ਜੇਐੱਨਐੱਨ, ਚੰਡੀਗੜ੍ਹ : ਦਿੱਲੀ ਦੇ ਨਿਜਾਮੂਦੀਨ 'ਚ ਮਰਕਜ਼ ਦੀ ਜਮਾਤ ਮਗਰੋਂ ਹੁਣ 9 ਅਪ੍ਰਰੈਲ ਨੂੰ ਸ਼ੱਬੇ ਬਾਰਾਤ ਹੋਣ ਵਾਲੀ ਹੈ ਜਿਸ ਨੂੰ ਲੈ ਕੇ ਚੰਡੀਗੜ੍ਹ ਦੀ ਐੱਸਐੱਸਪੀ ਨੀਲਾਂਬਰੀ ਜਗਦਾਲੇ ਸੈਕਟਰ 20 ਦੀ ਜਾਮਾ ਮਸਜਿਦ ਪੱੁਜੀ ਅਤੇ ਸਾਰੇ ਇਮਾਮ ਅਤੇ ਮੌਲਾਨਾ ਨਾਲ ਮੀਟਿੰਗ ਕੀਤੀ। ਇਸ ਮੀਟਿੰਗ 'ਚ ਸੈਕਟਰ-20 ਦੀ ਜਾਮਾ ਮਸਜਿਦ ਦੇ ਮੌਲਾਨਾ ਅਜਮਲ ਖਾਨ, ਮਨੀਮਾਜਰਾ ਦੀ ਜਾਮਾ ਮਸਜਿਦ ਮੌਲਾਨਾ ਇਮਰਾਨ, ਬਾਪੂਧਾਮ-26 ਦੀ ਮਸਜਿਦ ਮੁਫਤੀ ਅਨਾਸ, ਸੈਕਟਰ 45 ਦੀ ਮਸਜਿਦ ਦੇ ਕਾਰੀ ਸ਼ਮਸ਼ੇਰ ਅਤੇ ਤਬਲੀਗੀ ਜਮਾਤ ਦੇ ਨੂਰ ਸ਼ਾਮਲ ਹੋਏ। ਇਸ ਮੀਟਿੰਗ ਦੌਰਾਨ ਐੱਸਐੱਸਪੀ ਨੇ ਕਿਹਾ ਕਿ ਸ਼ਹਿਰ 'ਚ ਕਰਫਿਊ ਲੱਗਿਆ ਹੈ ਅਤੇ ਕੋਰੋਨਾ ਵਾਇਰਸ ਕਾਰਨ ਇਸ ਸਮੇਂ ਤੁਸੀਂ ਇਕੱਠੇ ਨਾ ਹੋਵੇ ਅਤੇ ਸ਼ੱਬੇ ਬਾਰਾਤ 'ਚ ਸਾਰੇ ਮੁਸਲਿਮ ਭਾਈਚਾਰੇ ਨੂੰ ਅਪੀਲ ਕਰਨ ਤਾਂ ਕਿ ਮਸਜਿਦਾਂ 'ਚ ਇਕੱਠੇ ਨਾ ਹੋਣ।

----------

ਆਪਣੇ ਦਿਲਾਂ 'ਚ ਮਨਾਓ 9 ਤਰੀਕ ਨੂੰ ਸ਼ੱਬੇ ਬਾਰਾਤ

ਇਸ ਮੌਕੇ ਮੌਲਾਨਾ ਅਜਮਲ ਖਾਨ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਆਉਣ ਵਾਲੀ 9 ਅਪ੍ਰਰੈਲ ਨੂੰ ਸ਼ੱਬੇ ਬਾਰਾਤ ਨੂੰ ਆਪਣੇ ਘਰ ਰਹਿ ਕੇ ਆਪਣੇ ਦਿਲਾਂ 'ਚ ਮਨਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲਾਕਡਾਊਨ 'ਚ ਪ੍ਰਸ਼ਾਸਨ ਦੇ ਹੁਕਮ ਮੁਤਾਬਕ ਸ਼ਹਿਰ ਦੇ ਸਾਰੇ ਮਸਜਿਦ ਵੀ ਬੰਦ ਹਨ। ਇਸ ਲਈ ਪ੍ਰਸ਼ਾਸਨ ਦਾ ਹੁਕਮ ਅਤੇ ਕਾਨੂੰਨ ਨੂੰ ਮੰਨਦੇ ਹੋਏ ਸਾਰੇ ਲੋਕ ਸ਼ੱਬੇ ਬਾਰਾਤ ਦੀ ਨਮਾਜ਼ ਆਪੋ-ਆਪਣੇ ਘਰਾਂ 'ਚ ਮਨਾਉਣ।

-------------

ਤਬਲੀਗੀ ਜਮਾਤ ਦੇ ਲੋਕ ਆਏ ਸਾਹਮਣੇ

ਉਥੇ ਹੀ ਇਸ ਦੌਰਾਨ ਉਨ੍ਹਾਂ ਨੇ ਸ਼ਹਿਰ 'ਚ ਤਬਲੀਗੀ ਜਮਾਤ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਡਰਨ ਨਾ। ਘਰੋਂ ਨਿਕਲ ਕੇ ਉਨ੍ਹਾਂ ਨੂੰ ਜਾਂ ਪੁਲਿਸ ਨਾਲ ਸੰਪਰਕ ਕਰਨ। ਇਸ ਮਹਾਮਾਰੀ ਨੂੰ ਹਰਾਉਣ 'ਚ ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰਨ ਅਤੇ ਆਪਣਾ ਟੈਸਟ ਕਰਵਾਉਣ।

----------

15 ਲੋਕਾਂ ਦੇ ਟੈਸਟ ਨੈਗੇਟਿਵ

ਉਥੇ ਹੀ ਇਸ ਮੌਕੇ ਐੱਸਐੱਸਪੀ ਨੀਲਾਂਬਰੀ ਜਗਦਲੇ ਨੇ ਕਿਹਾ ਕਿ ਦਿੱਲੀ ਦੇ ਨਿਜਾਮੂਦੀਨ 'ਚ ਤਬਲੀਗੀ ਜਮਾਤ 'ਚ ਸ਼ਾਮਲ ਹੋਣ ਵਾਲੇ 15 ਲੋਕਾਂ ਦੇ ਟੈਸਟ ਨੈਗੇਟਿਵ ਆਏ ਹਨ। ਇਹ ਸ਼ਹਿਰ ਲਈ ਚੰਗੀ ਖ਼ਬਰ ਹੈ।