ਜੇਐੱਨਐੱਨ, ਚੰਡੀਗੜ੍ਹ : ਕੋਠੀ ਵਿਕਰੀ ਕਾਂਡ ਵਿਚ ਮੁਲਜ਼ਮ ਸਾਬਕਾ ਪੱਤਰਕਾਰ ਸੰਜੀਵ ਮਹਾਜਨ, ਪ੍ਰਾਪਰਟੀ ਡੀਲਰ ਮਨੀਸ਼ ਗੁਪਤਾ ਤੇ ਡੀਐੱਸਪੀ ਦੇ ਭਰਾ ਸਤਪਾਲ ਡਾਗਰ ਨੂੰ ਸ਼ੁੱਕਰਵਾਰ ਨੂੰ ਪੁਲਿਸ ਨੇ ਜ਼ਿਲ੍ਹਾ ਅਦਾਲਤ ਦੇ ਸਾਹਮਣੇ ਪੇਸ਼ ਕੀਤਾ। ਅਦਾਲਤ ਵਿਚ ਤਿੰਨਾਂ ਦੇ 7 ਦਿਨਾਂ ਰਿਮਾਂਡ ਦੀ ਮੰਗ ਰੱਖੀ ਗਈ ਸੀ।

ਅਦਾਲਤ ਨੇ ਦਲੀਲਾਂ ਸੁਣਨ ਮਗਰੋਂ ਤਿੰਨੇ ਮੁਲਜ਼ਮਾਂ ਦਾ ਚਾਰ ਦਿਨਾਂ ਦਾ ਰਿਮਾਂਡ ਦਿੱਤਾ ਹੈ। ਸੈਕਟਰ-37 ਦੇ ਰਾਹੁਲ ਮਹਿਤਾ ਨੂੰ ਅਗਵਾ ਕਰ ਕੇ ਉਸ ਦੀ ਜਾਇਦਾਦ 'ਤੇ ਕਬਜ਼ੇ ਕਰਨ ਦੇ ਮਾਮਲੇ ਵਿਚ ਮਹਾਜਨ, ਗੁਪਤਾ ਪਹਿਲਾਂ ਹੀ ਤਿੰਨ ਦਿਨਾਂ ਦੇ ਰਿਮਾਂਡ 'ਤੇ ਸਨ ਜਦਕਿ ਡਾਗਰ ਨੂੰ ਪੁਲਿਸ ਨੇ ਵੀਰਵਾਰ ਨੂੰ ਕਾਬੂ ਕੀਤਾ ਸੀ। ਹੁਣ ਤਿੰਨਾਂ ਜਣਿਆਂ ਨੂੰ 9 ਮਾਰਚ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ।

Posted By: Jagjit Singh