ਸੁਰਜੀਤ ਸਿੰਘ ਕੋਹਾੜ, ਲਾਲੜੂ

ਪਿੰਡ ਬਲਟਾਣਾ ਵਿਚ ਪੀਣ ਵਾਲੇ ਪਾਣੀ ਦਾ ਸਰਕਾਰੀ ਟਿਊਬਵੈੱਲ ਖਰਾਬ ਹੋਣ ਨਾਲ ਪਿਛਲੇ ਇੱਕ ਸਾਲ ਤੋਂ ਪਾਣੀ ਸਪਲਾਈ ਠੱਪ ਪਈ ਹੈ ਪਿੰਡ ਵਾਸੀ ਨਲਕਿਆਂ ਅਤੇ ਨਿੱਜੀ ਟਿਊਬਵੈੱਲਾਂ ਤੋਂ ਪਾਣੀ ਦੀ ਪੂਰਤੀ ਕਰ ਰਹੇ ਹਨ, ਪ੍ਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਜਨ ਸਿਹਤ ਵਿਭਾਗ ਨੇ ਟਿਊਬਵੈੱਲ ਤਾਂ ਠੀਕ ਨਹੀਂ ਕੀਤਾ, ਪਰ ਸਾਲ ਭਰ ਦੇ ਪਾਣੀ ਦੀ ਬਿਲ ਵਸੂਲਣ ਲਈ ਪਿੰਡ ਵਾਸੀਆਂ ਨੂੰ ਪ੍ਰਰੇਸ਼ਾਨ ਜਰੂਰ ਕਰ ਰਿਹਾ ਹੈ ਇਸ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਹੈ ਪਿੰਡ ਦੇ ਸਰਪੰਚ ਵਿਨੋਦ ਕੁਮਾਰ, ਪੰਚ ਰਣਬੀਰ ਸਿੰਘ, ਮਨਦੀਪ ਸਿੰਘ, ਭੁਪਿੰਦਰ, ਸੁਨੀਤਾ ਦੇਵੀ, ਗੁਰਮੁੱਖ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਰਾਣਾ, ਹਰੀ ਸਿੰਘ, ਸਤਨਾਮ ਸਿੰਘ ਆਦਿ ਦਾ ਕਹਿਣਾ ਹੈ ਕਿ ਪਿੰਡ ਵਿਚ ਜਿਸ ਟਿਊਬਵੈਲ ਤੋਂ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਸੀ, ਉਹ ਪਿਛਲੇ ਇੱਕ ਸਾਲ ਤੋਂ ਖਰਾਬ ਪਿਆ ਹੈ ਇਸ ਵੇਲੇ ਪਿੰਡ ਵਾਸੀਆਂ ਨੂੰ ਨਿੱਜੀ ਟਿਊਬਵੈਲਾਂ ਤੋਂ ਘਰਾਂ ਵਿਚ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ, ਜਦਕਿ ਕੁੱਝ ਘਰ ਨਲਕਿਆਂ ਦੇ ਪਾਣੀ ਨਾਲ ਡੰਗ ਟਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਸਾਲ ਭਰ ਤੋਂ ਜਨ ਸਿਹਤ ਵਿਭਾਗ ਤੋਂ ਇਲਾਵਾ ਜ਼ਿਲ੍ਹਾ ਦਫ਼ਤਰ ਅਤੇ ਸੀਐੱਮ ਵਿੰਡੋ 'ਤੇ ਵੀ ਟਿਊਬਵੈੱਲ ਖਰਾਬ ਹੋਣ ਦੀ ਸ਼ਿਕਾਇਤ ਕਰਦਿਆਂ ਉਸ ਨੂੰ ਠੀਕ ਕਰਨ ਦੀ ਮੰਗ ਕਰ ਚੁੱਕੇ ਹਨ, ਪਰ ਕੋਈ ਕਾਰਵਾਈ ਨਹੀਂ ਹੋਈ। ਪਿੰਡ ਦੇ ਸਰਪੰਚ ਵਿਨੋਦ ਤੋਂ ਇਲਾਵਾ ਕਿਸਾਨ ਮਲਕੀਤ ਸਿੰਘ ਨੇ ਵੀ 6-6 ਮਹੀਨੇ ਤਕ ਆਪਣੇ ਨਿੱਜੀ ਟਿਊਬਵੈਲਾਂ ਤੋਂ ਪਿੰਡ ਵਾਸੀਆਂ ਨੂੰ ਪਾਣੀ ਦੀ ਸਪਲਾਈ ਪਹੁੰਚਾਉਣ ਦਾ ਕੰਮ ਕੀਤਾ ਹੈ ਪਿੰਡ ਵਿਚ ਪਹਿਲਾਂ ਹੀ ਪਾਣੀ ਦੀ ਭਾਰੀ ਕਿੱਲਤ ਹੈ,ਗਰਮੀ ਵੱਧਣ ਨਾਲ ਪਾਣੀ ਦੀ ਕਿੱਲਤ ਹੋਰ ਵੱਧ ਗਈ ਹੈ, ਉਨ੍ਹਾਂ ਰੋਸ਼ ਪ੍ਰਗਟ ਕਰਦਿਆਂ ਕਿਹਾ ਕਿ ਵਿਭਾਗ ਨੇ ਉਨ੍ਹਾਂ ਦੇ ਸਾਲ ਭਰ ਦੇ ਪਾਣੀ ਦੇ ਬਿਲ ਭੇਜ ਕੇ ਇਕ ਤਰ੍ਹਾਂ ਨਾਲ ਉਨ੍ਹਾਂ ਦੇ ਜਖਮਾ ਤੇ ਲੂਣ ਿਛੜਕਣ ਦਾ ਕੰਮ ਕੀਤਾ ਹੈ, ਜਦਕਿ ਪਿੰਡ ਵਿਚ ਪਾਣੀ ਦੀ ਸਪਲਾਈ ਨਿੱਜੀ ਟਿਊਬਵੈਲਾਂ ਅਤੇ ਨਲਕਿਆਂ ਤੋਂ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਜਲਦ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਉਹ ਸ਼ੰਘਰਸ ਕਰਨ ਲਈ ਮਜ਼ਬੂਰ ਹੋਣਗੇ

