ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਡੇਰਾਬੱਸੀ ਦੀ ਸਾਧੂ ਨਗਰ ਕਲੋਨੀ ਦੀ ਗ਼ਲੀ ਨੰਬਰ 14 ਵਿਖੇ ਸ਼ਰਾਰਤੀ ਅਨਸ਼ਰਾਂ ਨੇ ਗ਼ਲੀ ਵਿਚ ਖੜ੍ਹੀਆਂ ਚਾਰ ਕਾਰਾਂ ਦੇ ਡਰਾਈਵਰ ਸਾਇਡ ਵਾਲੇ ਬਾਹਰਲੇ ਸ਼ੀਸ਼ੇ ਭੰਨ ਦਿੱਤੇ। ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਸ਼ੀਸ਼ੇ ਭੰਨਣ ਦੀ ਇਹ ਵਾਰਦਾਤ ਗ਼ਲੀ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਪੁਲਿਸ ਨੇ ਸ਼ਿਕਾਇਤ ਮਿਲਣ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆ ਗੁਰਚਰਨ ਸਿੰਘ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਕਰੀਬ 12 ਵਜੇ ਦੋ ਮੋਟਰਸਾਈਕਲ ਨੌਜਵਾਨ ਆਏ ਜੋ ਚੋਰੀ ਦੀ ਮਨਸ਼ਾ ਨਾਲ ਗੱਡੀਆਂ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਸਨ। ਪਹਿਲਾ ਉਨ੍ਹਾਂ ਘਰ ਅੱਗੇ ਖੜ੍ਹੀ ਆਰਟਿਗਾ ਗੱਡੀ ਨਾਲ ਛੇੜ ਛਾੜ ਕੀਤੀ ਸਾਹਮਣੇ ਕੈਮਰਾ ਲੱਗਾ ਵੇਖ ਕੇ ਉਹ ਪਿਛਲੇ ਪਾਸੇ ਖੜ੍ਹੀਆ ਕਾਰਾਂ ਨਾਲ ਛੇੜਛਾੜ ਕਰਨ ਲੱਗੇ। ਇਸੇ ਦੌਰਾਨ ਨੌਜਵਾਨਾਂ ਨੇ ਕਾਰ ਦੇ ਸਾਇਡ ਵਾਲੇ ਲੱਗੇ ਸ਼ੀਸ਼ੇ ਤੋੜ ਦਿੱਤੇ ਅਤੇ ਗ਼ਲੀ 'ਚ ਹਨੇਰਾ ਹੋਣ ਕਾਰਨ ਉਹ ਫ਼ਰਾਰ ਹੋ ਗਏ। ਇਹ ਸਾਰੀ ਵਾਰਦਾਤ ਦੀ ਰਿਕਾਰਡਿੰਗ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਉਨ੍ਹਾਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਰਜ਼ ਕਰਵਾਈ ਹੈ।