ਮਹਿਰਾ, ਖਰੜ : ਸਮਾਜ ਸੇਵੀ ਆਗੂ ਅਤੇ ਸਾਬਕਾ ਬਲਾਕ ਪ੍ਰਰਾਇਮਰੀ ਸਿੱਖਿਆ ਅਫਸਰ ਮਾਸਟਰ ਪ੍ਰਰੇਮ ਸਿੰਘ ਦਾ ਗਣਤੰਤਰ ਦਿਵਸ ਮੌਕੇ ਨਗਰ ਕੌਸਲ ਖਰੜ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਉਨ੍ਹਾਂ ਜਿਥੇ ਸਿੱਖਿਆ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਉੱਥੇ ਹੁਣ ਖਰੜ ਸ਼ਹਿਰ ਅਤ ਇਲਾਕੇ ਵਿਚ ਸਮਾਜ ਸੇਵੀ ਲਈ ਵੱਧ ਚੜ੍ਹ ਕੇ ਭਾਗ ਲੈ ਰਹੇ ਹਨ। ਕੌਸਲ ਦੀ ਪ੍ਰਧਾਨ ਅੰਜੂ ਚੰਦਰ ਵਲੋਂ ਉਨ੍ਹਾਂ ਦਾ ਵਿਸੇਸ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਕੌਸਲ ਦੇ ਅਧਿਕਾਰੀ ਕੌਸਲਰ ਅਮਰਜੀਤ ਸਿੰਘ, ਕਰਨੈਲ ਸਿੰਘ ਕੈਲੀ, ਐਕਸੀਅਨ ਬਲਦੇਵ ਵਰਮਾ, ਐੱਸਡੀਓ ਹਰਪ੍ਰਰੀਤ ਸਿੰਘ ਭਿਓਰਾ ਸਮੇਤ ਹੋਰ ਕਰਮਚਾਰੀ ਵੀ ਹਾਜ਼ਰ ਸਨ।