ਜੇਐੱਨਐੱਨ, ਪੰਚਕੂਲਾ : ਜੇਕਰ ਤੁਸੀਂ ਵੀ ਅੰਬ ਖਾਣ ਦੇ ਸ਼ੌਕੀਨ ਹੋ ਤਾਂ ਪਹੁੰਚ ਜਾਓ ਪਿੰਜੌਰ ਗਾਰਡਨ ਵਿਚ। ਇਥੇ ਇਕ ਨਹੀਂ ਸੈਂਕੜਿਆਂ ਕਿਸਮ ਦੇ ਅੰਬ ਦੇਖਣ ਨੂੰ ਮਿਲਣਗੇ ਤੇ ਉਨ੍ਹਾਂ ਦਾ ਸੁਆਦ ਵੀ ਚਖ ਸਕੋਗੇ। ਸ਼ਨਿਚਰਵਾਰ ਤੋਂ ਪਿੰਜੌਰ ਦੇ ਇਤਿਹਾਸਕ ਯਾਦਵਿੰਦਰਾ ਗਾਰਡਨ ਵਿਚ ਮੈਂਗੋ ਮੇਲੇ ਦਾ ਸ਼ਾਨਦਾਰ ਆਗਾਜ਼ ਹੋਇਆ। ਬੀਤੇ 28 ਸਾਲਾਂ ਤੋਂ ਲੱਗਣ ਵਾਲੇ ਮੈਂਗੋ ਮੇਲੇ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਅੰਬਾਂ ਦੀਆਂ ਕਿਸਮਾਂ ਦੀ ਸ਼ਾਨਦਾਰ ਪ੍ਰਦਰਸ਼ਨੀ ਲਗਾਈ ਗਈ ਹੈ। ਨਾਲ ਹੀ ਪਰਿਵਾਰ ਸਮੇਤ ਤੁਹਾਨੂੰ ਸ਼ਿਵਾਲਿਕ ਦੀਆਂ ਪਹਾੜੀਆਂ ਦਾ ਖੁਸ਼ਨੁਮਾ ਿਫ਼ਜ਼ਾ ਦਾ ਆਨੰਦ ਵੀ ਮਿਲੇਗਾ। ਮੇਲੇ ਦੇ ਚਲਦੇ ਪੂਰੇ ਗਾਰਡਨ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ। ਆਉਣ ਵਾਲੇ ਲੋਕਾਂ ਦਾ ਸਵਾਗਤ ਢੋਲ-ਨਗਾਰਿਆਂ ਤੇ ਹਰਿਆਣਵੀ ਰੰਗ ਨਾਲ ਕੀਤਾ ਜਾ ਰਿਹਾ ਹੈ। ਐਤਵਾਰ ਨੂੰ ਮੈਂਗੋ ਮੇਲੇ ਦੀ ਸਮਾਪਤੀ ਹੋਵੇਗੀ, ਅਜਿਹੇ ਵਿਚ ਪਰਿਵਾਰ ਸਮੇਤ ਇਸਦਾ ਆਨੰਦ ਚੁੱਕਿਆ ਜਾ ਸਕਦਾ ਹੈ।

ਲੋਕ ਕਲਾਕਾਰਾਂ ਨੇ ਸਾਬਿਤ ਕੀਤੀ ਨਿਪੰੁਨਤਾ

ਮੇਲੇ ਵਿਚ ਜਿਥੇ ਮੰਚ 'ਤੇ ਸਕੂਲੀ ਬੱਚਿਆਂ ਦੇ ਨਿ੍ਤ ਤੇ ਸੰਸਕ੍ਰਿਤਕ ਕਲਾਕਾਰਾਂ ਦੁਆਰਾ ਦਿੱਤੀ ਗਈ ਪੇਸ਼ਕਸ਼ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਸੀ, ਉੱਥੇ, ਯਾਦਵਿੰਦਰਾ ਗਾਰਡਨ ਵਿਚ ਸਾਰੰਗੀ ਵਾਦਕ ਤੇ ਹੋਰ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਵੀ ਦਰਸ਼ਕਾਂ ਨੂੰ ਆਕਰਸ਼ਿਤ ਕਰ ਰਹੀਆਂ ਸਨ।

