੰਮਾਂ' ਵਿਸ਼ੇ ਤੇ ਵਿਚਾਰ ਚਰਚਾ ਹੋਈ। ਲੈਫ: ਜਨਰਲ ਟੀਐਸ ਸ਼ੇਰਗਿੱਲ ਨੇ ਕਿਹਾ ਕਿ ਫੀਲਡ ਮਾਰਸ਼ਲ ਵਿਲੀਅਮ ਸਲਿਮ ਦੀ ਇਕ ਖਾਸ਼ੀਅਤ ਸੀ ਉਹ ਆਪਣੇ ਸੈਨਿਕਾਂ ਨਿੱਘਾ ਰਿਸ਼ਤਾ ਰੱਖਦਾ ਸੀ ਅਤੇ ਆਪਣੇ ਕਮਾਨ ਦਾ ਚੰਗਾ ਮੈਨੇਜਰ ਸੀ ਅਤੇ ਉਹ ਜੋ ਵੀ ਚਾਹੁੰਦਾ ਸੀ, ਆਪਣੇ ਸੈਨਿਕਾਂ ਤੋਂ ਕਰਵਾਉਣ ਵਿਚ ਸਫਲ ਹੋ ਜਾਂਦਾ ਸੀ। ਉਸਦੇ ਅਜਿਹੇ ਹੀ ਨਿੱਘੇ ਸੁਭਾਅ ਕਾਰਨ ਉਸਨੂੰ ਅੰਕਲ ਬਿੱਲ ਵੀ ਕਿਹਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਉਹ ਆਪਣੀ ਫੌਜ ਦੇ ਉਤਸਾਹ ਵਾਧੇ ਵਿਚ ਮਹੱਤਵਪੂਰਨ ਭੁਮਿਕਾ ਨਿਭਾਉਂਦਾ ਸੀ ਅਤੇ ਉਸਨੂੰ ਇਕ ਬਰਤਾਨਵੀ ਜਨਰਲ ਦੀ ਬਜਾਏ ਭਾਰਤੀ ਜਨਰਲ ਵਧੇਰੇ ਸਮਿਝਆ ਜਾਂਦਾ ਹੈ ਕਿਉਂਕਿ ਉਸਦੇ ਸੈਨਿਕਾਂ ਵਿਚ ਅੱਧਿਓ ਵੱਧ ਭਾਰਤੀ ਸਨ।ਕਰਨਲ ਰਿਟਾ: ਡਾ: ਰੌਬਰਟ ਲੇਮਨ ਨੇ ਕਿਹਾ ਕਿ ਮਾਰਚ 1942 ਦੀ ਗੱਲ ਹੈ ਜਦੋਂ ਵਿਲੀਅਮ ਸਲਿਮ ਨੂੰ ਬਰਮਾ ਵਿਚ ਫੌਜ ਦੀ ਕਮਾਂਡ ਕਰਨ ਲਈ ਪਦਉੱਨਤ ਕਰਕੇ ਭੇਜਿਆ ਗਿਆ ਸੀ ਜਿੱਥੇ ਜਪਾਨੀਆਂ ਨਾਲ ਬਰਤਾਨਵੀਂ ਫੌਜਾਂ ਦਾ ਪੇਚਾ ਪਿਆ ਹੋਇਆ ਸੀ। ਉਸਨੂੰ ਜਦ ਆਪਣੀ ਨਫਰੀ ਘੱਟ ਹੋਣ ਤੇ ਬਾਵਜੂਦ 900 ਮੀਲ ਦੀ ਵਾਪਸੀ ਰਟਰੀਟ ਕਰਨੀ ਪਈ ਤਾਂ ਵੀ ਉਨ੍ਹਾਂ ਨੇ ਆਪਣੀ ਫੌਜ ਦੇ ਹੌਂਸਲੇ ਨਹੀਂ ਢਹਿਣ ਦਿੱਤੇ ਅਤੇ ਇਸ ਦੌਰਾਨ ਆਪਣੇ ਸੈਨਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ। ਦੂਜੀ ਵਿਸ਼ਵ ਜੰਗ ਵਿਚ ਉਸਨੇ ਬਰਮਾ ਦੀ ਮੁਹਿੰਮ ਵਿਚ 14ਵੀਂ ਆਰਮੀ ਦੀ ਕਮਾਂਡ ਕੀਤੀ ਜਿਸ ਨੂੰ 'ਭੁੱਲੀ ਵਿਸਰੀ ਫੌਜ' ਕਿਹਾ ਜਾਂਦਾ ਸੀ ਨੂੰ ਕਮਾਂਡ ਕਰਕੇ ਆਪਣਾ ਲੋਹਾ ਮੰਨਵਾਇਆ। ਬਿ੍ਗੇਡੀਅਰ ਰਿਟਾ: ਐਲਨ ਮੈਲਿਨਸਨ ਨੇ ਚਰਚਾ ਨੂੰ ਅੱਗੇ ਵਧਾਉਂਦਿਆਂ ਕਿਹਾ ਕਿ ਵਿਲੀਅਮ ਸਲਿਮ ਨੇ 1944 ਅਰਕਾਨ ਵਿਖੇ ਲਗਭਗ ਕਾਮਯਾਬ ਹਮਲੇ ਦੀ ਅਗਵਾਈ ਕੀਤੀ ਜਿਸ ਤੋਂ ਬਾਅਦ ਉਹ ਇੰਫਾਲ ਤੇ ਕੋਹਿਮਾਂ ਦੀ ਲੜਾਈ ਵਿਚ ਜਪਾਨੀਆਂ ਨੂੰ ਪਿੱਛੇ ਧੱਕਣ ਵਿਚ ਕਾਮਯਾਬ ਹੋਇਆ। ਉਨ੍ਹਾਂ ਕਿਹਾ ਕਿ ਵਿਲੀਅਮ ਸਲਿਮ ਇਕ ਸਖ਼ਤ ਜਾਨ ਜੰਗਜੂ ਸੀ ਜਿਸ ਨੇ ਜੰਗੀ ਕਲਾ ਨੂੰ ਸਮੇਂ ਦੇ ਨਾਲ ਨਿਖਾਰਿਆ। ਉਹ ਆਪਣੇ ਜਵਾਨਾਂ ਦੇ ਹੌਂਸਲੇ ਬੁਲੰਦ ਰੱਖਣ ਲਈ ਜਾਣਿਆ ਜਾਂਦਾ ਸੀ ਅਤੇ ਉਹ ਜਵਾਨਾਂ ਨੂੰ ਹਰ ਪ੍ਰਕਾਰ ਨਾਲ ਲੜਾਈ ਦੇ ਸਮਰੱਥ ਬਣਾਈ ਰੱਖਦਾ ਸੀ। ਉਹ ਵਿਰੋਧੀਆਂ ਤੋਂ ਕਿਤੇ ਤੇਜੀ ਨਾਲ ਉਨ੍ਹਾਂ ਦੀਆਂ ਜੰਗੀ ਕਸਰਤਾਂ ਸਮਝ ਕੇ ਯੋਜਨਾਬੰਦੀ ਕਰਕੇ ਆਪਣੀ ਫੌਜ ਦੀ ਜਿੱਤ ਯਕੀਨੀ ਕਰਦਾ ਸੀ।ਮੇਜਰ ਜਨਰਲ ਏ.ਪੀ. ਸਿੰਘ ਨੇ ਕਿਹਾ ਕਿ ਫੀਲਡ ਮਾਰਸ਼ਲ ਵਿਲੀਅਮ ਸਲਿਮ ਦਾ ਆਪਣੇ ਫੌਜੀਆਂ ਨਾਲ ਬਹੁਤ ਹੀ ਨਿੱਘਾ ਰਿਸਤਾ ਹੁੰਦਾ ਸੀ। ਆਪਣੀ ਪੁਸਤਕ 'ਡੀਫੀਟ ਇੰਨ ਟੂ ਵਿਕਟਰੀ' ਵਿਚ ਉਸਨੇ ਲਿਖਿਆ ਹੈ ਕਿ ਉਸਦੀ ਫੌਜ ਵਿਚ ਮਲੇਰੀਏ ਦੀ ਬਿਮਾਰੀ ਦਾ ਬਹੁਤ ਪ੍ਰਕੋਪ ਸੀ ਕਿਉਂਕਿ ਬੇਸੁਆਦੀ ਦਵਾਈ ਸੈਨਿਕ ਨਹੀਂ ਲੈ ਰਹੇ ਸਨ। ਪਰ ਸਲਿਮ ਨੇ ਇਸਦਾ ਦੋਸ਼ ਡਾਕਟਰਾਂ ਤੇ ਪਾਉਣ ਦੀ ਬਜਾਏ ਆਪਣੇ ਸਟਾਫ ਦੀ ਜਿੰਮੇਦਾਰੀ ਤੈਅ ਕੀਤੀ ਅਤੇ ਬਿਮਾਰੀ ਦਾ ਅਸਰ ਘਟਾਉਣ ਵਿਚ ਕਾਮਯਾਬ ਹੋਇਆ।

-ਬਾਕਸ-4)---ਬਰਮਾ ਯੁੱਧ ਦੇ ਨਤੀਜੇ ਲੋਕਾਂ ਲਈ ਪ੍ਰਰੇਰਨਾ ਸਰੋਤ : ਰਿਚਰਡ ਸਮਿਥ

ਮਿਲਟਰੀ ਲਿਟਰੈਚਰ ਫੈਸਟੀਬਲ 2019 ਦੇ ਦੂਜੇ ਦਿਨ ਇਕ ਚਰਚਾ ਦੌਰਾਨ ਰਿਚਰਡ ਸਮਿਥ ਨੇ ਕਿਹਾ ਕਿ 70 ਸਾਲਾਂ ਤੋਂ ਵੀ ਵੱਧ ਸਮਾਂ ਲੰਘ ਜਾਣ ਬਾਅਦ ਵੀ ਬਰਮਾ ਦੇ ਨਤੀਜੇ ਹਾਲੇ ਵੀ ਸੈਨਾਵਾਂ ਲਈ ਪ੍ਰਰੇਰਣਾ ਸਰੋਤ ਤੇ ਬਹੁਤ ਲਾਭਦਾਇਕ ਹਨ।ਸੈਨਿਕਾਂ ਦੇ ਹੌਂਸਲੇ ਤੇ ਵੱਕਾਰ ਦੀਆਂ ਕਹਾਣੀਆਂ ਸੁਣਾਉਂਦੇ ਹੋਏ ਮੇਜਰ ਜਨਰਲ ਏ.ਪੀ ਸਿੰਘ ਨੇ ਕਿਹਾ ਕਿ ਯੁੱਧ ਦੌਰਾਨ ਇੱਕ ਅਜਿਹਾ ਮੌਕਾ ਵੀ ਆਇਆ ਜਦੋਂ ਪਹਾੜਾਂ ਵਿੱਚ ਬਹੁਤ ਹੀ ਤੰਗ ਗਲੀਆਂ ਸਨ ਅਤੇ ਦੁਸ਼ਮਣ ਦੀ ਭਾਰੀ ਗੋਲੀਬਾਰੀ ਦੇ ਬਾਵਜੂਦ ਕਮਾਂਡਰਾਂ ਨੂੰ ਟੈਂਕ ਦੇ ਅੱਗੇ ਤੁਰਦਿਆਂ ਨੈਵੀਗੇਟ ਕਰਨਾ ਪਿਆ ਸੀ । ਉਨ੍ਹਾਂ ਅੱਗੇ ਕਿਹਾ ਕਿ ਬਹੁਤ ਸਾਰੇ ਜਾਨੀ ਨੁਕਸਾਨ ਦੇ ਬਾਵਜੂਦ, ਸੰਯੁਕਤ ਫੌਜਾਂ ਆਪਣੇ ਟੀਚੇ 'ਤੇ ਪਹੁੰਚਣ ਵਿੱਚ ਸਫਲ ਹੋ ਗਈਆਂ ਸਨ।ਇਕ ਹੋਰ ਕਹਾਣੀ ਸੁਣਾਉਂਦਿਆਂ, ਮੇਜਰ ਜਨਰਲ ਸਿੰਘ ਨੇ ਕਿਹਾ ਕਿ 'ਏ ' 7ਵੀਂ ਹੁਸਾਰ ਸਕੁਐਡਰਨ ਦੇ ਕਮਾਂਡਿੰਗ ਅਧਿਕਾਰੀ, (ਮੇਜਰ ਲੇਲੇਵੈਲਨ ਪਾਲਮਰ) ਨੇ ਇੱਕ ਬੇੜੀ-ਕਿਸ਼ਤੀ ਦੇ ਕਪਤਾਨ ਨੂੰ 'ਸਕਾਟਲੈਂਡ ਦੇ ਸਰਾਪ' ਨਾਮਕ ਇੱਕ ਸਟੂਅਰਟ ਟੈਂਕ, ਟੋਅ ਕਰਨ (ਟੋਚਨ ਪਾਉਣ)ਲਈ ਰਾਜ਼ੀ ਕਰ ਲਿਆ ਸੀ। ਉਨ੍ਹਾਂ ਦਰਿਆ ਵਿੱਚ ਇਸਨੂੰ ਰਾਫਟਿੰਗ ਕਰਕੇ ਪਾਰ ਵੀ ਲਗਾ ਦਿੱਤਾ, ਪਰ ਕਿਸ਼ਤੀ ਦੇ ਚਾਲਕਾਂ ਨੇ ਇੱਕ ਹੋਰ ਟੈਂਕ ਨੂੰ ਟੋਅ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਦੁਸ਼ਮਣਾਂ ਵਲੋਂ ਵਰਤੋਂ ਜਾਣ ਦੇ ਡਰੋਂ ਉਨ੍ਹਾਂ ਨੂੰ ਬਚੇ ਹੋਏ 70 ਟੈਂਕਾਂ ਨੂੰ ਤਬਾਹ ਕਰ ਦੇਣਾ ਪਿਆ ਸੀ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਇਹ ਟੈਂਕ ਭਾਰਤੀ 7ਵੀਂ ਲਾਈਟ ਕੈਵਲਰੀ ਦਾ ਕਮਾਂਡ ਵਾਹਨ ਬਣ ਗਿਆ।ਪੈਨਲਿਸਟ ਲੈਫਟੀਨੈਂਟ ਜਨਰਲ ਪੀ.ਐਸ ਮਹਿਤਾ ਨੇ ਕਿਹਾ ਕਿ ਜਾਪਾਨੀ ਫੌਜ ਨੂੰ ਟੈਂਕਾਂ ਦੀ ਵਰਤੋਂ ਕੀਤੇ ਬਿਨਾਂ ਜੰਗਲਾਂ ਵਿੱਚ ਲੜਨਾ ਸੁਖਾਲਾ ਸੀ ਕਿਉਂਕਿ ਉਹ ਇਸ ਖੇਤਰ ਬਾਰੇ ਪੂਰੀ ਤਰ੍ਹਾਂ ਜਾਣੂ ਸਨ। ਉਨ੍ਹਾਂ ਕਿਹਾ ਕਿ ਜਾਪਾਨੀ ਫੌਜ ਟੈਂਕਾਂ ਦੀ ਸਿਰਫ ਇੱਕ ਰੈਜੀਮੈਂਟ ਦੀ ਵਰਤੋਂ ਕੀਤੀ ਜਿਸ ਵਿੱਚ ਕੁੱਲ 14 ਟੈਂਕ ਸਨ। ਮੇਜਰ ਜਨਰਲ ਏ.ਪੀ ਸਿੰਘ ਨੇ ਬਰਮਾ ਯੁੱਧ ਦੀਆਂ ਦਿਲਚਸਪ ਕਹਾਣੀਆਂ ਸਾਂਝੀਆਂ ਕੀਤੀਆਂ ਅਤੇ ਲੈਫਟੀਨੈਂਟ ਜਨਰਲ ਪੀਐੱਸ ਮਹਿਤਾ ਨੇ ਇਤਿਹਾਸ ਦੀ ਰੱਖਿਆ ਅਤੇ ਜੰਗ ਦੇ ਤਜ਼ਰਬੇ ਸਿੱਖਣ ਦੀ ਜਰੂਰਤ 'ਤੇ ਜ਼ੋਰ ਦਿੱਤਾ।

-ਬਾਕਸ-5)----ਪਹਿਲੀ ਵਿਸ਼ਵ ਜੰਗ ਦੇ ਭਾਰਤੀਆਂ 'ਤੇ ਪ੍ਰਭਾਵ ਦਰਸਾ ਰਹੀ ਹੈ ਕਿਤਾਬ 'ਟੌਮਜ਼ ਵਾਰ'

'ਟੌਮਜ਼ ਵਾਰ' ਕਿਤਾਬ ਦੀ ਲੇਖਿਕਾ ਨੇ ਆਪਣੀ ਕਿਤਾਬ ਦੇ ਵੱਖ-ਵੱਖ ਪੱਖਾਂ 'ਤੇ ਚਾਨਣਾ ਪਾਉਂਦਿਆਂ ਪਹਿਲੀ ਵਿਸ਼ਵ ਜੰਗ ਨੇ ਭਾਰਤੀ ਤੇ ਹੋਰਨਾਂ ਦੇਸ਼ਾਂ ਦੇ ਫੌਜੀਆਂ ਉੇਤੇ ਕੀ-ਕੀ ਪ੍ਰਭਾਵ ਬਾਰੇ ਦੱਸਿਆ। ਲੇਖਿਕਾ ਨੇ ਜੰਗ ਲੜਨ ਵਾਲੇ ਫੌਜੀਆਂ ਦੀ ਤਸਵੀਰਾਂ ਤੇ ਹੋਰ ਸਮੱਗਰੀ ਪ੍ਰਰੋਜੈਕਟਰ ਜ਼ਰੀਏ ਦਿਖਾਏ ਕੇ ਕਿਤਾਬ ਵਿੱਚ ਦਰਜ ਵੱਖ-ਵੱਖ ਅਧਿਆਇਆਂ ਬਾਰੇ ਜਾਣਕਾਰੀ ਦਿੱਤੀ।ਉਨਾਂ ਨੇ ਆਪਣੇ ਦਾਦਾ ਜੀ ਦੀ ਛੋਟੀ ਡਾਇਰੀ ਅਤੇ ਐਨਕ ਵੀ ਦਿਖਾਈ। ਉਨਾਂ ਨੇ ਜੰਗ ਨਾਲ ਸਬੰਧਤ ਵੱਖ ਵੱਖ ਪੀੜੀਆਂ ਦੀਆਂ ਵੱਖ ਵੱਖ ਕਹਾਣੀਆਂ ਦੱਸੀਆਂ ਤੇ ਨਾਲ ਹੀ ਉਸ ਵੇਲੇ ਫੌਜੀਆਂ ਵੱਲੋਂ ਗਾਏ ਗਏ ਗੀਤ ਗਾ ਕੇ ਮੈਦਾਨੇ ਜੰਗ ਦੇ ਅਸਲ ਹਾਲਾਤ ਨੂੰ ਰੂਪਮਾਨ ਕੀਤਾ।ਬਰਤਾਨੀਆ ਦੀ ਰਹਿਣ ਵਾਲੀ ਵੀ ਵਾਕਰ ਨੇ ਆਪਣੇ ਦਾਦਾ ਜੀ ਦੀਆਂ ਫੋਟੋਆਂ ਅਤੇ ਡਾਇਰੀ ਨੋਟਸ ਤੋਂ ਜਾਣਕਾਰੀ ਮਿਲਣ ਉਪਰੰਤ ਕਿਤਾਬ ਲਿਖ ਕੇ ਭਾਰਤ ਆਈ। ਉਨਾਂ ਕਿਹਾ ਕਿ ਉਹ ਇਤਿਹਾਸਕਾਰ ਨਾ ਹੋ ਕੇ ਇਕ ਕਹਾਣੀਕਾਰ ਹਨ।