ਮਹਿਰਾ,ਖਰੜ : ਮੈਕਸਿਮ ਮੈਰੀ ਸਕੂਲ ਖਰੜ ਵਲੋਂ ਸਵਤੰਤਰਤਾ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਡਾਇਰੈਕਟਰ ਹੇਮੇਂਦਰ ਕੌਸ਼ਿਕ ਅਤੇ ਪਿੰ੍ਸੀਪਲ ਨੀਰੂ ਕੌਸ਼ਿਕ ਨੇ ਦੱਸਿਆ ਕਿ ਸਕੂਲੀ ਵਿਦਿਆਰਥੀਆਂ ਵੱਲੋਂ ਅਨਾਜ਼ ਮੰਡੀ ਖਰੜ ਵਿਖੇ ਬਲਾਕ ਪੱਧਰੀ ਮਨਾਏ ਗਏ ਸਵਤੰਤਰਤਾ ਦਿਵਸ ਮੌਕੇ “ਭਾਰਤ ਦੀ ਬੇਟੀ'' ਸਿਰਲੇਖ ਅਧੀਨ ਧੀਆਂ ਦੇ ਸਮਾਜ ਪ੍ਰਤੀ ਪਿਆਰ ਨੂੰ ਪੇਸ਼ ਕੀਤਾ ਹੈ। ਸਮਾਜ ਨੂੰ ਧੀਆਂ ਦੀ ਸਾਂਭ ਸੰਭਾਲ ਅਤੇ ਵਿਤਕਰਿਆਂ ਨੂੰ ਦੂਰ ਕਰਨ ਲਈ ਪੇ੍ਰਿਤ ਕੀਤਾ ਗਿਆ ਹੈ। ਇਸ ਪੇਸ਼ਕਾਰੀ ਨੂੰ ਸਵਤੰਤਰਤਾ ਦਿਵਸ ਦੇਖਣ ਆਏ ਲੋਕਾਂ ਵੱਲੋਂ ਕਾਫ਼ੀ ਸਰਾਹਿਆ ਗਿਆ।