ਜੇਐੱਨਐੱਨ, ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੇ ਵੱਕਾਰੀ ਕਾਨੂੰਨ ਵਿਭਾਗ ਵਿਚ ਐੱਲਐੱਲਬੀ ਪਹਿਲੇ ਸਾਲ ਵਿਚ ਦਾਖ਼ਲੇ ਦਾ ਰਾਹ ਸਾਫ਼ ਹੋ ਗਿਆ ਹੈ। ਕਾਨੂੰਨ ਵਿਭਾਗ ਨੇ ਮੰਗਲਵਾਰ ਨੂੰ ਪ੍ਰੋਵੀਜ਼ਨਲ ਮੈਰਿਟ ਸੂਚੀ ਜਾਰੀ ਕਰ ਦਿੱਤੀ ਹੈ। ਪੀਯੂ ਦੇ ਕਾਨੂੰਨ ਵਿਭਾਗ ਵਿਚ ਐੱਲਐੱਲਬੀ ਦੀਆਂ 300 ਸੀਟਾਂ 'ਤੇ ਦਾਖ਼ਲਾ ਲਿਆ ਜਾਵੇਗਾ।

ਵਿਭਾਗ ਦੀ ਤਰਫੋਂ ਮੈਰਿਟ ਸੂਚੀ ਦੇਰ ਨਾਲ ਜਾਰੀ ਕਰਨ ਦੇ ਮੁੱਦੇ ਨੂੰ ਜਾਗਰਣ ਗਰੁੱਪ ਨੇ ਚੁੱਕਿਆ ਸੀ। ਮੰਗਲਵਾਰ ਬਾਅਦ ਦੁਪਹਿਰ ਵਿਭਾਗ ਨੇ ਵੈੱਬਸਾਈਟ 'ਤੇ ਦਾਖ਼ਲੇ ਲਈ ਯੋਗ ਉਮੀਦਵਾਰਾਂ ਦੀ ਪੂਰੀ ਸੂਚੀ ਜਾਰੀ ਕਰ ਦਿੱਤੀ ਹੈ। ਕਾਨੂੰਨ ਵਿਭਾਗ ਵਿਚ ਦਾਖ਼ਲੇ ਲਈ ਪੂਰੇ ਮੁਲਕ ਤੋਂ 2100 ਦੇ ਕਰੀਬ ਪਾੜਿ੍ਹਆਂ ਨੇ ਬਿਨੈ ਕੀਤਾ ਸੀ। ਜਾਣਕਾਰੀ ਮੁਤਾਬਕ ਵਿਭਾਗ ਵਿਚ 140 ਜਨਰਲ ਸੀਟਾਂ ਤੇ ਹੋਰ ਰਿਜ਼ਰਵ ਸੀਟਾਂ 'ਤੇ ਦਾਖ਼ਲਾ ਦਿੱਤਾ ਜਾਣਾ ਹੈ।