ਉਨਾਂ ਪ੍ਰਰੋਜੈਕਟਰ ਜ਼ਰੀਏ, ਉਨਾਂ ਭਾਰਤੀ ਸਿੱਖ ਫੌਜੀਆਂ ਅਤੇ ਆਪਣੇ ਦਾਦਾ ਜੀ ਦੀਆਂ ਤਸਵੀਰਾਂ ਦਿਖਾਈ, ਜਿਨਾਂ ਦੀਆਂ ਕਹਾਣੀਆਂ ਉਨਾਂ ਨੇ ਕਿਤਾਬ ਵਿੱਚ ਸ਼ਾਮਲ ਕੀਤੀਆਂ ਹਨ।ਉਨਾਂ ਦੱਸਿਆ ਕਿ ਕਿਤਾਬ ਵਿਚਲੇ ਮੁੱਖ ਕਿਰਦਾਰ, ਜੋ ਕਿ ਲੇਖਿਕਾ ਦੇ ਦਾਦਾ ਜੀ ਹਨ, ਬੰਗਾਲ ਵਿੱਚ ਜਨਮੇ ਸਨ ਅਤੇ ਕਿਉਂ ਈਵ ਵਿਨੰਗਟਨ ਇਨਗਰਾਮ ਉਨਾਂ ਨਾਲ ਵਿਆਹ ਲਈ ਰਾਜ਼ੀ ਹੋ ਗਈ ਸੀ, ਜਦਕਿ ਉਸ ਕੋਲ ਉਨਾਂ ਨੂੰ ਨਾਂਹ ਕਾਰਨ ਦੇ ਬਹੁਤ ਸਾਰੇ ਕਾਰਨ ਮੌਜੂਦ ਸਨ।ਇਸ ਮੌਕੇ ਲੇਖਿਕਾ ਨੇ ਆਪਣੇ ਭਾਰਤ ਵਿਚਲੇ ਤਜਰਬੇ ਵੀ ਸਾਂਝੇ ਕੀਤੇ। ਸਰੋਤਿਆਂ ਅਤੇ ਪਾਠਕਾਂ ਵੱਲੋਂ ਲੇਖਿਕਾ ਵੀ ਵਾਕਰ ਅਤੇ ਉਨਾਂ ਦੀ ਕਿਤਾਬ ਦੀ ਸ਼ਲਾਘਾ ਕੀਤੀ ਗਈ।

-ਬਾਕਸ-6)----ਮੀਡੀਆ ਇਕ ਨਿਰਪੱਖ ਸੰਸਥਾ ਹੋਣੀ ਚਾਹੀਦੀ ਹੈ : ਰਵੀਸ਼ ਕੁਮਾਰ

ਇਸ ਮੌਕੇ ਰਵੀਸ਼ ਕੁਮਾਰ ਨੇ ਕਿਹਾ ਕਿ ਰਾਸ਼ਟਰਵਾਦ ਨੂੰ ਪਰਿਭਾਸ਼ਤ ਕਰਨ ਦਾ ਆਧਾਰ ਧਰਮ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਇਕ ਨਿਰਪੱਖ ਸੰਸਥਾ ਹੋਣਾ ਚਾਹੀਦਾ ਹੈ ਪਰ ਅੱਜ ਕੱਲ ਅਜਿਹਾ ਨਹੀਂ ਹੈ ਕਿਉਂਕਿ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਮੀਡੀਆ 'ਅਸਹਿਮਤੀ ਦੇ ਅਧਿਕਾਰ' ਦੇ ਖੋਹੇ ਅਤੇ ਦੱਬੇ ਜਾਣ 'ਤੇ ਚਿੰਤਾ ਜ਼ਾਹਰ ਨਹੀਂ ਕਰ ਰਿਹਾ।ਉਨ੍ਹਾਂ ਕਿਹਾ ਕਿ ਅਜੌਕੇ ਸਮੇਂ ਭਾਰਤ ਦਾ ਮੀਡੀਆ ਵਿਕਾਊ ਹੈ ਅਤੇ ਸੱਤਾਧਾਰੀ ਪਾਰਟੀ ਦੇ ਇਸ਼ਾਰਿਆਂ 'ਤੇ ਹੀ ਕੰਮ ਕਰਦਾ ਹੈ ਅਤੇ ਅੱਜ ਸਰਕਾਰ ਨੂੰ ਸਵਾਲ ਪੁੱਛਣਾ ਜੁਰਮ ਬਣ ਗਿਆ ਹੈ।ਉਨ੍ਹਾਂ ਨਾਗਰਿਕਤਾ ਸੋਧ ਬਿੱਲ 'ਤੇ ਬਹਿਸ ਭਖਾਉੰਦਿਆਂ ਕਿਹਾ ਕਿ ਭਾਰਤ ਸਭ ਧਰਮਾਂ, ਿਫ਼ਰਕਿਆਂ ਅਤੇ ਜਾਤਾਂ ਦਾ ਸਾਂਝਾ ਦੇਸ਼ ਹੈ ਜਦੋਂ ਕਿ ਸਰਕਾਰ ਭਾਰਤ ਦੇ ਨਾਗਰਿਕਾਂ ਨੂੰ ਧਰਮਾਂ, ਿਫ਼ਰਕਿਆਂ ਅਤੇ ਜਾਤਾਂ ਦੇ ਅਧਾਰ 'ਤੇੁ ਵੰਡਣਾ ਚਾਹੁੰਦੀ ਹੈ। ਦਿੱਲੀ ਯੂਨੀਵਰਸਿਟੀ ਤੋਂ ਆਈ ਗੀਤਾ ਭੱਟ ਨੇ ਕਿਹਾ ਕਿ ਭਾਰਤ ਦੀ ਸੱਭਿਅਤਾ ਦਾ ਇਤਿਹਾਸ ਬਹੁਤ ਪੁਰਾਣਾ ਹੈ, ਜਿਥੇ ਕਈ ਸੱਭਿਆਤਾਵਾਂ ਪ੍ਰਫੁੱਲਤ ਹੋ ਰਹੀਆਂ ਹਨ। ਉਨ੍ਹਾਂ ਨਾਗਰਿਕਤਾ ਸੋਧ ਬਿੱਲ ਦਾ ਸਮਰਥਨ ਕਰਦਿਆਂ ਕਿਹਾ ਕਿ ਇਸ ਬਿੱਲ ਦਾ ਉਦੇਸ਼ ਹਾਸ਼ੀਏ 'ਤੇ ਖੜੇ ਉਨ੍ਹਾਂ ਵਰਗਾਂ ਨੂੰ ਸਹੂਲਤ ਦੇਣਾ ਹੈ, ਜੋ ਦੂਜੇ ਦੇਸ਼ਾਂ ਵਿਚ ਧਾਰਮਿਕ ਜ਼ੁਲਮ ਦਾ ਸਾਹਮਣਾ ਕਰ ਰਹੇ ਹਨ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਕੌਮਾਂਤਰੀ ਕਾਨੂੰਨਾਂ ਮੁਤਾਬਕ ਧਰਮ ਦੇ ਆਧਾਰ 'ਤੇ ਪੱਖਪਾਤ ਨਾ ਕਰਕੇ, ਸ਼ਰਨਾਰਥੀਆਂ ਨੂੰ ਪਨਾਹ ਦੇਣਾ ਹਰ ਦੇਸ਼ ਦਾ ਮੁਢਲਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਧਰਮ ਨਿਰਪੱਖਤਾ ਅੱਜ ਦੇ ਸੰਦਰਭ ਵਿੱਚ ਬਹੁਤ ਅਹਿਮੀਅਤ ਰੱਖਦੀ ਹੈ। ਉਨ੍ਹਾਂ ਕਿਹਾ ਕਿ 1947 ਦੀ ਵੰਡ ਵੇਲੇ ਉਦੋਂ ਦੀ ਕੇਂਦਰ ਸਰਕਾਰ ਨੇ ਧਰਮ ਨਿਰਪੱਖ ਢਾਂਚੇ ਨੂੰ ਦੇਸ਼ ਹਿੱਤ ਵਿੱਚ ਚੁਣਿਆ ਤਾਂ ਜੋ ਵੰਡ ਪਾਊ ਤਾਕਤਾਂ ਨੂੰ ਠੱਲਿ੍ਹਆ ਜਾ ਸਕੇ ਪਰ ਇਹ ਵੰਡ ਪਾਊ ਸ਼ਕਤੀਆਂ ਇਹਨੀਂ ਦਿਨੀਂ ਮੁੜ ਸਿਰ ਚੁੱਕ ਰਹੀਆਂ ਹਨ।

ਬਾਕਸ-8)----ਵਿਚਾਰਾਂ ਦੀ ਘਾਟ ਨੂੰ ਛੁਪਾਉਣ ਦੇ ਮਕਸਦ ਲਈ ਧਰਮ ਨੂੰ ਵਰਤ ਰਹੀ ਹੈ ਭਾਜਪਾ : ਮੋਇਤਰਾ

ਕੇਂਦਰ ਸਰਕਾਰ ਵੱਲੋਂ ਥੋਪੇ ਜਾ ਰਹੇ ਰਾਸ਼ਵਾਦ ਨੂੰ ਨਕਾਰਦਿਆਂ ਟੀਐੱਮਸੀ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਫਿਰਕੂ ਤਾਕਤਾਂ ਵੱਲੋਂ ਭਾਰਤ ਦੇ ਸੱਭ ਨੂੰ ਨਾਲ ਲੈ ਕੇ ਚੱਲਣ ਵਾਲੇ ਸਿਧਾਂਤ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵਿਚਾਰਾਂ ਦੀ ਘਾਟ ਨੂੰ ਛੁਪਾਉਣ ਦੇ ਮਕਸਦ ਲਈ ਭਾਜਪਾ ਸਰਕਾਰ ਧਰਮ ਨੂੰ ਵਰਤ ਰਹੀ ਹੈ।ਜਿੰਗੋਈਜ਼ਮ ਐਂਡ ਹਾਈਪਰ ਨੈਸ਼ਨਲਇਸਮ- ਐਂਡ ਇੰਡੀਅਨ ਪ੍ਰਰੋਸਪੈਕਟਿਵ ਵਿੱਚ ਭਾਗ ਲੈਂਦਿਆਂ ਮੋਇਤਰਾ ਨੇ ਕਿਹਾ ਕਿ ਬੀ ਜੇ ਪੀ ਵੱਲੋਂ ਚਲਾਏ ਜਾ ਰਹੇ ਫਿਰਕੂ ਅਤੇ ਨਫਰਤੀ ਏਜੰਡੇ ਤੋਂ ਵਿਰੋਧੀ ਧਿਰਾਂ ਅਣਜਾਣ ਸਨ ਅਤੇ ਹੁਣ ਫਿਰਕੂ ਤਾਕਤਾਂ ਵਲੋਂ ਚਲਾਈਆਂ ਜਾ ਰਹੀਆਂ ਇਹਨਾਂ ਨਾਪਾਕ ਸਾਜਿਸ਼ਾਂ ਦਾ ਟਾਕਰਾ ਕਰਨ ਲਈ ਵਿਰੋਧੀ ਧਿਰਾਂ ਨੂੰ ਸਾਂਝੇ ਤੌਰ 'ਤੇ ਯਤਨ ਕਰਨੇ ਚਾਹੀਦੇ ਹਨ।