ਜੇਐਨਐਨ,ਚੰਡੀਗੜ੍ਹ : Hot Spot ਸੈਕਟਰ 26 ਬਾਪੂਧਾਮ ਕਾਲੋਨੀ ਵਿਚ ਵੀਰਵਾਰ ਸਵੇਰੇ ਕੋਰੋਨਾ ਵਾਇਰਸ ਦੇ ਛੇ ਹੋਰ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਨਵੇਂ ਮਰੀਜ਼ਾਂ ਵਿਚ 8,12,15,16 ਅਤੇ 17 ਸਾਲ ਦੇ ਪੰਜ ਬੱਚੇ-ਬੱਚੀਆਂ ਸ਼ਾਮਲ ਹਨ ਜਦਕਿ ਇਕ 53 ਸਾਲ ਦਾ ਇਕ ਵਿਅਕਤੀ ਵੀ ਪਾਜ਼ੇਟਿਵ ਆਇਆ ਹੈ। ਸ਼ਹਿਰ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 288 ਹੋ ਗਈ ਹੈ,ਜਿਨ੍ਹਾਂ ਵਿਚੋਂ 217 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ 4 ਲੋਕਾਂ ਦੀ ਮੌਤ ਹੋ ਗਈ ਹੈ।

ਕੋਰੋਨਾ ਸੰਕਟ ਵਿਚ ਬਾਪੂਧਾਮ ਕਾਲੋਨੀ ਦੇ ਲੋਕ ਦੋਹਰੀ ਮਾਰ ਝੱਲ ਰਹੇ ਹਨ। ਇਥੇ ਇਕ ਪਾਸੇ ਕੋਰੋਨਾ ਲੋਕਾਂ ਦਾ ਪਿੱਛਾ ਨਹੀਂ ਛੱਡ ਰਿਹਾ ਤਾਂ ਦੂਜੇ ਪਾਸੇ ਪ੍ਰਸ਼ਾਸਨ ਦੀ ਸਖ਼ਤੀ ਉਨ੍ਹਾਂ 'ਤੇ ਭਾਰੀ ਪੈ ਰਹੀ ਹੈ। ਕਾਲੋਨੀ ਵਿਚ ਜੇ ਕੋਈ ਘਰ ਤੋਂ ਬਾਹਰ ਰਾਸ਼ਨ ਜਾਂ ਸਬਜ਼ੀ-ਦੁੱਧ ਲੈਣ ਨਿਕਲੇ ਤਾਂ ਪੁਲਿਸ ਲਾਠੀਚਾਰਜ ਕਰਦੀ ਹੈ। ਹਾਲਾਤ ਏਨੇ ਖਰਾਬ ਹੋ ਗਏ ਹਨ ਕਿ ਲੋਕਾਂ ਕੋਲ ਘਰਾਂ ਵਿਚ ਰਾਸ਼ਨ ਖ਼ਤਮ ਹੋ ਗਿਆ ਹੈ। ਕਈ ਲੋਕ ਬਿਮਾਰ ਹਨ ਪਰ ਦਵਾਈ ਖਰੀਦਣ ਲਈ ਨਾ ਪੈਸੇ ਹਨ ਅਤੇ ਨਾ ਹੀ ਪੁਲਿਸ ਬਾਹਰ ਜਾਣ ਦੇ ਰਹੀ ਹੈ।

Posted By: Tejinder Thind