ਜ. ਸ., ਪੰਚਕੂਲਾ : ਹਰਿਆਣਾ 'ਚ ਸਥਾਨਕ ਨਗਰ ਨਿਗਮ ਚੋਣਾਂ 'ਚ ਭਾਜਪਾ ਦੀ ਇਤਿਹਾਸਕ ਜਿੱਤ ਤੋਂ ਬਾਅਦ ਭਾਜਪਾ ਦੇ ਸਥਾਨਕ ਇਕਾਈਆਂ ਬਾਰੇ ਸੈੱਲ ਦੇ ਹਰਿਆਣਾ ਸੂਬੇ ਦੇ ਕਨਵੀਨਰ ਤੇ ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ ਨੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਪ੍ਰਦੇਸ਼ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨਾਲ ਮੁਲਾਕਾਤ ਕੀਤੀ। ਕੁਲਭੂਸ਼ਣ ਗੋਇਲ ਦੇ ਨਾਲ ਕਾਲਕਾ ਨਗਰ ਪ੍ਰਰੀਸ਼ਦ ਦੇ ਨਵੇਂ ਚੁਣੇ ਪ੍ਰਧਾਨ ਕ੍ਰਿਸ਼ਨ ਲਾਂਬਾ ਵੀ ਸਨ।

ਇਸ ਮੌਕੇ 'ਤੇ ਜ਼ਿਲਾ ਭਾਜਪਾ ਪ੍ਰਧਾਨ ਡਾ. ਸੰਜੇ ਸ਼ਰਮਾ, ਮੀਡੀਆ ਪ੍ਰਧਾਨ ਸੰਜੇ ਆਹੂਜਾ, ਸੀਨੀਅਰ ਨੇਤਾ ਸ਼ਿਆਮ ਲਾਲ ਬਾਂਸਲ ਵੀ ਮੌਜੂਦ ਸਨ। ਕੁਲਭੂਸ਼ਣ ਗੋਇਲ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਵਧਾਈ ਦਿੱਤੀ। ਮੇਅਰ ਨੇ ਨਗਰ ਨਿਗਮ ਚੋਣਾਂ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਦਾ ਸਿਹਰਾ ਮੁੱਖ ਮੰਤਰੀ ਮਨੋਹਰ ਲਾਲ ਅਤੇ ਭਾਜਪਾ ਦੇ ਪ੍ਰਦੇਸ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੂੰ ਦਿੱਤਾ ਹੈ। ਕੁਲਭੂਸ਼ਣ ਗੋਇਲ ਨੇ ਕਿਹਾ ਕਿ ਸੂਬਾ ਵਾਸੀਆਂ ਨੇ ਭਾਜਪਾ ਸਰਕਾਰ ਦੁਆਰਾ ਕੀਤੇ ਜਾ ਰਹੇ ਵਿਕਾਸ ਕੰਮਾਂ 'ਤੇ ਆਪਣਾ ਮੋਹਰ ਲਗਾ ਦਿੱਤੀ ਹੈ ਅਤੇ ਲੋਕ ਭਲਾਈ ਲਈ ਕੀਤੇ ਜਾ ਰਹੇ ਕਾਰਜ ਲੋਕਾਂ ਨੂੰ ਪਸੰਦ ਆ ਰਹੇ ਹਨ।