ਜੇਐੱਨਐੱਨ, ਚੰਡੀਗੜ੍ਹ : ਲਾਕਡਾਊਨ 'ਚ ਲੋਕਾਂ ਦੇ ਸਾਹਮਣੇ ਸਭ ਤੋਂ ਵੱਡੀ ਪਰੇਸ਼ਾਨੀ ਨੌਕਰੀ ਤੇ ਬੱਚਿਆਂ ਦੀ ਫੀਸ ਦੇਣ ਦੀ ਬਣੀ ਹੋਈ ਹੈ। ਜਿਥੇ ਇਕ ਪਾਸੇ ਪਹਿਲਾਂ ਸ਼ਹਿਰ ਦੇ ਪ੍ਰਰਾਈਵੇਟ ਸਕੂਲਾਂ ਨੇ ਫੀਸ 'ਚ ਵਾਧਾ ਕਰ ਦਿੱਤਾ ਹੈ, ਉਥੇ ਹੁਣ ਇਸੇ ਕੜੀ 'ਚ ਪੰਜਾਬ ਯੂਨੀਵਰਸਿਟੀ ਵੀ ਸ਼ੁਮਾਰ ਹੋਣ ਜਾ ਰਹੀ ਹੈ। ਅੱਜ ਯਾਨਿ ਸ਼ਨਿਵਾਰ ਨੂੰ ਸਿੰਡੀਕੇਟ ਬੈਠਕ ਦਾ ਆਯੋਜਨ ਹੋ ਰਿਹਾ ਹੈ। ਇਸ ਬੈਠਕ 'ਚ ਪੀਯੂ ਦੇ ਟ੍ਡੀਸ਼ਨਲ ਤੇ ਸੈਲਫ ਫਾਈਨਾਂਸ਼ ਕੋਰਸ ਦੀ ਫੀਸ 'ਚ ਪੰਜ ਤੋਂ ਸੱਤ ਫ਼ੀਸਦ ਦਾ ਵਾਧਾ ਹੋਣ ਤੈਅ ਹੈ। ਉਥੇ ਇਸ ਫੈਸਲੇ ਦੇ ਵਿਰੋਧ 'ਚ ਵਿਦਿਆਰਥੀ ਸੰਗਠਨਾਂ ਨੇ ਮੋਰਚਾ ਸੰਭਾਲ ਲਿਆ ਹੈ। ਲਾਕਡਾਊਨ ਦੇ ਬਾਅਦ ਕਈ ਲੋਕਾਂ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ, ਅਜਿਹੇ 'ਚ ਵਿਦਿਆਰਥੀਆਂ ਲਈ ਵਧੀ ਫੀਸ ਦੇਣਾ ਮੁਸ਼ਕਿਲ ਹੋਵੇਗਾ। ਪੀਯੂ ਸੀਨੇਟ ਹਾਲ 'ਚ ਫਿਜਿਕਲ ਡਿਸਟੈਂਸਿੰਗ ਨੂੰ ਧਿਆਨ 'ਚ ਰੱਖਦੇ ਹੋਏ ਸਾਰੇ ਮੈਂਬਰਾਂ ਨੂੰ ਬਿਠਾਇਆ ਜਾਵੇਗਾ।

ਕੁਝ ਸਿੰਡੀਕੇਟ ਮੈਂਬਰ ਫੀਸ ਵਾਧੇ ਦੇ ਵਿਰੋਧ 'ਚ

ਸੂਤਰਾਂ ਅਨੁਸਾਰ ਸਿੰਡੀਕੇਟ 'ਚ ਇਸ ਵਾਰ ਫੀਸ ਵਾਧਾ ਕਰ ਕੇ ਏਜੰਡਾ ਸਭ ਤੋਂ ਪਹਿਲਾਂ ਜਾਇਆ ਜਾਵੇਗਾ। ਪਿਛਲੇ ਤਿੰਨ ਮਹੀਨਿਆਂ ਤੋਂ ਇਹ ਏਜੰਡਾ ਸਿੰਡੀਕੇਟ 'ਚ ਲੰਬਿਤ ਪਿਆ ਹੈ। ਉਥੇ ਕਈ ਸਿੰਡੀਕੇਟ ਮੈਂਬਰ ਫੀਸ ਵਾਧੇ ਦੇ ਪੱਖ 'ਚ ਨਹੀਂ ਹਨ। ਅਜਿਹੇ 'ਚ ਅੰਦੇਸ਼ਾ ਲਗਾਇਆ ਜਾ ਰਿਹਾ ਹੈ ਕਿ ਬੈਠਕ 'ਚ ਇਸ ਮੁੱਦੇ ਨੂੰ ਲੈ ਕੇ ਹੰਗਾਮਾ ਹੋਣਾ ਤੈਅਰ ਹੈ।