ਕਈ ਸੂਬਿਆਂ ਦੇ ਕਿਸਾਨਾਂ ਨੇ ਕੀਤੀ ਸ਼ਿਰਕਤ

ਇਸ ਮੇਲੇ ਵਿਚ ਹਰਿਆਣਾ ਤੋਂ ਇਲਾਵਾ ਉੱਤਰਾਖੰਡ, ਉੱਤਰ ਪ੍ਰਦੇਸ਼, ਪੰਜਾਬ ਤੇ ਹੋਰ ਸੂਬਿਆਂ ਦੇ ਅੰਬ ਉਤਪਾਦਕ ਕਿਸਾਨਾਂ ਨੇ ਅੰਬਾਂ ਦੀਆਂ ਵੱਖ-ਵੱਖ ਕਿਸਮਾਂ ਨੂੰ ਰਜਿਸਟਰਡ ਕਰਵਾਇਆ ਤੇ ਲਗਪਗ 4 ਹਜ਼ਾਰ ਕਿਸਮਾਂ ਦੇ ਨਾਲ ਇਹ ਮੇਲਾ ਅਮਰਪਾਲੀ, ਲੰਗੜਾ, ਅਲਫਾਸੋ ਤੇ ਹੋਰ ਕਿਸਮਾਂ ਨਾਲ ਮਿਠਾਸ ਤੇ ਸੁੰਦਰਤਾ ਦੀ ਛਟਾ ਬਿਖੇਰ ਰਿਹਾ ਹੈ।

ਦੱਖਣੀ ਭਾਰਤ ਦੇ ਵਿਅੰਜਨਾਂ ਦਾ ਚਖੋ ਸੁਆਦ

ਬਹੁ-ਵਿਅੰਜਨ ਫੂਡ ਕੋਰਟ ਮੇਲੇ ਦੀ ਇਕ ਹੋਰ ਮੁੱਖ ਵਿਸ਼ੇਸ਼ਤਾ ਹੈ ਜਿਥੇ ਲੋਕਾਂ ਨੂੰ ਭਾਰਤੀ ਸਟ੍ਰੀਟ ਫੂਡ ਨਾਲ ਪੰਜਾਬ ਦਾ ਜਾਇਕਾ, ਦੱਖਣੀ ਭਾਰਤ ਦੇ ਖ਼ੁਸ਼ਬੂਦਾਰ ਵਿਅੰਜਨ ਤੇ ਚਾਇਨੀਜ਼ ਓਰੀਐਂਟਲ ਜਾਇਕਾਂ ਸਮੇਤ ਵੱਖ-ਵੱਖ ਤਰ੍ਹਾਂ ਦੇ ਲਜ਼ੀਜ਼ ਵਿਅੰਜਨ ਪਰੋਸੇ ਜਾ ਰਹੇ ਹਨ। ਫੂਡ ਸਟਾਲ ਹਰਿਆਣਾ ਦੇ ਕੁਰੂਕਸ਼ੇਤਰ, ਫਰੀਦਾਬਾਦ, ਪਾਣੀਪਤ, ਰੋਹਤਕ ਤੇ ਯਮੁਨਾਨਗਰ ਦੇ ਹੋਟਲ ਮੈਨੇਜਮੈਂਟ ਸੰਸਥਾਨਾਂ ਦੇ ਵਿਦਿਆਰਥੀਆਂ ਦੁਆਰਾ ਲਗਾਏ ਗਏ ਹਨ।

ਵਾਰਿਸ ਨੇ ਅੰਬ ਚੂਸਣ 'ਚ ਮਾਰੀ ਬਾਜ਼ੀ

ਇਸ ਮੌਕੇ ਅੰਬ ਚੂਸਣ ਦਾ ਮੁਕਾਬਲਾ ਵੀ ਆਯੋਜਿਤ ਕੀਤਾ ਗਿਆ। ਇਸ ਮੁਕਾਬਲੇ ਦੇ ਜੂਨੀਅਰ ਵਰਗ ਵਿਚ ਵਾਰਿਸ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਸੀਨੀਅਰ ਵਰਗ ਵਿਚ ਪੰਜ ਅੰਬ ਖਾ ਕੇ ਰਾਕੇਸ਼ ਕੁਮਾਰ ਨੇ ਪਹਿਲਾ ਇਨਾਮ ਹਾਸਲ ਕੀਤਾ ਤੇ ਅੰਬ ਚੂਸਣ ਵਿਚ ਆਪਣੀ ਨਿਪੰੁਨਤਾ ਸਿੱਧ ਕੀਤੀ।

