ਮਹਿਰਾ, ਖਰੜ : ਆਰੀਆਂ ਕਾਲਜ ਰੋਡ ਖਰੜ 'ਤੇ ਸਥਿਤ ਹੀਿਲੰਗ ਟੱਚ ਫਿਜਿਓਥੈਰੇਪੀ ਕਲੀਨਿਕ ਵਿਖੇ ਅੱਜ ਮਰੀਜ਼ਾਂ ਦੀ ਸਹੂਲਤ ਲਈ ਮੁਫ਼ਤ ਕੈਂਪ ਲਗਾ ਕੇ ਫਿਜਿਓਥੈਰੇਪੀ ਰਾਹੀਂ ਇਲਾਜ ਕੀਤਾ ਗਿਆ। ਡਾ. ਰਨਬੀਰ ਬੱਬਰ ਨੇ ਦੱਸਿਆ ਕਿ ਫਿਜਿਓਥੈਰੇਪੀ ਰਾਹੀਂ ਅਸੀਂ ਬਿਨਾਂ ਕਿਸੇ ਦਵਾਈ ਤੋਂ ਜੋੜਾਂ, ਹੱਡੀਆਂ ਦੀਆਂ ਬਿਮਾਰੀਆਂ ਸਮੇਤ ਹਰ ਤਰ੍ਹਾਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹਾਂ। ਕਲੀਨਿਕ ਵਿਚ ਅੱਜ ਲਗਾਏ ਗਏ ਪਹਿਲੇ ਕੈਂਪ ਦੌਰਾਨ 100 ਤੋਂ ਵੱਧ ਮਰੀਜ਼ਾਂ ਨੇ ਕੈਂਪ ਵਿਚ ਪੁੱਜ ਕੇ ਲਾਭ ਉਠਾਇਆ। ਮਰੀਜ਼ਾਂ ਨੂੰ ਫਿਜਿਓਥੈਰੇਪੀ ਰਾਹੀਂ ਇਲਾਜ ਕੀਤਾ ਗਿਆ ਹੈ ਉਥੇ ਉਨ੍ਹਾਂ ਨੂੰ ਚੰਗੀ ਸਿਹਤ, ਰੋਜ਼ਾਨਾ ਖਾਣ-ਪੀਣ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਸੈਰ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕੈਂਪ ਵਿਚ ਉਨ੍ਹਾਂ ਦੀ ਟੀਮ ਦੇ ਮੈਂਬਰ ਵੀ ਹਾਜ਼ਰ ਸਨ।