- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਸ਼ਟਰੀ ਸਵੈ ਸੇਵਕ ਸੰਘ ਦੇ ਇਕ ਵੱਡੇ ਆਗੂ, ਜੋ ਪੰਜਾਬ ਭਾਜਪਾ ਦੀ ਕਾਰਗੁਜ਼ਾਰੀ ’ਤੇ ਨੇੜਿਓਂ ਅੱਖ ਰੱਖ ਰਹੇ ਹਨ, ਨੇ ਦੱਸਿਆ ਕਿ 15 ਸਤੰਬਰ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਸਿਆਸੀ ਸਮੀਕਰਣ ਬਦਲ ਜਾਣਗੇ। ਉਨ੍ਹਾਂ ਤਰਕ ਦਿੱਤਾ ਕਿ 15 ਸਤੰਬਰ ਤੋਂ ਸੂਬਾ ਸਰਕਾਰ ਦਾ ਕਾਰਜਕਾਲ ਛੇ ਮਹੀਨਿਆਂ ਦਾ ਰਹਿ ਜਾਵੇਗਾ ਅਤੇ ਇਸ ਦੌਰਾਨ ਕਿਸੇ ਵਿਧਾਇਕ ’ਤੇ ਦਲ ਬਦਲੀ ਦੀ ਕਾਰਵਾਈ ਜਾਂ ਦੁਬਾਰਾ ਚੋਣ ਨਹੀਂ ਕਰਵਾਈ ਜਾ ਸਕਦੀ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਨਸ਼ਾ ਤੇ ਅਪਰਾਧ ਮੁਕਤ ਪੰਜਾਬ ਬਣਾਉਣ ਦੇ ਵਾਅਦੇ ਤੇ ਦਾਅਵੇ ਨਾਲ ਭਾਰਤੀ ਜਨਤਾ ਪਾਰਟੀ 15 ਸਤੰਬਰ ਤੋਂ ਪੰਜਾਬ ਵਿਚ ਚਾਰ ਵੱਖ-ਵੱਖ ਦਿਸ਼ਾਵਾਂ ਤੋਂ ਯਾਤਰਾਵਾਂ ਸ਼ੁਰੂ ਕਰੇਗੀ। ਭਾਜਪਾ ਇਹ ਯਾਤਰਾ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਅਤੇ ਤਖ਼ਤ ਸ੍ਰੀ ਕੇਗਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਕਰਨ ’ਤੇ ਵਿਚਾਰ ਕਰ ਰਹੀ ਹੈ। ਇਕ ਯਾਤਰਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਤੋਂ ਸ਼ੁਰੂ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਅੰਤਿਮ ਫ਼ੈਸਲਾ 31 ਅਗਸਤ ਨੂੰ ਕੋਰ ਕਮੇਟੀ ਦੀ ਮੀਟਿੰਗ ਵਿਚ ਲਿਆ ਜਾਵੇਗਾ।
ਰਾਸ਼ਟਰੀ ਸਵੈ ਸੇਵਕ ਸੰਘ ਦੇ ਇਕ ਵੱਡੇ ਆਗੂ, ਜੋ ਪੰਜਾਬ ਭਾਜਪਾ ਦੀ ਕਾਰਗੁਜ਼ਾਰੀ ’ਤੇ ਨੇੜਿਓਂ ਅੱਖ ਰੱਖ ਰਹੇ ਹਨ, ਨੇ ਦੱਸਿਆ ਕਿ 15 ਸਤੰਬਰ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਸਿਆਸੀ ਸਮੀਕਰਣ ਬਦਲ ਜਾਣਗੇ। ਉਨ੍ਹਾਂ ਤਰਕ ਦਿੱਤਾ ਕਿ 15 ਸਤੰਬਰ ਤੋਂ ਸੂਬਾ ਸਰਕਾਰ ਦਾ ਕਾਰਜਕਾਲ ਛੇ ਮਹੀਨਿਆਂ ਦਾ ਰਹਿ ਜਾਵੇਗਾ ਅਤੇ ਇਸ ਦੌਰਾਨ ਕਿਸੇ ਵਿਧਾਇਕ ’ਤੇ ਦਲ ਬਦਲੀ ਦੀ ਕਾਰਵਾਈ ਜਾਂ ਦੁਬਾਰਾ ਚੋਣ ਨਹੀਂ ਕਰਵਾਈ ਜਾ ਸਕਦੀ। ਦੱਸਿਆ ਜਾਂਦਾ ਹੈ ਕਿ ‘ਆਪ’ ਦੇ ਇਕ ਦਰਜਨ ਵਿਧਾਇਕਾਂ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂ ਭਾਜਪਾ ਵਿਚ ਸ਼ਾਮਲ ਹੋਣਗੇ।
ਭਾਜਪਾ ਨੇ ਵਿਧਾਨ ਸਭਾ ਚੋਣਾਂ ਯੋਜਨਾਂਬੱਧ ਢੰਗ ਨਾਲ ਲੜ੍ਹਨ ਲਈ ਪੂਰੀ ਤਿਆਰੀ ਖਿੱਚੀ ਹੋਈ ਹੈ ਤੇ ਵਿਧਾਨ ਸਭਾ ਹਲਕਿਆਂ ਨੂੰ ਏ,ਬੀ,ਸੀ,ਡੀ ਸ਼੍ਰੇਣੀ ਤਹਿਤ ਵੰਡਿਆ ਹੈ। ਯਾਨੀ ਏ ਸ਼੍ਰੇਣੀ ’ਚ ਛੇ, ਬੀ ਵਿਚ ਚਾਰ, ਸੀ ਵਿਚ ਦੋ ਰੈਲੀਆਂ ਕੀਤੀਆਂ ਜਾਣਗੀਆਂ। ਦੱਸਿਆਂ ਜਾਂਦਾ ਹੈ ਕਿ ਭਾਜਪਾ ਨੇ 15 ਅਜਿਹੇ ਵਿਧਾਨ ਸਭਾ ਹਲਕਿਆਂ ਦੀ ਪਹਿਚਾਣ ਕੀਤੀ ਹੈ, ਜਿਨ੍ਹਾਂ ਵਿਚ ਭਾਜਪਾ ਬਹੁਤ ਕਮਜ਼ੋਰ ਹੈ। ਭਾਜਪਾ ਆਗੂ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਦੇ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਕਿਸੇ ਵੀ ਅਕਾਲੀ ਦਲ ਜਿਵੇਂ ਪੁਨਰ ਸੁਰਜੀਤ, ਬਹੁਜਨ ਸਮਾਜ ਪਾਰਟੀ, ਬਪਸਾ (ਅੰਬੇਦਕਰ) ਜਾਂ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਕਰ ਸਕਦੀ ਹੈ ਪਰ ਅਕਾਲੀ ਦਲ (ਬਾਦਲ) ਨਾਲ ਨਹੀਂ।
ਭਾਜਪਾ ਮੁੱਖ ਮੰਤਰੀ ਦੇ ਅਹੁਦੇ ਲਈ ਵੀ ਜੱਟ ਸਿੱਖ ਨੇਤਾ ’ਤੇ ਹੀ ਦਾਅ ਖੇਡਣ ’ਤੇ ਵਿਚਾਰ ਕਰ ਰਹੀ ਹੈ। ਭਾਜਪਾ ਆਗੂ ਮੁਤਾਬਕ ਜਿੱਤੇ ਹੋਏ ਵਿਧਾਇਕਾਂ ਵਿੱਚੋਂ ਜਿਹੜਾ ਵੀ ਵਧੀਆ ਤੇ ਕਾਬਲੀਅਤ ਵਾਲਾ ਜੱਟ ਸਿੱਖ ਵਿਧਾਇਕ ਹੋਵੇਗਾ ਭਾਜਪਾ ਉਸ ਨੂੰ ਮੁੱਖ ਮੰਤਰੀ ਬਣਾ ਸਕਦੀ ਹੈ। ਸਤੰਬਰ ਮਹੀਨੇ ’ਚ ਭਾਜਪਾ ਵੱਲੋਂ ਜਲੰਧਰ ਵਿਚ ਵਿਸ਼ਾਲ ਰੈਲੀ ਕੀਤੇ ਜਾਣ ਦਾ ਪ੍ਰੋਗਰਾਮ ਹੈ, ਇਸ ਰੈਲੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਬੋਧਨ ਕਰਨਗੇ।