ਸੁਰਜੀਤ ਸਿੰਘ ਕੋਹਾੜ, ਲਾਲੜੂ : ਅੱਜ ਲਾਲੜੂ ਦੇ ਵਾਰਡ ਨੰਬਰ 6 'ਚ ਇਕ 26 ਸਾਲਾ ਵਿਅਕਤੀ ਦੀ ਅਚਾਨਕ ਭੇਦਭਰੀ ਹਾਲਤ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਮਿ੍ਤਕ 26 ਸਾਲਾ ਰਾਕੇਸ਼ ਰਾਠੀ ਦੇ ਪਿਤਾ ਓਮਬੀਰ ਰਾਠੀ ਵਾਸੀ ਵਾਰਡ ਨੰਬਰ 6 ਲਾਲੜੂ ਨੇ ਦੱਸਿਆ ਕਿ ਉਸ ਦਾ ਲੜਕਾ ਅੱਜ ਸਵੇਰੇ 9 ਵਜੇ ਉਸ ਦੀ ਦੁਕਾਨ ਤੋਂ ਆਇਆ ਅਤੇ ਕਹਿਣ ਲੱਗਾ ਕਿ ਉਹ ਆਪਣੇ ਕਮਰੇ ਵਿਚ ਅਰਾਮ ਕਰਨ ਜਾ ਰਿਹਾ ਹੈ, ਉਸ ਨੇ ਅੰਦਰ ਜਾ ਕੇ ਕੁੰਡੀ ਬੰਦ ਕਰ ਲਈ, ਥੋੜ੍ਹੀ ਦੇਰ ਬਾਅਦ ਜਦੋਂ ਉਸ ਨੇ ਦਰਵਾਜ਼ਾ ਨਾ ਖੋਲਿ੍ਹਆ ਤਾਂ ਉਨ੍ਹਾ ਨੇ ਕੁੰਡੀ ਤੋੜ ਕੇ ਵੇਖਿਆ ਕਿ ਮਿ੍ਤਕ ਰਾਕੇਸ਼ ਰਾਠੀ ਬੈਡ ਤੇ ਬੇਹੋਸ਼ੀ ਹਾਲਤ ਵਿਚ ਪਿਆ ਸੀ, ਜਿਸ ਨੂੰ ਤੁਰੰਤ ਸਰਕਾਰੀ ਹਸਪਤਾਲ ਲਾਲੜੂ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ।

ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਜਗਤਾਰ ਸਿੰਘ ਸੈਣੀ ਨੇ ਦੱਸਿਆ ਕਿ ਮਿ੍ਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।