ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਮੋਹਾਲੀ ਫੇਜ਼-2 ਸਥਿਤ ਬੈਂਕ ਆਫ ਮਹਾਰਾਸ਼ਟਰਾ ਦਾ ਸਿਕਿਓਰਟੀ ਸਿਸਟਮ ਕਿੰਨਾ ਜ਼ਬਰਦਸਤ ਹੈ ਇਸ ਦਾ ਪਤਾ ਅੱਜ ਚੂਹੇ ਦੀ ਮਾਮੂਲੀ ਛੇੜਛਾੜ ਤੋਂ ਪਤਾ ਲੱਗਾ। ਦੂਜੇ ਪਾਸੇ ਸਿਕਿਓਰਟੀ ਅਲਾਰਮ ਵੱਜਣ 'ਤੇ ਪੁਲਿਸ ਫਾਇਰ ਕਰਮੀ ਤੇ ਬੈਂਕ ਮੈਨੇਜਰ ਆਪਣੀ ਡਿਊਟੀ ਲਈ ਕਿੰਨੀ ਗੰਭੀਰਤਾ ਦਿਖਾਉਂਦੇ ਹਨ ਉਸ ਦੀ ਜਾਂਚ ਹੋ ਗਈ। ਹਾਲਾਂਕਿ ਸ਼ਨਿੱਚਰਵਾਰ ਦੀ ਛੁੱਟੀ ਹੋਣ Ýਕਾਰਨ ਦੁਪਹਿਰ 3 ਵਜੇ ਐੱਸਸੀਐੱਫ ਨੰਬਰ 71 'ਚ ਚੱਲ ਰਹੇ ਬੈਂਕ ਆਫ ਮਹਾਰਾਸ਼ਟਰਾ 'ਚ ਅਚਾਨਕ ਐਮਰਜੈਂਸੀ ਸਾਇਰਨ ਵੱਜਣ ਲੱਗੇ। ਮਾਰਕੀਟ ਦੇ ਦੁਕਾਨਦਾਰ ਤੇ ਆਉਣ-ਜਾਣ ਵਾਲੇ ਲੋਕ ਘਬਰਾ ਗਏ ਤੇ ਭੀੜ ਇੱਕਠੀ ਹੋ ਗਈ। ਕੁਝ ਹੀ ਮਿੰਟਾਂ 'ਚ ਫਾਇਰ ਬਿ੍ਗੇਡ ਦੀ ਗੱਡੀ, ਟ੍ਰੈਫਿਕ ਪੁਲਿਸ ਜ਼ੋਨ-1 ਦੇ ਇੰਚਾਰਜ ਸਬ ਇੰਸਪੈਕਟਰ ਨਰਿੰਦਰ ਸੂਦ ਤੇ ਬੈਂਕ ਮੈਨੇਜਰ ਰੋਹਿਤ ਭਾਟੀਆ ਪੁੱਜੇ। ਬੈਂਕ ਮੈਨੇਜਰ ਵੱਲੋਂ ਤਾਲਾ ਖੋਲ੍ਹਣ ਤੋਂ ਪਹਿਲਾ ਪੁਲਿਸ ਤੇ ਫਾਇਰ ਕਰਮਚਾਰੀਆਂ ਨੇ ਆਪਣੀ ਪੁਜ਼ੀਸ਼ਨ ਸੈੱਟ ਕਰ ਲਈ। ਜਿਵੇਂ ਹੀ ਬੈਂਕ ਦੇ ਮੇਨ ਦਰਵਾਜ਼ਾ ਦਾ ਤਾਲਾ ਖੋਲ੍ਹ ਕੇ ਅੰਦਰ ਦਾਖ਼ਲ ਹੋਏ ਤਾਂ ਇਕ ਚੂਹਾ ਬੈਂਕ ਦੇ ਲੱਗੇ ਫਾਇਰ ਇਕਿਊਪਮੈਂਟ ਨਾਲ ਛੇੜਛਾੜ ਕਰ ਰਿਹਾ ਸੀ। ਜੋ ਤਾਰ ਕੱਟਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਬੈਂਕ ਦਾ ਐਮਰਜੈਂਸੀ ਸਾਇਰਨ ਵੱਜਣ ਲੱਗਾ।

ਬੈਂਕ 'ਚ ਲੱਗਾ ਹੈ ਮਲਟੀਪਲ ਸਿਕਿਓਰਟੀ ਸਿਸਟਮ

ਬੈਂਕ ਮੈਨੇਜਰ ਰੋਹਿਤ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਦੇ ਬੈਂਕ 'ਚ ਮਲਟੀਪਲ ਸਿਕਿਓਰਟੀ ਸਿਸਟਮ ਲੱਗਾ ਹੋਇਆ ਹੈ ਇਸ ਸਿਕਿਓਰਟੀ ਸਿਸਟਮ ਦੇ ਵੱਖ-ਵੱਖ ਅਲਾਰਮ ਸੈੱਟ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੱਲੋਂ ਬੈਂਕ ਸੇਫ ਦਾ ਤਾਲਾ ਤੋੜਿਆ ਜਾਂ ਕੱਟਿਆ ਜਾਵੇ ਤਾਂ ਇਹ ਸਾਇਰਨ ਵੱਜਦਾ ਹੈ। ਜਦਕਿ ਅੱਗ ਲੱਗਣ ਦੀ ਸੂਰਤ 'ਚ ਅਲੱਗ ਸਾਇਰਨ ਵੱਜਦਾ ਹੈ।

ਸਿਕਿਓਰਟੀ ਸਿਸਟਮ 'ਚ ਫੀਡ ਕੀਤੇ ਗਏ ਨੇ ਐਮਰਜੈਂਸੀ ਨੰਬਰ

ਬੈਂਕ ਮੈਨੇਜਰ ਰੋਹਿਤ ਭਾਟੀਆ ਨੇ ਦੱਸਿਆ ਕਿ ਇਲੈਕਟ੍ਰਾਨਿਕ ਸਿਕਿਓਰਟੀ ਸਿਸਟਮ 'ਚ ਉਨ੍ਹਾਂ ਵੱਲੋਂ ਨੰਬਰ ਫੀਡ ਕੀਤਾ ਹੋਇਆ ਹੈ। ਇਨ੍ਹਾਂ ਨੰਬਰਾਂ 'ਚ ਫਾਇਰ ਬਿ੍ਗੇਡ ਮੋਹਾਲੀ ਪੁਲਿਸ ਕੰਟਰੋਲ ਰੂਮ ਤੇ ਕੁਝ ਸਟਾਫ ਕੇ ਇਲਾਵਾ ਉਨ੍ਹਾਂ ਦਾ ਖੁਦ ਦਾ ਮੋਬਾਈਲ ਨੰਬਰ ਵੀ ਹੈ। ਕਿਸੇ ਵੀ ਸੂਰਤ 'ਚ ਜੇਕਰ ਬੈਂਕ ਦੇ ਅੰਦਰ ਇਸ ਸਿਕਿਓਰਟੀ ਸਿਸਟਮ 'ਚ ਛੇੜਛਾੜ ਹੁੰਦੀ ਹੈ ਤਾਂ ਫੀਡ ਕੀਤੇ ਗਏ ਐਮਰਜੈਂਸੀ ਨੰਬਰਾਂ ਤੇ ਆਟੋਮੈਟਿਕ ਕਾਲ ਚਲੀ ਜਾਵੇਗੀ। ਫਾਇਰ ਅਫ਼ਸਰ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੀ ਬੈਕ ਦੇ ਸਿਕਿਓਰਟੀ ਸਿਸਟਮ 'ਚ ਐਮਰਜੈਂਸੀ ਕਾਲ ਆਈ ਇਸ ਲਈ ਉਹ ਟੀਮ ਲੈ ਕੇ ਤੁਰੰਤ ਬੈਂਕ ਪਹੁੰਚ ਗਏ। ਦੂਜੇ ਪਾਸੇ ਬੈਂਕੇ ਮੈਨੇਜਰ ਤੇ ਫੇਜ਼-2 ਫਾਰੈਂਕੋ ਹੋਟਲ 'ਤੇ ਨਾਕਾ ਲਗਾ ਕੇ ਖੜ੍ਹੇ ਟ੍ਰੈਿਫ਼ਕ ਇੰਚਾਰਜ ਨਰਿੰਦਰ ਸੂਦ ਨੂੰ ਚਲੀ ਗਈ।