ਸੁਖਵਿੰਦਰਜੀਤ ਸਿੰਘ ਮਨੌਲੀ, ਚੰਡੀਗੜ੍ਹ

ਅਸਟੇਟ ਆਫਿਸ ਚੰਡੀਗੜ੍ਹ 'ਚ ਕੰਮ ਕਰਾਉਣ ਲਈ ਹੁਣ ਲੋਕਾਂ ਨੂੰ ਦਲਾਲਾਂ ਦਾ ਸਹਾਰਾ ਲੈਣ ਦੀ ਜ਼ਰੂਰਤ ਨਹੀਂ ਪਵੇਗੀ। ਇਸ ਅਲਾਮਤ ਤੋਂ ਛੁਟਕਾਰਾ ਪਾਉਣ ਲਈ ਅਸਟੇਟ ਆਫਿਸ ਵੱਲੋਂ ਕੰਮ ਕਰਾਉਣ ਲਈ ਲੋਕਾਂ ਤੋਂ ਮੋਟੀਆਂ ਫ਼ੀਸਾਂ ਲੈਣ ਵਾਲੇ ਦਲਾਲਾਂ ਦੇ ਰਸਤੇ 'ਚ ਵੰਡੀ ਰੁਕਾਵਟ ਖੜ੍ਹੀ ਕਰਦਿਆਂ ਇੱਥੇ ਆਉਣ ਵਾਲਿਆਂ ਦੀ ਐਂਟਰੀ ਹੀ ਸੀਮਤ ਕਰ ਦਿੱਤੀ ਹੈ। ਨਵੀਂ ਰੂਿਲੰਗ ਅਨੁਸਾਰ ਹੁਣ ਕੰਮ-ਕਾਰ ਵਾਲੇ ਦਿਨ ਆਨਲਾਈਨ ਅਪਾਇੰਟਮੈਂਟ ਰਾਹੀਂ ਦਿਨ 'ਚ ਕੇਵਲ 20 ਲੋਕ ਹੀ ਦਫ਼ਤਰ 'ਚ ਦਾਖ਼ਲ ਹੋ ਸਕਣਗੇ। ਅਸਟੇਟ ਆਫਿਸ ਦੇ ਗੇਟ 'ਤੇ ਤਾਇਨਾਤ ਕਰਮਚਾਰੀ ਕੋਲ ਆਨਲਾਈਨ ਅਪਾਇੰਟਮੈਂਟ ਲਈ ਦਰਖ਼ਾਸਤ ਕਰਨ ਵਾਲੇ 20 ਲੋਕਾਂ ਦੀ ਸੂਚੀ ਹੋਵੇਗੀ। ਇਸ ਲਈ ਅਸਟੇਟ ਆਫਿਸ ਦੇ ਐਂਟਰੀ ਗੇਟ 'ਤੇ ਨਵੇਂ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ। ਇਹ ਸਾਰਾ ਕੁਝ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਵੱਲੋਂ ਅਸਟੇਟ ਆਫਿਸ ਦੀ ਅਚਨਚੇਤ ਕੀਤੀ ਗਈ ਚੈਕਿੰਗ ਤੋਂ ਬਾਅਦ ਅਮਲ 'ਚ ਲਿਆਂਦਾ ਗਿਆ ਹੈ।

ਡੀਸੀ ਚੰਡੀਗੜ੍ਹ ਨੂੰ ਕਾਫ਼ੀ ਦੇਰ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਅਸਟੇਟ ਆਫਿਸ 'ਚ ਮਿਲੀਭੁਗਤ ਨਾਲ ਦਲਾਲਾਂ ਵਲੋਂ ਹੀ ਦਫ਼ਤਰੀ ਕੰਮ ਕਰਵਾਏ ਜਾਂਦੇ ਹਨ ਜਦਕਿ ਕੰਮ ਲਈ ਸਿੱਧੇ ਜਾਣ ਵਾਲੇ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੁੰਦੀ ਪਰ ਡੀਸੀ ਵਲੋਂ ਆਨਲਾਈਨ ਅਪਾਇੰਟਮੈਂਟ ਦੇਣ ਦੇ ਆਦੇਸ਼ਾਂ ਨਾਲ ਦਲਾਲਾਂ ਰਾਹੀਂ ਕੰਮ ਕਰਾਉਣ ਦੀ ਚਿਰਾਂ ਤੋਂ ਚਲੀ ਆ ਰਹੀ ਅਲਾਮਤ ਦਾ ਫਸਤਾ ਵੱਿਢਆ ਗਿਆ ਹੈ।

ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵਲੋਂ ਅਸਟੇਟ ਆਫਿਸ ਦੇ ਸਾਰੇ ਮੁਲਾਜ਼ਮਾਂ ਨੂੰ ਪਹਿਚਾਣ ਪੱਤਰ ਗਲੇ 'ਚ ਪਹਿਨਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ। ਡੀਸੀ ਵਲੋਂ ਜਿੱਥੇ 20 ਲੋਕਾਂ ਦੀ ਐਂਟਰੀ ਸੀਮਤ ਕੀਤੀ ਗਈ ਹੈ ਉੱਥੇ ਫਾਈਲ ਇੰਸਪੈਕਸ਼ਨ ਲਈ ਸਿਰਫ 14 ਲੋਕਾਂ ਨੂੰ ਦਫ਼ਤਰ ਅੰਦਰ ਜਾਣ ਦੀ ਮਨਜ਼ੂਰੀ ਮਿਲਦੀ ਹੈ। ਇਹ ਵਾਰ ਹੋਇਆ ਹੈ ਕਿ ਡੀਸੀ ਵਲੋਂ ਅਸਟੇਟ ਆਫਿਸ 'ਚ ਦਲਾਲਾਂ ਦੀ ਐਂਟਰੀ ਰੋਕਣ ਲਈ ਵੱਡਾ ਕਦਮ ਉਠਾਇਆ ਗਿਆ ਹੈ। ਇਸ ਤੋਂ ਪਹਿਲਾਂ ਪ੍ਰਸ਼ਾਸਕ ਦੇ ਸਲਾਹਕਾਰ ਵਿਜੈ ਕੁਮਾਰ ਦੇਵ ਵਲੋਂ ਵੀ ਅਸਟੇਟ ਆਫਿਸ 'ਚ ਇਸ ਤਰ੍ਹਾਂ ਦੀ ਸਖ਼ਤੀ ਲਾਗੂ ਕੀਤੀ ਗਈ ਸੀ। ਉਸ ਸਮੇਂ ਡੀਸੀ ਆਫਿਸ ਤੋਂ ਉਪਰ ਜਾਣ ਵਾਲੇ ਰਸਤੇ ਨੂੰ ਸਿਰਫ ਦੁਪਹਿਰ 12 ਤੋਂ 1 ਵਜੇ ਤਕ ਹੀ ਖੋਲਿ੍ਹਆ ਜਾਂਦਾ ਸੀ।

ਅਸਟੇਟ ਆਫਿਸ ਵੱਲੋਂ ਆਨਲਾਈਨ ਸਰਵਿਸ ਸਬੰਧੀ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ 'ਚ ਅਸਟੇਟ ਆਫਿਸ 'ਚ ਆਨਲਾਈਨ ਦਾਖ਼ਲੇ ਲਈ 'ਆਨਲਾਈਨ ਅਪਾਇੰਟਮੈਂਟ ਫਾਰ ਅਸਟੇਟ ਆਫਿਸ' 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਖੁੱਲ੍ਹਣ ਵਾਲੇ ਪੇਜ਼ 'ਤੇ ਨਾਮ, ਫਾਈਲ ਨੰਬਰ ਅਤੇ ਆਰੋਗਿਆ ਸੇਤੂ ਐਪ ਡਾਊਨਲੋਡ ਕੀਤਾ ਹੈ ਜਾਂ ਨਹੀਂ, ਇਸ ਦੀ ਜਾਣਕਾਰੀ ਦੇਣੀ ਹੋਵੇਗੀ। ਇਹ ਸਬਮਿਟ ਕਰਨ ਤੋਂ ਬਾਅਦ ਤੁਹਾਡੇ ਮੋਬਾਈਲ ਨੰਬਰ 'ਤੇ ਓਟੀਪੀ ਆਵੇਗਾ। ਇਸ ਤੋਂ ਬਾਅਦ ਤਾਰੀਖ ਤੈਅ ਕਰ ਅਪਾਇੰਟਮੈਂਟ ਲਈ ਜਾ ਸਕਦੀ ਹੈ।