ਜਲਦ ਹੀ ਲੱਗੇਗਾ ਪਿੰਡ ਬਰਟਾਣਾ ਚ ਨਵਾਂ ਟਿਊਬਵੈੱਲ : ਐੱਸਡੀਓ

ਜਨ ਸਿਹਤ ਵਿਭਾਗ ਦੇ ਐੱਸਡੀਓ ਕਰਮਜੀਤ ਸਿੰਘ ਨੇ ਦੱਸਿਆ ਕਿ ਬਰਟਾਣਾ ਪਿੰਡ ਦੇ ਟਿਊਬਵੈਲ ਬੋਰ ਵਿਚ ਸੁਰਾਖ ਹੋ ਜਾਣ ਕਾਰਨ ਉਹ ਨਕਾਰਾ ਹੋ ਗਿਆ ਹੈ। ਉਨ੍ਹਾਂ ਕਿਹਾ ਇਹ ਸਹੀ ਹੈ ਕਿ ਪਿੰਡ ਵਿਚ 6 ਮਹੀਨੇ ਤੋਂ ਸਰਪੰਚ ਨੇ ਆਪਣਾ ਨਿੱਜੀ ਟਿਊਬਵੈਲ ਤੋਂ ਪਾਣੀ ਦੀ ਸਪਲਾਈ ਦਿੱਤੀ ਹੈ, ਜਦੋਂਕਿ ਹੁਣ ਪਿੰਡ ਦਾ ਹੀ ਕਿਸਾਨ ਮਲਕੀਤ ਸਿੰਘ ਆਪਣੇ ਨਿੱਜੀ ਟਿਊਬਵੈੱਲ ਤੋਂ ਸਪਲਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਨੇੜਲੇ ਪਿੰਡ ਬੜਾਣਾ ਤੋਂ ਪਾਣੀ ਦੀ ਸਪਲਾਈ ਬਰਟਾਣਾ ਤਕ ਅਸਥਾਈ ਤੌਰ ਤੇ ਦੇਣ ਦਾ ਪ੍ਰਬੰਧ ਕੀਤਾ ਗਿਆ ਸੀ, ਜੋ ਨਾਕਾਫ਼ੀ ਰਿਹਾ। ਹੁਣ ਗਰਮੀ ਵੱਧਣ ਨਾਲ ਬੜਾਣਾ ਵਿਚ ਵੀ ਪਾਣੀ ਪੂਰਾ ਨਹੀਂ ਪੈ ਰਿਹਾ, ਇਸ ਲਈ ਨਵੇਂ ਟਿਊਬਵੈਲ ਦਾ ਐਸਟੀਮੇਟ ਪਾਸ ਹੋ ਕੇ ਉਸ ਦਾ ਆਨਲਾਈਨ ਟੈਂਡਰ ਕੀਤਾ ਜਾ ਰਿਹਾ ਹੈ ਕੋਵਿਡ-19 ਦੇ ਕਾਰਨ ਨਵਾਂ ਟਿਊਬਵੈਲ ਲੱਗਣ ਦੀ ਪ੍ਰਕਿਰਿਆ ਹੌਲੀ ਪੈ ਗਈ ਸੀ, ਜਲਦ ਹੀ ਨਵਾਂ ਟਿਊਬਵੈੱਲ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਿੱਲ ਜ਼ਰੂਰ ਭੇਜੇ ਗਏ ਹਨ, ਪਰ ਬਹੁਤ ਹੀ ਘੱਟ ਲੋਕਾਂ ਨੇ ਬਿੱਲ ਭਰੇ ਹਨ।