ਉਨ੍ਹਾਂ ੁਕਿਹਾ ਕਿ ਦੇਸ਼ ਵਿੱਚ ਰਾਮ ਮੰਦਰ ਦੇ ਮੁੱਦੇ ਦੇ ਖ਼ਤਮ ਹੋਣ ਤੋਂ ਬਾਅਦ ਦੇਸ਼ ਵਿੱਚ ਹਿੰਦੂ -ਮੁਸਲਿਮ ਦੀ ਰਾਜਨੀਤੀ ਖ਼ਤਮ ਕੀਤੀ ਜਾ ਸਕਦੀ ਸੀ। ਪਰ ਸਰਕਾਰ ਨੇ ਨਾਗਰਿਕਤਾ ਸੋਧ ਬਿਲ ਨਾਲ ਇਸ ਮੁੱਦੇ ਨੂੰ ਫਿਰ ਤੋਂ ਜ਼ਿੰਦਾ ਕਰ ਦਿੱਤਾ। ਆਰਐੱਸਐੱਸ ਵਿਚਾਰਕ ਦੇਸ਼ ਰਤਨ ਨਿਗਮ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਵਿੱਚ ਮੁੱਢਲੇ ਤੌਰ ਤੇ ਧਰਮ ਨਿਰਪੱਖਸ਼ਬਦ ਨਹੀਂ ਸੀ ਜੋ ਕਿ 42ਵੀਂ ਸੋਧ ਰਾਹੀਂ 1976 ਵਿੱਚ ਐਮਰਜੰਸੀ ਦੌਰਾਨ ਸ਼ਾਮਿਲ ਕੀਤਾ ਗਿਆ। ਉਹਨਾਂ ਭਾਰਤੀ ਸੰਵਿਧਾਨ ਦੇ ਆਰਟੀਕਲ 51ਏ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਾਨੂੰ ਸਾਡੀਆਂ ਫੰਡਾਮੈਂਟਲ ਡਿਊਟੀਸ ਜੋ ਕਿ ਰਾਸ਼ਟਰੀ ਸੱਭਿਆਚਾਰ ਅਤੇ ਵਿਰਾਸਤ ਦੀ ਰੱਖਿਆ ਕਰਨ ਲਈ ਕਹਿੰਦਾ ਹੈ ਅਤੇ ਇਹ ਰਾਸ਼ਟਰਵਾਦ ਦਾ ਵਿਚਾਰ ਇੰਦਰਾ ਗਾਂਧੀ ਵੱਲੋਂ ਦਿੱਤਾ ਗਿਆ ਸੀ।ਪ੍ਰਸਿੱਧ ਪੱਤਰਕਾਰ ਮਾਰਕ ਟਲੀ ਨੇ ਕਿਹਾ ਕਿ ਪੂਰੀ ਦੁਨੀਆ ਵਿਚ ਰਾਸਟਰਵਾਦ ਦਾ ਹੁਲਾਰਾ ਦੇਖਣ ਨੂੰ ਮਿਲ ਰਿਹਾ ਹੈ ਅਤ ਭਾਰਤ ਵਿੱਚ ਇਸ ਨੂੰ ਰਾਜਨੀਤਿਕ ਲਾਹੇ ਲਈ ਵਰਤਿਆ ਜਾ ਸਕਦਾ ਹੈ।

-ਬਾਕਸ-9)----16ਵੀਂ ਸਦੀ ਦੇ ਰਾਜਪੁਤਾਨਾ ਦੇ ਇਤਿਹਾਸ ਨਾਲ ਜੁੜੀ ਹੋਈ ਹੈ ਪੁਸਤਕ ਮੀਰਾ ਤੇ ਜੈਮਲ ਦੀ ਕਹਾਣੀ

ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਵੀਪੀ ਸਿੰਘ ਬਦਨੌਰ ਵੱਲੋਂ ਅੱਜ ਮੇਜਰ ਜਨਰਲ ਰਣਧੀਰ ਸਿਨ ਦੁਆਰਾ ਲਿਖੀ ਕਿਤਾਬ 'ਦ ਫਲੂਟ ਐਂਡ ਦ ਸਵੌਰਡ' ਮੀਰਾ ਅਤੇ ਜੈਮਲ ਦੀ ਕਹਾਣੀ ਅਤੇ ਮੀਰਾ ਦੇ ਜੀਵਨ ਦੇ ਉਤਰਾਅ ਚੜਾਅ ਜਾਰੀ ਕੀਤੀ ਗਈ। ਇਸ ਪੁਸਤਕ ਵਿੱਚ ਮੀਰਾ ਅਤੇ ਜੈਮਲ ਦੀ ਕਹਾਣੀ ਅਤੇ 16ਵੀਂ ਸ਼ਤਾਬਦੀ ਦੇ ਰਾਜਪੁਤਾਨਾ ਇਤਿਹਾਸ ਬਾਰੇ ਦਰਸਾਇਆ ਗਿਆ ਹੈ। ਇਹ ਕਿਤਾਬ ਮਿਲਟਰੀ ਲਿਟਰੇਚਰ ਫੈਸਟੀਵਲ ਮੌਕੇ ਕਰਵਾਏ ਗਏ ਇੱਕ ਵਿਸ਼ੇਸ਼ ਸੈਸ਼ਨ ਦੌਰਾਨ ਜਾਰੀ ਕੀਤੀ ਗਈ। ਇਸ ਸੈਸ਼ਨ ਦੌਰਾਨ ਇਤਿਹਾਸਕ ਤੱਥਾਂ ਅਤੇ ਕਾਲਪਨਿਕ ਕਹਾਣੀਆਂ ਨੂੰ ਇਕੱਠਿਆਂ ਦਰਸਾਉਣ ਲਈ ਲੇਖਕ ਨੂੰ ਦਰਪੇਸ਼ ਚੁਣੌਤੀਆਂ ਅਤੇ ਵੱਖ ਵੱਖ ਪਹਿਲੂਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਲੇਖਕ ਮੇਜਰ ਜਨਰਲ ਰਣਧੀਰ ਸਿਨ (ਸੇਵਾਮੁਕਤ) ਨੇ ਦੱਸਿਆ ਕਿ ਉਨਾਂ ਮੀਰਾ ਦੇ ਯੋਗਦਾਨ, ਬਲਿਦਾਨ ਦੀ ਭਾਵਨਾ ਅਤੇ ਮੀਰਾ ਦੀ ਭੂਮਿਕਾ ਨੂੰ ਸੰਤ ਦੀ ਬਜਾਏ ਇੱਕ ਅੌਰਤ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੁਸਤਕ ਇਕ ਇਤਿਹਾਸਕ ਗਲਪ ਹੈ ਜਿਸ ਵਿਚ ਮੀਰਾ ਦੇ ਬਹੁਤ ਸਾਰੇ ਭਜਨ ਵੀ ਸ਼ਾਮਲ ਕੀਤੇ ਗਏ ਹਨ। ਉਨਾਂ ਇਹ ਵੀ ਕਿਹਾ ਕਿ ਅਜੋਕੇ ਸਮਾਜ ਵਿੱਚ ਕੌਮ ਪ੍ਰਤੀ ਵਫ਼ਾਦਾਰੀ ਅਤੇ ਕੁਰਬਾਨੀ ਦੀ ਭਾਵਨਾ ਖਤਮ ਹੋ ਰਹੀ ਹੈ ਜਦੋਂ ਕਿ ਪਹਿਲਾਂ ਦੇ ਸਮੇਂ ਵਿੱਚ ਆਦਮੀ ਅਤੇ ਅੌਰਤ ਵਫ਼ਾਦਾਰ ਸਨ ਅਤੇ ਆਪਣੀ ਕੌਮ ਲਈ ਕਿਸੇ ਵੀ ਕੁਰਬਾਨੀ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਅੌਰਤਾਂ ਆਪਣੇ ਪਤੀ, ਬੱਚਿਆਂ ਅਤੇ ਪੋਤਰਿਆਂ ਦੇ ਕੌਮ ਪ੍ਰਤੀ ਪਿਆਰ ਅਤੇ ਉਨਾਂ ਦੇ ਵਾਪਸ ਨਾ ਮੁੜਨ ਬਾਰੇ ਜਾਣਦੇ ਹੋਏ ਵੀ ਉਨਾਂ ਨੂੰ ਜੰਗ ਦੇ ਮੈਦਾਨ ਵਿੱਚ ਭੇਜਦੀਆਂ ਸਨ।ਜਸਟਿਸ ਕਮਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਲੇਖਕ ਨੇ ਜੈਮਲ ਅਤੇ ਮੀਰਾ ਬਾਰੇ ਤੱਥਾਂ ਅਤੇ ਗਲਪਾਂ ਦੇ ਮਿਸ਼ਰਨ ਨੂੰ ਪੁਸਤਕ ਵਿੱਚ ਸੰਜੋਣ ਦਾ ਮਹਾਨ ਕਾਰਜ ਕੀਤਾ ਹੈ। ਉਨਾਂ ਕਿਹਾ ਕਿ ਲੇਖਕ ਨੇ ਮੀਰਾ ਦੇ ਅੌਰਤ ਰੂਪੀ ਚਿਹਰੇ ਨੂੰ ਉਭਾਰਿਆ ਹੈ ਜਦੋਂ ਕਿ ਲੋਕ ਮੀਰਾ ਨੂੰ ਹਮੇਸ਼ਾ ਸੰਤ ਵਜੋਂ ਜਾਣਦੇ ਸਨ। ਮੀਰਾ ਦੇ ਵੱਡਮੱੁਲੇ ਯੋਗਦਾਨ ਬਾਰੇ ਗੱਲ ਕਰਦਿਆਂ ਜਸਟਿਸ ਕਮਲਜੀਤ ਨੇ ਕਿਹਾ ਕਿ ਦਸਵੇਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮੀਰਾ ਬਾਰੇ ਕਵਿਤਾ ਲਿਖੀ ਹੈ। ਪ੍ਰਸਿੱਧ ਇਤਿਹਾਸਕਾਰ ਰੀਮਾ ਹੁੱਜਾ ਨੇ ਪੁਸਤਕ ਰਿਲੀਜ਼ ਸੈਸ਼ਨ ਦੀ ਮੇਜ਼ਬਾਨੀ ਕੀਤੀ ਅਤੇ ਲੇਖਕ ਦੀ ਵਿਲੱਖਣ ਪਹਿਲਕਦਮੀ ਬਾਰੇ ਆਪਣੇ ਵਿਚਾਰ ਵੀ ਪੇਸ਼ ਕੀਤੇ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਣਾ ਕੇ.ਪੀ. ਸਿੰਘ ਵੀ ਮੌਜੂਦ ਸਨ।

-ਬਾਕਸ-10)---- ਕਿਤਾਬ 'ਕਸ਼ਮੀਰ-ਦ ਅਨਟੋਲਡ ਸਟੋਰੀ-ਡੀਕਲਾਸੀਫ਼ਾਈਡ' ਨੇ ਕਸ਼ਮੀਰ ਮੁੱਦੇ ਦੇ ਕਈ ਪੱਖ ਕੀਤੇ ਉਜਾਗਰ

* ਅੰਗਰੇਜ਼, ਚੀਨ ਤੇ ਪਾਕਿਸਤਾਨ ਅਤੇ ਸਿਆਸੀ ਆਗੂਆਂ ਨੂੰ ਕਸ਼ਮੀਰ ਸਮੱਸਿਆ ਲਈ ਠਹਿਰਾਇਆ ਦੋਸ਼ੀ