ਰੰਗੋਲੀ ਪ੍ਰਤੀਯੋਗਿਤਾ 'ਚ ਸੂਰਜਪੁਰ ਦਾ ਸਕੂਲ ਪਹਿਲੇ ਸਥਾਨ 'ਤੇ

ਮੇਲੇ ਵਿਚ ਆਯੋਜਿਤ ਰੰਗੋਲੀ ਮੁਕਾਬਲੇ ਦੇ ਜੂਨੀਅਰ ਵਰਗ ਵਿਚ ਅਮਰਾਵਤੀ ਸਕੂਲ ਸੂਰਜਪੁਰ ਪਹਿਲੇ, ਸੇਂਟ ਵਿਵੇਕਾਨੰਦ ਸਕੂਲ ਪਿੰਜੌਰ ਦੂਜੇ ਤੇ ਨੋਬਲ ਹਾਈ ਸਕੂਲ ਪਿੰਜੌਰ ਤੀਜੇ ਨੰਬਰ 'ਤੇ ਰਿਹਾ। ਇਸ ਤਰ੍ਹਾਂ ਸੀਨੀਅਰ ਵਰਗ ਵਿਚ ਨੋਬਲ ਹਾਈ ਸਕੂਲ, ਅਮਰਾਵਤੀ ਸਕੂਲ ਸੂਰਜਪੁਰ, ਸਿੱਖ ਹਾਈ ਸਕੂਲ ਕਾਲਕਾ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੇ।

ਸਿੰਗਲ ਨਿ੍ਤ ਮੁਕਾਬਲੇ 'ਚ ਸੋਹਾਨੀ ਸਭ ਤੋਂ ਅੱਗੇ

ਸਿੰਗਲ ਨਿ੍ਤ ਮੁਕਾਬਲੇ ਵਿਚ ਛੇ ਤੋਂ ਅੱਠ ਸਾਲ ਉਮਰ ਵਰਗ ਵਿਚ ਸੰਤ ਬਿ੍ਜ ਸਕੂਲ ਕਾਲਕਾ ਦੀ ਸੋਹਾਨੀ ਨੇ ਪਹਿਲਾ, ਡਾਲਫਿਨ ਇੰਟਡਰਨੈਸ਼ਨਲ ਸਕੂਲ ਪਿੰਜੌਰ ਦੀ ਅੰਕਿਤਾ ਨੇਗੀ ਨੇ ਦੂਜਾ ਤੇ ਬਾਲ ਭਾਰਤੀ ਸਕੂਲ ਪਿੰਜੌਰ ਦੀ ਕਾਵਿਆ ਨੇ ਤੀਜਾ ਸਥਾਨ ਹਾਸਲ ਕੀਤਾ।

ਫੇਸ ਪੇਂਟਿੰਗ ਮੁਕਾਬਲੇ 'ਚ ਪਲਕ ਦੇ ਸਿਰ ਸਜਿਆ ਤਾਜ

ਫੇਸ ਪੇਂਟਿੰਗ ਮੁਕਾਬਲੇ ਦੇ ਜੂਨੀਅਰ ਵਰਗ ਵਿਚ ਡੀਸੀ ਮਾਡਲ ਸੈਕਟਰ-7 ਪੰਚਕੂਲਾ ਦੀ ਪਲਕ ਤੇ ਪ੍ਰਗਿਆ, ਨੋਬਲ ਹਾਈ ਸਕੂਲ ਪਿੰਜੌਰ ਦੀ ਪਿ੍ਰਅੰਕਾ ਤੇ ਆਇਸ਼ਾ, ਸੇਂਟ ਵਿਵੇਕਾਨੰਦ ਸਕੂਲ ਐੱਚਐੱਮਟੀ ਪਿੰਜੌਰ ਦੀ ਕਲਪਨਾ ਤੇ ਪਿ੍ਰਆ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੇ। ਇਸ ਮੁਕਾਬਲੇ ਦੇ ਸੀਨੀਅਰ ਵਰਗ ਵਿਚ ਨਿਊ ਪਬਲਿਕ ਸਕੂਲ ਚੰਡੀਗੜ੍ਹ ਦੀ ਅਕਾਂਕਸ਼ਾ ਤੇ ਅੰਜਲੀ ਪਹਿਲੇ, ਡੀਸੀ ਮਾਡਲ ਸਕੂਲ ਪੰਚਕੂਲਾ ਦੀ ਸ਼ਾਲਿਨੀ ਤੇ ਜਿਆ ਦੂਜੇ ਤੇ ਅਮਰਾਵਤੀ ਸਕੂਲ ਸੂਰਜਪੁਰ ਦੇ ਰਮਨ ਤੇ ਕੁਨਾਲ ਤੀਜਾ ਸਥਾਨ ਹਾਸਲ ਕਰਨ ਵਿਚ ਸਫਲ ਹੋਏ।