ਪੂਰੇ ਮੁਹਾਲੀ 'ਚ ਵਿਤਕਰਾ ਰਹਿਤ ਤੇ ਪੂਰੀ ਪਾਰਦਰਸ਼ਤਾ ਨਾਲ ਹੋ ਰਹੇ ਹਨ ਵਿਕਾਸ ਕਾਰਜ : ਮੇਅਰ ਜੀਤੀ ਸਿੱਧੂ

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸੈਕਟਰ-70 ਦੀ ਕਨਾਲ ਬੈਲਟ 'ਚ ਪ੍ਰਰੀਮਿਕਸ ਪਾਉਣ ਦਾ ਕੰਮ ਅੱਜ ਸ਼ੁਰੂ ਕਰਵਾਇਆ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਤੇ ਇਲਾਕੇ ਦੀ ਕੌਂਸਲਰ ਬਲਰਾਜ ਕੌਰ ਧਾਲੀਵਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਦੇ ਜਿਹੜੇ ਵੀ ਇਲਾਕੇ 'ਚ ਪ੍ਰਰੀਮਿਕਸ ਪਾਉਣ ਦੀ ਲੋੜ ਹੈ, ਉਥੇ ਇਹ ਕੰਮ ਫੌਰੀ ਤੌਰ 'ਤੇ ਕਰਵਾਏ ਜਾ ਰਹੇ ਹਨ। ਬਰਸਾਤਾਂ ਤੋਂ ਪਹਿਲਾਂ ਜਿਥੇ ਕੰਮ ਮੁਕੰਮਲ ਹੋ ਸਕੇਗਾ, ਕਰਵਾਇਆ ਜਾਵੇਗਾ ਅਤੇ ਬਾਕੀ ਰਹਿੰਦਾ ਕੰਮ ਬਰਸਾਤਾਂ ਤੋਂ ਬਾਅਦ ਕਰਵਾਇਆ ਜਾਵੇਗਾ। ਮੁੁਹਾਲੀ ਦੇ ਹਰੇਕ ਵਾਰਡ 'ਚ ਵਿਕਾਸ ਕਾਰਜ ਪੂਰੀ ਪਾਰਦਰਸ਼ਤਾ ਨਾਲ ਕਰਵਾਏ ਜਾ ਰਹੇ ਹਨ ਤੇ ਕਿਸੇ ਵੀ ਵਾਰਡ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾ ਰਿਹਾ।

ਉਨ੍ਹਾਂ ਇਸ ਮੌਕੇ ਹਾਜ਼ਰ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਕਿਸੇ ਵੀ ਹਾਲਤ 'ਚ ਚਲਦੇ ਕੰਮਾਂ 'ਚ ਕੁਆਲਿਟੀ ਨਾਲ ਸਮਝੌਤਾ ਨਾ ਕਰਨ ਕਿਉਂਕਿ ਜੇਕਰ ਕੰਮ 'ਚ ਕੋਈ ਕੁਤਾਹੀ ਹੁੰਦੀ ਹੈ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਿਫ਼ਕਸ ਕੀਤੀ ਜਾਵੇਗੀ। ਅਧਿਕਾਰੀ ਚਲਦੇ ਕੰਮ ਦੀ ਨਜ਼ਰਸਾਨੀ ਕਰਨ ਅਤੇ ਇਸ ਕੰਮ ਨੂੰ ਫੌਰੀ ਤੌਰ 'ਤੇ ਮੁਕੰਮਲ ਕਰਵਾਇਆ ਜਾਵੇ। ਇਸ ਮੌਕੇ ਇਲਾਕੇ ਦੀ ਕੌਂਸਲਰ ਬਲਰਾਜ ਧਾਲੀਵਾਲ ਨੇ ਮੇਅਰ ਜੀਤੀ ਸਿੱਧੂ ਦਾ ਇੱਥੇ ਆ ਕੇ ਕੰਮ ਆਰੰਭ ਕਰਵਾਉਣ 'ਤੇ ਧੰਨਵਾਦ ਕੀਤਾ।

ਉਨ੍ਹਾਂ ਵਾਰਡ ਦੇ ਵਸਨੀਕਾਂ ਨਾਲ ਜੋ ਵੀ ਵਾਅਦੇ ਕੀਤੇ ਸਨ, ਉਹ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਆਪਣੇ ਵਾਰਡ ਵਿਚ ਵਿਕਾਸ ਕਾਰਜ ਇਲਾਕਾ ਵਾਸੀਆਂ ਨਾਲ ਸਲਾਹ-ਮਸ਼ਵਰੇ ਅਨੁਸਾਰ ਕਰਵਾਏ ਹਨ ਅਤੇ ਅੱਗੋਂ ਵੀ ਇਸੇ ਤਰ੍ਹਾਂ ਕਰਵਾਏ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਬਲਰਾਜ ਧਾਲੀਵਾਲ ਦੇ ਪਤੀ ਸਮਾਜ ਸੇਵੀ ਗਗਨ ਧਾਲੀਵਾਲ, ਜੀਆਰ ਜਾਖੂ, ਸੁਮਨ, ਜੀਐੱਸ ਸਿੱਧੂ, ਰਵਿੰਦਰ ਸ਼ਰਮਾ, ਜਸਪ੍ਰਰੀਤ ਕੌਰ, ਸਰਬਜੀਤ ਕੌਰ, ਮਨਪ੍ਰਰੀਤ ਕੌਰ, ਸੀਮਾ ਸ਼ਰਮਾ, ਸੁਰਿੰਦਰ ਕੌਰ ਤੇ ਹੋਰ ਪਤਵੰਤੇ ਹਾਜ਼ਰ ਸਨ।

27ਸੀਐਚਡੀ 3ਪੀ,

ਕੈਪਸ਼ਨ, ਮੇਅਰ ਜੀਤੀ ਸਿੱਧੂ ਪ੍ਰਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ।