ਜੇਐੱਨਐੱਨ, ਚੰਡੀਗੜ੍ਹ : ਸੈਕਟਰ-52 ਵਿਚ ਪਤਨੀ ਦਾ ਦੂਜੀ ਅੌਰਤ ਨਾਲ ਝਗੜਾ ਹੋਣ 'ਤੇ ਪਤੀ ਵਿਚਕਾਰ ਆ ਗਿਆ ਹੈ। ਉਸ ਨੇ ਪਤਨੀ ਦੇ ਪੱਖ ਵਿਚ ਦੂਜੀ ਅੌਰਤ ਨਾਲ ਕੁੱਟਮਾਰ ਤੇ ਛੇੜਛਾੜ ਕੀਤੀ। ਪੀੜਤ ਅੌਰਤ ਦੀ ਸ਼ਿਕਾਇਤ 'ਤੇ ਸੈਕਟਰ-39 ਥਾਣਾ ਪੁਲਿਸ ਨੇ ਮੁਲਜ਼ਮ ਜਫਰ ਅਹਿਮਦ ਨੂੰ ਗ਼ੈਰ-ਜ਼ਮਾਨਤੀ ਧਾਰਾਵਾਂ ਤਹਿਤ ਗਿ੍ਫ਼ਤਾਰ ਕਰ ਲਿਆ ਹੈ। ਅਦਾਲਤ ਵਿਚ ਪੇਸ਼ੀ ਮਗਰੋਂ ਮੁਲਜ਼ਮ ਨੂੰ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਸੈਕਟਰ-56 ਵਿਚ ਦੋ ਅੌਰਤਾਂ ਵਿਚਕਾਰ ਆਪਣੀ ਤੂੰ-ਤੂੰ ਮੈਂ-ਮੈਂ ਝਗੜੇ ਵਿਚ ਬਦਲ ਗਈ। ਦੋਵਾਂ ਦੇ ਝਗੜੇ ਦੇ ਵਿਚਕਾਰ ਇਕ ਅੌਰਤ ਦਾ ਪਤੀ ਜਫਰ ਅਹਿਮਦ ਮੌਕੇ 'ਤੇ ਪੁੱਜ ਗਿਆ। ਉਸ ਨੇ ਦੂਜੀ ਅੌਰਤ ਨਾਲ ਬਸਲੂਕੀ ਕਰਨ ਦੇ ਨਾਲ-ਨਾਲ ਥੱਪੜ ਮਾਰ ਕੇ ਧੱਕਾ ਦਿੱਤਾ। ਸੂਚਨਾ ਮਿਲਣ 'ਤੇ ਪੁੱਜੀ ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨ 'ਤੇ ਮੁਲਜ਼ਮ ਜਫਰ ਅਹਿਮਦ ਨੂੰ ਗਿ੍ਫਤਾਰ ਕਰ ਲਿਆ ਹੈ।