ਜੇ ਐੱਸ ਕਲੇਰ, ਜ਼ੀਰਕਪੁਰ : ਇਥੋਂ ਦੇ ਪੀਰਮੁਛੱਲਾ ਖੇਤਰ 'ਚ ਇਕ 18 ਸਾਲਾ ਦੇ ਨੌਜਵਾਨ ਨੇ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਦੇ ਹਵਾਲੇ ਕਰ ਦਿੱਤੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਢਕੋਲੀ ਥਾਣਾ ਮੁਖੀ ਸਹਾਇਕ ਇੰਸਪੈਕਟਰ ਨਰਪਿੰਦਰ ਸਿੰਘ ਨੇ ਦੱਸਿਆ ਕਿ 18 ਸਾਲਾ ਦਾ ਚੰਦਨ ਪੁੱਤਰ ਰਾਜੀਵ ਰਜਤ ਵਾਸੀ ਕਿਰਾਏਦਾਰ ਪ੍ਰਰੇਮ ਸਿੰਘ ਪੀਰਮੁਛੱਲਾ 'ਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਲੰਘੇ ਕਲ੍ਹ ਉਸਦੇ ਪਿਤਾ ਜੋ ਪੇਂਟਰ ਦਾ ਕੰਮ ਕਰਦੇ ਹਨ ਆਪਣੇ ਕੰਮ 'ਤੇ ਗਏ ਸੀ। ਇਸ ਦੌਰਾਨ ਉਸਦੇ ਤਿੰਨ ਬੱਚਿਆਂ ਵਿੱਚੋਂ ਸਭ ਤੋਂ ਵੱਡੇ ਲੜਕੇ ਚੰਦਨ ਨੇ ਘਰ ਦੇ ਨਾਲ ਖ਼ਾਲੀ ਪਲਾਟ ਵਿਚ ਲੱਗੇ ਦਰਖ਼ਤ ਨਾਲ ਰੱਸੀ ਨਾਲ ਗਲ ਫਾਹਾ ਲੈ ਲਿਆ। ਮਿ੍ਤਕ ਦੇ ਪਿਤਾ ਨੇ ਦੱਸਿਆ ਕਿ ਉਸਦਾ ਲੜਕਾ ਇਕ ਕਪੜੇ ਦੀ ਦੁਕਾਨ 'ਤੇ ਕੰਮ ਕਰਦਾ ਸੀ ਜੋ ਲੰਘੇ ਦਿਨਾਂ ਤੋਂ ਦਿਮਾਗੀ ਤੌਰ 'ਤੇ ਪ੍ਰਰੇਸ਼ਾਨ ਸੀ। ਜਿਸਦੇ ਚਲਦਿਆਂ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਪੁਲਿਸ ਨੂੰ ਮਿ੍ਤਕ ਕੋਲੋਂ ਕੋਈ ਵੀ ਸੁਸਾਇਡ ਨੋਟ ਨਹੀਂ ਮਿਲਿਆ। ਪੁਲਿਸ ਨੇ ਮਿ੍ਤਕ ਦੇ ਪਿਤਾ ਰਾਜੀਵ ਰਜਤ ਦੇ ਬਿਆਨ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।