ਇਤਿਹਾਸਕਾਰ ਮਾਰੂਫ਼ ਰਜ਼ਾ ਵੱਲੋਂ ਲਿਖੀ ਗਈ ਕਿਤਾਬ 'ਕਸ਼ਮੀਰ-ਦ ਅਨਟੋਲਡ ਸਟੋਰੀ-ਡੀਕਲਾਸੀਫ਼ਾਈਡ' ਨੇ ਕਸ਼ਮੀਰ ਸਮੱਸਿਆ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ, ਇਸ ਸਮੱਸਿਆ ਦੀ ਜੜ੍ਹ 'ਤੇ ਚਾਨਣਾ ਪਾਉਂਦੇ ਹੋਏ ਇਸ ਮੁੱਦੇ 'ਤੇ ਚਰਚਾ ਕੀਤੀ।ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨੂੰ ਉਭਾਰਨ 'ਚ ਪਾਕਿਸਤਾਨ, ਚੀਨ ਅਤੇ ਇੱਥੋਂ ਤੱਕ ਕਿ ਅੰਗਰੇਜ਼ੀ ਸਾਮਰਾਜ ਦਾ ਯੋਗਦਾਨ ਰਿਹਾ ਹੈ। ਅੰਗਰੇਜ਼ੀ ਸਾਮਰਾਜ ਦੇ ਯੋਗਦਾਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਇੱਕ ਦਮ ਬਾਅਦ ਬਰਤਾਨਵੀ ਸਾਮਰਾਜ ਨੇ ਕਸ਼ਮੀਰ ਵਿੱਚ ਭਾਰਤ ਖ਼ਿਲਾਫ਼ ਭਾਵਾਨਾਵਾਂ ਨੂੰ ਭੜਕਾਉਣ 'ਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਪਾਰਸੀ, ਰੂਸੀ ਅਤੇ ਚੀਨੀ ਸਭਿਆਤਾਵਾਂ ਦਾ ਖਾਸਾ (ਪ੍ਰਭਾਵ) ਪਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਸ਼ਮੀਰ ਵਿੱਚ ਪਹਿਲੀ ਵਾਰ ਪਾਕਿਸਤਾਨੀ ਝੰਡਾ 31 ਅਕਤੂਬਰ 1947 ਨੂੰ ਇੱਕ ਅੰਗਰੇਜ਼ ਫ਼ੌਜੀ ਅਫ਼ਸਰ ਦੀ ਅਗਵਾਈ ਹੇਠ ਲਹਿਰਾਇਆ ਗਿਆ ਸੀ, ਜਿਸ ਨੂੰ ਬਾਅਦ ਵਿੱਚ ਪਾਕਿਤਸਾਨ ਨੇ ਦੇਸ਼ ਦਾ ਵੱਡਾ ਸਨਮਾਨ ਦਿੱਤਾ।ਉਨ੍ਹਾਂ ਕਿਹਾ ਕਿ ਬੜੇ ਸਿਤਮ ਦੀ ਗੱਲ ਹੈ ਕਿ ਕਸ਼ਮੀਰ ਦੀ ਸਿਆਸੀ ਲੀਡਰਸ਼ਿੱਪ ਆਪਣੇ ਨਿੱਜੀ ਹਿਤਾਂ ਕਾਰਨ ਸਿਆਸਤ ਖੇਡਦੇ ਰਹੇ ਹਨ। ਜਿਸ ਨਾਲ ਇਹ ਸਮੱਸਿਆ ਡੂੰਘੀ ਹੋਈ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਵਿੱਚ ਲੋਕਾਂ ਨੇ ਆਪਣੇ ਆਪ ਨੂੰ ਭਾਰਤ ਸਰਕਾਰ ਦੇ ਅੱਖਾਂ ਦੇ ਤਾਰੇ ਸਿਆਸਤਦਾਨਾਂ ਦੇ ਨਾਲ ਆਪਣੀ ਨਿੱਜੀ ਹਿੱਤਾਂ ਦੀ ਪੂਰਤੀ ਲਈ ਜੁੜਨ ਦਾ ਮੌਕਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਇਲਾਵਾ ਚੀਨ ਨੇ ਵੀ ਇਸ ਸਮੱਸਿਆ ਨੂੰ ਉਲਝਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੱਸਿਆ ਕਿ ਚੀਨ ਨੇ ਪਾਕਿਸਤਾਨ ਦੇ ਰਾਹੀਂ ਕਸ਼ਮੀਰ ਸਮੱਸਿਆ ਵਿੱਚ ਆਪਣਾ ਦਖਲ ਦਿੱਤਾ ਕਿਉਂਕਿ ਚੀਨ ਇੱਥੋਂ ਦੇ ਤਾਜ਼ੇ ਪਾਣੀ ਦੇ ਵਿੱਚ ਆਪਣੇ ਨਿੱਜੀ ਹਿੱਤ ਦੇਖਦਾ ਸੀ ਕਿਉਂਕਿ ਜੋ ਇਸ ਵਿੱਚੋਂ ਸਿਲੀਕੋਨ ਚਿੱਪ ਤੋਂ ਲੈ ਕੇ ਸੈਟੇਲਾਈਟ ਦਾ ਨਿਰਮਾਣ ਕਰਕੇ ਦੁਨੀਆ 'ਤੇ ਆਪਣੀ ਧਾਕ ਜਮਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਮਸਲੇ 'ਤੇ ਜਿੱਥੇ ਪਾਕਿਸਤਾਨ ਚੀਨ ਦੀ ਕਠਪੁੱਤਲੀ ਹੈ ਉੱਥੇ ਜਹਾਦੀ ਅਤਿਵਾਦ ਪਾਕਿਸਤਾਨ ਦੀ ਕਠਪੁਤਲੀ ਹੈ।