ਅਗਸਤ ਤੇ ਸਤੰਬਰ ਮਹੀਨੇ 'ਚ ਹੋਵੇਗਾ ਪੀਯੂ 'ਚ ਨਵਾਂ ਸੈਸ਼ਲ ਸ਼ੁਰੂ

ਪੀਯੂ 'ਚ ਜੁਲਾਈ ਮਹੀਨੇ 'ਚ ਪ੍ਰਰੀਖਿਆ ਲੈਣ ਦਾ ਫੈਸਲਾ ਲੈ ਲਿਆ ਗਿਆ ਹੈ। ਉਸ ਦੇ ਇਲਾਵਾ ਅਗਸਤ ਜਾਂ ਫਿਰ ਸਤੰਬਰ ਮਹੀਨੇ 'ਚ ਪੀਯੂ 'ਚ ਦਾਖਲਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਅਜਿਹੇ 'ਚ ਜੋ ਵਿਦਿਆਰਥੀ ਪੀਯੂ 'ਚ ਦਾਖਲਾ ਲੈਣ ਦਾ ਮਨ ਬਣਾ ਰਿਹਾ ਹੈ ਜਾਂ ਫਿਰ ਪ੍ਰਮੋਟ ਹੋਣਗੇ, ਉਨ੍ਹਾਂ ਨੂੰ ਵਧਾ ਕੇ ਫੀਸ ਦੇਣੀ ਹੋਵੇਗੀ।

ਵਿਦਿਆਰਥੀਆਂ ਦੀ ਪ੍ਰਕਿਰਿਆ

ਪੀਯੂ ਪ੍ਰਸ਼ਾਸਨ ਦੀ ਫੀਸ ਵਾਧੇ ਦਾ ਫੈਸਲਾ ਲੈਣਾ ਗਲਤ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ। ਲੋਕਾਂ ਦੀ ਆਰਥਿਕ ਹਾਲਾਤ ਠੀਕ ਨਹੀਂ ਹੈ। ਅਜਿਹੇ 'ਚ ਵਿਦਿਆਰਥੀਆਂ ਲਈ ਵਧੀ ਫੀਸ ਦੇਣਾ ਮੁਸ਼ਕਿਲ ਹੋਵੇਗਾ।

(ਪਿ੍ਰਯਾ ਸ਼ਰਮਾ, ਸਕੱਤਰ ਏਬੀਵੀਪੀ ਪੀਯੂ ਇਕਾਈ)

ਵਿਦਿਆਰਥੀ ਕੋਰੋਨਾ ਵਾਇਰਸ ਤੇ ਲਾਕਡਾਊਨ ਦੀ ਵਜ੍ਹਾ ਨਾਲ ਪਹਿਲਾਂ ਹੀ ਬਹੁਤ ਪਰੇਸ਼ਾਨ ਤੇ ਪੀਯੂ ਪ੍ਰਸ਼ਾਸਨ ਫੀਸ ਵਧਾ ਕੇ ਉਨ੍ਹਾਂ ਨੂੰ ਹੋਰ ਜ਼ਿਆਦਾ ਪਰੇਸ਼ਾਨ ਕਰ ਰਿਹਾ ਹੈ। ਪੀਯੂ ਪ੍ਰਸ਼ਾਸਨ ਨੂੰ ਫੀਸ ਵਧਾਉਣ ਦਾ ਫੈਸਲਾ ਨਹੀਂ ਲੈਣਾ ਚਾਹੀਦਾ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਫੈਸਲੇ ਦਾ ਵਿਰੋਧ ਕੀਤਾ ਜਾਵੇਗਾ।

(ਹਿਮਾਂਸ਼ੂ ਲਪਾਨੀਆ, ਗਰਲਜ਼ ਵਿੰਗ ਇੰਚਾਰਜ, ਈਨਸੋ)

ਲਾਕਡਾਊਨ 'ਚ ਵਪਾਰ ਬੰਦ ਹੈ। ਲੋਕਾਂ ਨੂੰ ਸੈਲਰੀ ਨਹੀਂ ਮਿਲ ਰਹੀ ਹੈ। ਰੋਜ਼ਗਾਰ ਖਤਮ ਹੈ। ਅਜਿਹੇ 'ਚ ਫੀਸ ਵਾਧੇ ਦਾ ਫੈਸਲਾ ਬਿਲਕੁਲ ਗਲਤ ਹੈ।

(ਸ਼ੋਰਿਯਾ ਮਹਿਰਾ, ਸਟੂਡੈਂਟ ਯੂਆਈਐੱਲਐੱਸ, ਪੀਯੂ)

ਪੀਯੂ ਪ੍ਰਸ਼ਾਸਨ 'ਚ ਕਈ ਅਧਿਕਾਰੀ ਅਜਿਹੇ ਹਨ, ਜਿਨ੍ਹਾਂ ਦੇ ਬੱਚੇ ਅਜੇ ਪੜ੍ਹ ਰਹੇ ਹਨ। ਜਿਨ੍ਹਾਂ ਦਾ ਵਪਾਰ ਨਹੀਂ ਰਿਹਾ ਤੇ ਜਿਨ੍ਹਾਂ ਦੀ ਤਨਖਾਹ ਨਹੀਂ ਮਿਲੀ, ਉਨ੍ਹਾਂ ਮਾਪਿਆਂ ਦੀ ਥਾਂ ਆਪਣੇ ਆਪ ਨੂੰ ਰੱਖ ਕੇ ਦੇਖਣ।

(ਆਰੋਹੀ ਮਿੱਤਲ, ਸਟੂਡੈਂਟ ਯੂਆਈਈਟੀ, ਪੀਯੂ)