25ਸੀਐਚਡੀ879ਪੀ

ਅੰਬਿਕਾ ਦੇਵੀ ਮੰਦਰ ਖਰੜ ਵਿਖੇ ਲਗਾਏ ਗਏ ਆਯੂਰਵੈਦਿਕ ਕੈਂਪ ਦੌਰਾਨ ਮਾਹਿਰ ਡਾਕਟਰ ਮਰੀਜ਼ਾਂ ਦੀ ਜਾਂਚ ਕਰਦੇ ਹੋਏ।

ਮਹਿਰਾ, ਖਰੜ : ਅੰਬਿਕਾ ਦੇਵੀ ਮੰਦਰ ਲਾਂਡਰਾਂ ਰੋਡ ਖਰੜ ਵਿਖੇ ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਖਰੜ ਵਲੋਂ ਲਾਇਨਜ਼ ਕਲੱਬ ਖਰੜ ਫਰੈਡਜ਼ ਦੇ ਸਹਿਯੋਗ ਮੁਫਤ ਆਯੂਰਵੈਦਿਕ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫਸਰ ਐੱਸਏਐੱਸ ਨਗਰ ਡਾ.ਚੰਦਰ ਕੌਸ਼ਲ ਨੇ ਕੀਤਾ। ਉਨ੍ਹਾਂ ਕੈਂਪ ਵਿਚ ਪੁੱਜੇ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ ਅਤੇ ਕਿਹਾ ਕਿ ਅੱਜ ਦੇ ਸਮੇਂ ਵਿਚ ਮਰੀਜ਼ਾਂ ਦਾ ਜ਼ਿਆਦਾ ਰੁਝਾਨ ਆਯੂਰਵੈਦਿਕ ਵੱਲ ਜ਼ਿਆਦਾ ਵਧਿਆ ਹੈ। ਕੈਂਪ ਵਿਚ ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਖਰੜ ਦੀ ਇੰਚਾਰਜ ਡਾ. ਕ੍ਰਿਤਿਕਾ ਭਨੋਟ, ਡਾ. ਹਰਦੀਪ, ਡਾ. ਅੰਜੂ ਗਿੱਲ, ਡਾ.ਨਵਦੀਪ ਭੱਟੀ, ਡਾ. ਆਸ਼ਿਕਾ, ਉਦ ਵੈਦ ਅਸ਼ੋਕ ਕੁਮਾਰ ਦੀ ਰਹਿਨੁਮਾਈ 'ਚ 304 ਮਰੀਜ਼ਾਂ ਦਾ ਚੈਕਅੱਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਡਾ. ਸੰਜੇ ਸ੍ਰੀ ਵਾਸਤਵਾ, ਵਿਜੈ ਪਾਂਡੇ, ਅਸ਼ਵਨੀ ਵਿਰਦੀ, ਲਖਵਿੰਦਰ ਸਿੰਘ, ਰਵਿੰਦਰ ਸਿੰਘ ਵਲੋਂ ਫਾਰਮਾਸੀਟੀਕਲ ਕੰਪਨੀ ਵਲੋਂ ਦਵਾਈਆਂ ਮੌਕੇ 'ਤੇ ਮੁਫ਼ਤ ਵੰਡੀਆਂ ਗਈਆਂ। ਇਸ ਤੋਂ ਇਲਾਵਾ ਅੰਬਿਕਾ ਦੇਵੀ ਮੰਦਰ ਅਤੇ ਗਊਸ਼ਾਲਾ ਖਰੜ ਦੇ ਮਹਿੰਦਰ ਬਜਾਜ ਵਲੋਂ ਸਹਿਯੋਗ ਵੀ ਦਿੱਤਾ ਗਿਆ। ਇਸ ਮੌਕੇ ਨਰਿੰਦਰ ਸਿੰਘ ਰਾਣਾ, ਪਵਨ ਮਨੋਚਾ ਸਮੇਤ ਹੋਰ ਆਗੂ ਵੀ ਹਾਜ਼ਰ ਸਨ।