10ਸੀਐਚਡੀ2ਪੀ

ਕੈਪਸ਼ਨ : ਜ਼ੋਨਲ ਮੀਟ 'ਚ ਵਿਦਿਆਰਥੀਆਂ ਦੇ ਬਿਹਤਰੀਨ ਪ੍ਰਦਰਸ਼ਨ ਦੌਰਾਨ ਇਕ ਗਰੁੱਪ ਫੋਟੋ।

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਇੰਡਸ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਜ਼ੋਨਲ ਐਥਲੈਟਿਕ ਮੀਟ 'ਚ 40 ਸੋਨੇ, 24 ਚਾਂਦੀ ਤੇ 12 ਕਾਂਸੇ ਦੇ ਮੈਡਲ ਜਿੱਤੇ ਹਨ। ਖ਼ਾਲਸਾ ਪਬਲਿਕ ਸਕੂਲ 'ਚ ਕਾਰਵਾਈ ਗਈ ਇਸ ਜ਼ੋਨਲ ਮੀਟ 'ਚ ਵਿਦਿਆਰਥੀਆਂ ਨੇ ਇਹ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਇਸ ਦੇ ਨਾਲ ਹੀ ਸਫ਼ਲਤਾ ਦੇ ਰਾਹ 'ਤੇ ਇਕ ਹੋਰ ਮੀਲ ਪੱਥਰ ਗੱਡਦੇ ਹੋਏ ਵਿਕਾਸ ਭਵਨ, ਮੋਹਾਲੀ 'ਚ ਕਰਵਾਈ ਗਈ ਐਥਲੈਟਿਕ ਮੀਟ 'ਚ ਚਾਰ ਸੋਨੇ, ਸੱਤ ਚਾਂਦੀ ਤੇ ਅੱਠ ਕਾਂਸੀ ਦੇ ਮੈਡਲ ਜਿੱਤੇ ਹਨ। ਜਿਸ 'ਚ ਪ੍ਰਦੀਪ ਨੇ 100 ਮੀਟਰ ਦੌੜ 'ਚ ਪਹਿਲੀ ਪੁਜ਼ੀਸ਼ਨ, ਜਸਪ੍ਰਰੀਤ ਨੇ 800 ਮੀਟਰ ਦੌੜ 'ਚ 17 ਦੂਜੇ ਖਿਡਾਰੀਆਂ ਨੂੰ ਮਾਤ ਦਿੰਦੇ ਹੋਏ ਸੋਨੇ ਦਾ ਮੈਡਲ, ਕਿਰਨਜੀਤ ਕੌਰ ਨੇ 1500 ਮੀਟਰ ਦੌੜ 'ਚ ਪਹਿਲੀ ਪੁਜ਼ੀਸ਼ਨ ਤੇ ਜਸਪ੍ਰਰੀਤ ਕੌਰ ਨੇ 5000 ਮੀਟਰ ਦੌੜ 'ਚ ਬਾਕੀ 18 ਖਿਡਾਰੀਆਂ ਨੂੰ ਮਾਤ ਦਿੰਦੇ ਹੋਏ ਸੋਨੇ ਦਾ ਮੈਡਲ ਜਿੱਤਿਆਂ। ਇਸ ਦੇ ਇਲਾਵਾ ਅੰਡਰ 17 'ਚ ਨਿਤੀਸ਼ ਕੁਮਾਰ ਨੇ ਟਿ੍ਪਲ ਜੰਪ, ਅੰਡਰ 14 ਸ਼ਿਵਾ ਕਾਂਤ ਨੇ ਹਾਈ ਜੰਪ ਵਿਚ ਪਹਿਲੀ ਪੁਜ਼ੀਸ਼ਨ, ਅੰਡਰ 19 'ਚ ਜਸ਼ਨ ਗੌਤਮ ਨੇ ਜੈਵਲਿਨ ਅਤੇ ਜਗਜੋਤ ਨੇ ਹੈੱਮਰ ਥ੍ਰੋ ਵਿਚ ਮੈਡਲ ਜਿੱਤੇ। ਇਸ ਦੇ ਨਾਲ ਹੀ ਲਵਪ੍ਰਰੀਤ ਨੇ 3000 ਮੀਟਰ ਵਾਕ ਵਿਚ, ਪ੍ਰਭਜੋਤ ਸਿੰਘ ਨੇ ਲਾਂਗ ਜੰਪ ਵਿਚ ਪੁਜ਼ੀਸ਼ਨਾਂ ਹਾਸਿਲ ਕੀਤੀਆਂ। ਜਦ ਕਿ ਰੀਤੀਕਾ ਨੇ ਜੈਵਲਿਨ ਥ੍ਰੋ ਅਤੇ ਨਿਰਮਲ ਪ੍ਰਰੀਤ ਕੌਰ ਨੇ ਟਿ੍ਪਲ ਜੰਪ 'ਚ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ।

ਸਕੂਲ ਦੇ ਡਾਇਰੈਕਟਰ ਕਰਨਲ (ਰਿਟਾ.) ਸੀਐੱਸ ਚੀਮਾ, ਸੀਈੳ ਕਰਨਲ ( ਰਿਟਾ.) ਐੱਸਪੀਐੱਸ ਚੀਮਾ ਅਤੇ ਸਕੂਲ ਦੇ ਪਿ੍ਰੰਸੀਪਲ ਪਰਮਪ੍ਰਰੀਤ ਕੌਰ ਚੀਮਾ ਨੇ ਸਭ ਖਿਡਾਰੀਆਂ ਨੂੰ ਉਨ੍ਹਾਂ ਦੀ ਇਸ ਉਪਲਬਧੀ 'ਤੇ ਵਧਾਈ ਦਿੱਤੀ। ਡਾਇਰੈਕਟਰ ਚੀਮਾ ਨੇ ਦੱਸਿਆਂ ਕਿ ਸਕੂਲ ਵਿਚ ਵਿਦਿਆਰਥੀਆਂ ਦੀ ਬਿਹਤਰੀਨ ਪੜਾਈ ਦੇ ਨਾਲ-ਨਾਲ ਉਨ੍ਹਾਂ ਵਿਚਲੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਵੀ ਖ਼ਾਸ ਧਿਆਨ ਰੱਖਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਵਿਦਿਆਰਥੀਆਂ ਖੇਡਾਂ ਤੇ ਹੋਰ ਗਤੀਵਿਧੀਆਂ 'ਚ ਬਿਹਤਰੀਨ ਪ੍ਰਦਰਸ਼ਨ ਕਰਦੇ ਹਨ।