ਸਟੇਟ ਬਿਊਰੋ, ਚੰਡੀਗੜ੍ਹ : ਕੋਰੋਨਾ ਵਾਇਰਸ 'ਚ ਪੰਜਾਬ 'ਚ ਮੈਡੀਕਲ ਆਕਸੀਜਨ ਦੀ ਮੰਗ 'ਚ 5 ਗੁਣਾ ਤਕ ਵਾਧਾ ਹੋਇਆ ਹੈ। ਜੇਕਰ ਸਥਿਤੀ ਵਿਗੜੀ ਤਾਂ ਇਹ ਮੰਗ 7 ਗੁਣਾ ਤਕ ਵੱਧ ਸਕਦੀ ਹੈ। ਅਗਸਤ ਮਹੀਨੇ ਤੋਂ ਇਸ ਮੰਗ 'ਚ ਜ਼ਿਆਦਾ ਵਾਧਾ ਦੇਣ ਨੂੰ ਮਿਲ ਰਿਹਾ ਹੈ। ਜਿਸ ਨੂੰ ਵੇਖਦੇ ਹੋਏ ਸਰਕਾਰ ਨੇ ਇੰਡਸਟਰੀ 'ਚ ਹੋਣ ਵਾਲੀ ਸਪਲਾਈ 'ਚ ਕੱਟ ਲਗਾ ਕੇ ਸਿਹਤ ਖੇਤਰ 'ਚ ਜ਼ੋਰ ਦਿੱਤਾ ਹੈ। ਪੰਜਾਬ 'ਚ ਕੋਵਿਡ ਦਾ ਦੌਰ ਸ਼ੁਰੂ ਹੋਣ ਤੋਂ ਪਹਿਲਾਂ ਸੱਤ ਇੰਡਸਟਰੀਆਂ ਆਕਸੀਜਨ ਦਾ ਉਤਪਾਦਨ ਕਰ ਰਹੀਆਂ ਸਨ। ਜਦਕਿ ਆਕਸੀਜਨ ਦੀ ਕਮੀ ਨੂੰ ਵੇਖਦੇ ਹੋਏ ਲੁਧਿਆਣਾ ਪ੍ਰਸ਼ਾਸਨ ਨੇ 800 ਸਲੰਡਰ ਨੂੰ ਮੈਨੂੰਫੈਕਚਰਿੰਗ ਕਰਨ ਵਾਲੇ ਯੂਨਿਟ ਨੂੰ ਦੁਬਾਰਾ ਸ਼ੁਰੂ ਕਰਵਾਇਆ।

ਜਾਣਕਾਰੀ ਅਨੁਸਾਰ ਮਾਰਚ ਤੋਂ ਪਹਿਲਾਂ ਪੰਜਾਬ 'ਚ 20 ਮੀਟਿ੍ਕ ਟਨ ਮੈਡੀਕਲ ਆਕਸੀਜਨ ਦੀ ਮੰਗ ਰਹਿੰਦੀ ਸੀ। ਵਰਤਮਾਨ 'ਚ ਇਸ ਦੀ ਮੰਗ 100 ਮੀਟਿ੍ਕ ਟਨ ਤਕ ਪੁੱਜ ਗਈ ਹੈ। ਸੂਬੇ 'ਚ ਹਾਲੇ 481 ਮਰੀਜ਼ ਆਕਸੀਜਨ 'ਤੇ ਨਿਰਭਰ ਹਨ। ਜਦਕਿ 88 ਵੈਂਟੀਲੇਟਰ 'ਤੇ ਹਨ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਸੂਬੇ ਦੀ ਮੰਗ 160 ਮੀਟਿ੍ਕ ਟਨ ਪੁੱਜ ਸਕਦੀ ਹੈ। ਇੰਡਸਟਰੀ ਡਿਪਾਰਟਮੈਂਟ ਦੇ ਡਾਇਰੈਕਟਰ ਸਿੱਬਨ ਸੀ, ਕਹਿੰਦੇ ਹਨ 8 ਯੂਨਿਟ ਹਾਲੇ ਆਪਣੀ ਪ੍ਰਰੋਡਕਸ਼ਨ ਕਰ ਰਹੇ ਹਨ। ਜਦਕਿ 16 ਸਪਲਾਇਰ ਹਨ। ਜੋਕਿ ਸੋਲਨ (ਹਿਮਾਚਲ ਪ੍ਰਦੇਸ਼), ਪਾਣੀਪਤ (ਹਰਿਆਣਾ) ਤੇ ਦੇਹਰਾਦੂਨ ਦੇ ਤਿੰਨ ਵੱਡੇ ਲੀਕੂਅਡ ਆਕਸੀਜਨ ਸਪਲਾਇਰ ਕੋਲੋਂ ਟੈਂਕਰ ਮੰਗਵਾ ਕੇ ਸਲੰਡਰ ਭਰਦੇ ਹਨ। ਪੰਜਾਬ ਸਰਕਾਰ ਦੇ ਸਿਹਤ ਮਾਹਰਾਂ ਦੇ ਸਮੂਹ ਦੇ ਪ੍ਰਮੁੱਖ ਡਾ. ਕੇਕੇ ਤਲਵਾੜ ਦਾ ਕਹਿਣਾ ਹੈ ਕਿ ਪੰਜਾਬ 'ਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ। ਜਾਣਕਾਰੀ ਅਨੁਸਾਰ ਮੈਡੀਕਲ ਆਕਸੀਜਨ ਦੀ ਕਮੀ ਦੀਆਂ ਸ਼ਿਕਾਇਤਾਂ ਨਿੱਜੀ ਹਸਪਤਾਲਾਂ ਵੇਖਣ ਨੂੰ ਮਿਲ ਰਹੀਆਂ ਹਨ। ਦੋ ਹਫਤੇ ਪਹਿਲਾਂ ਲੁਧਿਆਣਾ 'ਚ ਇਹ ਕਮੀ ਆ ਰਹੀ ਸੀ ਪਰ ਇਕ ਮੈਨੂੰਫੈਕਚਰਿੰਗ ਯੂਨਿਟ ਸ਼ੁਰੂ ਹੋਣ ਤੋਂ ਬਾਅਦ ਲੁਧਿਆਣਾ ਦੀ ਸਪਲਾਈ ਵਿਵਸਥਾ 'ਚ ਸੁਧਾਰ ਹੋ ਗਿਆ ਹੈ।

ਜਾਣਕਾਰੀ ਅਨੁਸਾਰ ਪੰਜਾਬ ਦੀਆਂ 8 ਮੈਨੂੰਫੈਕਚਰਿੰਗ ਯੂਨਿਟਾਂ 5000 ਸਲੰਡਰਾਂ ਦਾ ਉਤਪਾਦਨ ਕਰ ਰਹੀਆਂ ਹਨ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੇ ਆਕਸੀਜਨ ਸਲੰਡਰਾਂ ਦੇ ਉਤਪਾਦਨ ਤੇ ਰੀ-ਫਿਲਿੰਗ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਲੁਧਿਆਣਾ ਜ਼ਿਲ੍ਹੇ ਦੇ ਹਸਪਤਾਲਾਂ ਨੂੰ ਮੈਡੀਕਲ ਆਕਸੀਜਨ ਦੀ ਸਪਲਾਈ ਯਕੀਨੀ ਬਣਾਉਣ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਰੂਰਤ ਅਨੁਸਾਰ ਹੋਰ ਜ਼ਿਲਿ੍ਹਆਂ ਨੂੰ ਆਕਸੀਜਨ ਦੀ ਸਪਲਾਈ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਹਨ।