ਜੇਐੱਨਐੱਨ, ਚੰਡੀਗੜ੍ਹ : ਰੇਲਵੇ ਨੇ ਇਕ ਵਾਰ ਫਿਰ ਪੰਜਾਬ 'ਚ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਰੇਲਵੇ ਮੁਤਾਬਿਕ ਟਰੇਨਾਂ ਨੂੰ ਕਿਸਾਨ ਅੰਦੋਲਨ ਕਾਰਨ ਰੱਦ ਕਰਨਾ ਪੈ ਰਿਹਾ ਹੈ। ਨਾਲ ਹੀ ਕਈ ਟਰੇਨਾਂ ਦੇ ਰੂਟ ਨੂੰ ਡਾਇਵਰਟ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ 'ਚ ਜਦੋਂ ਰੇਲ ਟਰੈਕਾਂ 'ਤੇ ਕਿਸਾਨ ਬੈਠੇ ਤਾਂ ਉਸ ਸਮੇਂ ਵੀ ਟਰੇਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਕਰਨੀ ਪਈ ਸੀ। ਹਾਲਾਂਕਿ ਬਾਅਦ 'ਚ ਕਿਸਾਨਾਂ ਦੇ ਟਰੈਕਾਂ ਤੋਂ ਉਠਣ ਤੋਂ ਬਾਅਦ ਰੇਲ ਆਵਾਜਾਈ ਮੁੜ ਤੋਂ ਸ਼ੁਰੂ ਹੋ ਗਿਆ ਸੀ ਪਰ ਹੁਣ ਇਕ ਵਾਰ ਫਿਰ ਰੇਲਵੇ ਨੇ ਟਰੇਨਾਂ ਨੂੰ ਰੱਦ ਕਰਨ ਦਾ ਕਦਮ ਚੁੱਕਿਆ ਹੈ, ਜਦਕਿ ਹੁਣ ਟਰੈਕ ਪੂਰੀ ਤਰ੍ਹਾਂ ਤੋਂ ਖ਼ਾਲੀ ਹਨ।

ਅੰਬਾਲਾ ਮੰਡਲ ਵੱਲੋਂ ਜਾਰੀ ਸੂਚੀ ਮੁਤਾਬਿਕ ਦਰਜਨ ਭਰ ਟਰੇਨਾਂ ਦੇ ਰੂਟ ਨੂੰ ਡਾਇਵਰਟ ਕੀਤਾ ਗਿਆ ਹੈ। ਦੂਜੇ ਪਾਸੇ ਟਰੇਨਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ। ਟਰੇਨਾਂ ਦੇ ਰੂਟ ਨੂੰ ਡਾਇਵਰਟ ਕਰਨ ਤੇ ਰੱਦ ਕਰਨ ਦਾ ਸਿਲਸਿਲਾ ਸਿਰਫ਼ ਪੰਜਾਬ 'ਚ ਹੀ ਸੀਮਿਤ ਹੈ। ਪੰਜਾਬ ਨੂੰ ਛੱਡ ਦਿੱਤਾ ਜਾਵੇ ਤਾਂ ਪੂਰੇ ਦੇਸ਼ 'ਚ ਟਰੇਨਾਂ ਦੇ ਸੰਚਾਲਨ 'ਚ ਤੇਜ਼ੀ ਆਈ ਹੈ।

ਅੰਬਾਲਾ ਮੰਡਲ ਵੱਲੋਂ ਰੱਦ ਕੀਤੀ ਗਈ ਟਰੇਨਾਂ

ਦਰਭੰਗਾ-ਅੰਮ੍ਰਿਤਸਰ ਐਕਸਪ੍ਰੈੱਸ ਸਪੈਸ਼ਲ ਜਰਨੀ (05211) ਤੇ ਅੰਮ੍ਰਿਤਸਰ-ਦਰਭੰਗਾ ਐਕਸਪ੍ਰੈੱਸ ਸਪੈਸ਼ਲ ਜਰਨੀ (05212) ਨੂੰ 24 ਜਨਵਰੀ ਤਕ ਰੱਦ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਸਿਯਾਲਦਹ-ਅੰਮ੍ਰਿਤਸਰ ਐਕਸਪ੍ਰੈੱਸ ਸਪੈਸ਼ਲ ਜਰਨੀ (02379) ਤੇ ਅੰਮ੍ਰਿਤਸਰ-ਸਿਯਾਲਦਹ ਐਕਸਪ੍ਰੈੱਸ ਸਪੈਸ਼ਲ ਜਰਨੀ (02380) ਨੂੰ ਵੀ 24 ਜਨਵਰੀ ਤਕ ਰੱਦ ਕੀਤਾ ਗਿਆ ਹੈ।

ਇਨ੍ਹਾਂ ਟਰੇਨਾਂ ਦਾ ਰੂਟ ਹੋਇਆ ਡਾਇਵਰਟ

- 02903 ਮੁੰਬਈ ਸੈਂਟਰਲ-ਅੰਮ੍ਰਿਤਸਰ ਐਕਸਪ੍ਰੈੱਸ ਸਪੈਸ਼ਲ ਬਿਆਸ-ਤਰਨਤਾਰਨ ਦੇ ਰਸਤੇ ਤੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚੇਗੀ।

- 02904 ਅੰਮ੍ਰਿਤਸਰ- ਮੁੰਬਈ ਸੈਂਟਰਲ ਐਕਸਪ੍ਰੈੱਸ ਸਪੈਸ਼ਲ ਅੰਮ੍ਰਿਤਸਰ-ਤਰਨਤਾਰਨ-ਬਿਆਸ ਦੇ ਰਸਤੇ ਮੁੰਬਈ ਜਾਵੇਗੀ।

- 02925 ਬਾਂਦਰਾ ਟਰਮੀਨਲਜ਼- ਅੰਮ੍ਰਿਤਸਰ ਐਕਸਪ੍ਰੈੱਸ ਸਪੈਸ਼ਲ ਬਿਆਸ-ਤਰਨਤਾਰਨ ਹੁੰਦੇ ਹੋਏ ਅੰਮ੍ਰਿਤਸਰ ਲਈ ਡਾਇਵਰਟ ਕੀਤੀ ਗਈ ਹੈ।

- 02926 ਅੰਮ੍ਰਿਤਸਰ- ਬਾਂਦਰਾ ਟਰਮੀਨਲ ਐਕਸਪ੍ਰੈੱਸ ਸਪੈਸ਼ਲ ਅੰਮ੍ਰਿਤਸਰ-ਤਰਨਤਾਰਨ-ਬਿਆਸ ਦੇ ਰਸਤੇ ਚੱਲੇਗੀ।

- 04653 ਨਿਊਜਲਪਾਈਗੁੱਡੀ-ਅੰਮ੍ਰਿਤਸਰ-ਐਕਸਪ੍ਰੈੱਸ ਸਪੈਸ਼ਲ ਨੂੰ ਵੀ ਬਿਆਸ-ਤਰਨਤਾਰਨ ਦੇ ਰਸਤੇ ਤੇ ਡਾਇਵਰਟ ਕੀਤਾ ਗਿਆ ਹੈ।

- 03006 ਅੰਮ੍ਰਿਤਸਰ-ਹਾਵੜਾ ਐਕਸਪ੍ਰੈੱਸ ਟਰੇਨ ਅੰਮ੍ਰਿਤਸਰ-ਤਰਨਤਾਰਨ-ਮਿਆਸ ਦੇ ਰਸਤੇ ਚਲਾਈ ਜਾਵੇਗੀ।

- 02318 ਅੰਮ੍ਰਿਤਸਰ-ਕੋਲਕਾਤਾ ਐਕਸਪ੍ਰੈੱਸ ਅੰਮ੍ਰਿਤਸਰ-ਤਰਨਤਾਰਨ-ਬਿਆਸ ਦੇ ਰਸਤੇ ਚੱਲੇਗੀ।

- 02054 ਅੰਮ੍ਰਿਤਸਰ-ਹਰਿਦਵਾਰ ਐਕਸਪ੍ਰੈੱਸ ਸਪੈਸ਼ਲ ਅੰਮ੍ਰਿਤਸਰ-ਤਰਨਤਾਰਨ-ਬਿਆਸ ਦੇ ਰਸਤੇ 'ਤੇ ਚਲਾਈ ਜਾਵੇਗੀ।

- 02053 ਹਰਿਦਵਾਰ-ਅੰਮ੍ਰਿਤਸਰ ਐਕਸਪ੍ਰੈੱਸ ਸਪੈਸ਼ਲ ਬਿਆਸ-ਤਰਨਤਾਰਨ ਤੋਂ ਹੁੰਦੇ ਹੋਏ ਅੰਮ੍ਰਿਤਸਰ ਆਵੇਗੀ।

Posted By: Amita Verma