ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ : ਵਧੀਕ ਜ਼ਿਲ੍ਹਾ ਮੈਜਿਸਟੇ੍ਟ ਅਮਨਿੰਦਰ ਕੌਰ ਬਰਾੜ ਵੱਲੋਂ ਪੰਜਾਬ ਟਰੈਵਲ ਪੋ੍ਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਕਾਨੂੰਨ ਦੀ ਉਲੰਘਣਾ ਕਰਨ 'ਤੇ ਮੈਸਰਜ਼ ਰੁਦਰਾਕਸ਼, ਸੈਟਿਲੰਗ ਅਬਰੋਡ ਸਰਵਿਸਿਜ਼ ਪ੍ਰਰਾਈਵੇਟ ਲਿਮਟਿਡ ਅਤੇ ਸਟੈੱਪਅੱਪ ਐਜੂਕੇਸ਼ਨ ਕੰਸਲਟੈਂਸੀ ਫ਼ਰਮਾਂ ਦੇ ਲਾਇਸੈਂਸ 90 ਦਿਨਾਂ ਲਈ ਮੁਅੱਤਲ ਕਰ ਦਿੱਤੇ ਗਏ ਹਨ।

ਵਧੀਕ ਜ਼ਿਲ੍ਹਾ ਮੈਜਿਸਟੇ੍ਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰਮ ਰੁਦਰਾਕਸ਼ ਫੇਜ਼-1, ਸੈਟਿਲੰਗ ਅਬਰੋਡ ਸਰਵਿਸਿਜ਼ ਪ੍ਰਰਾਈਵੇਟ ਲਿਮਟਿਡ ਫੇਜ਼ 3ਬੀ2 ਅਤੇ ਸਟੈੱਪਅੱਪ ਐਜੂਕੇਸ਼ਨ ਫੇਜ਼-5, ਮੁਹਾਲੀ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੈਂਸ ਜਾਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਫ਼ਰਮ ਰੁਦਰਾਕਸ਼ ਦੇ ਲਾਇਸੈਂਸ ਦੀ ਮਿਆਦ 24 ਮਾਰਚ, 2025 ਤੱਕ ਹੈ। ਇਸੇ ਤਰਾਂ੍ਹ ਸੈਟਿਲੰਗ ਅਬਰੋਡ ਸਰਵਿਸਿਜ਼ ਪ੍ਰਰਾਈਵੇਟ ਲਿਮਟਿਡ ਦੀ ਮਿਆਦ 4 ਜੁਲਾਈ 2023 ਤੱਕ ਹੈ ਅਤੇ ਸਟੈੱਪਅੱਪ ਐਜੂਕੇਸ਼ਨ ਦੇ ਲਾਇਸੈਂਸ ਦੀ ਮਿਆਦ 19 ਮਾਰਚ 2023 ਤੱਕ ਹੈ।

ਉਨਾਂ੍ਹ ਦੱਸਿਆ ਕਿ ਤਿੰਨੇ ਫ਼ਰਮਾਂ ਖ਼ਿਲਾਫ਼ ਮਿਲੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਦਫ਼ਤਰ ਵੱਲੋਂ ਲਾਇਸੈਂਸੀ ਦੇ ਦਫ਼ਤਰੀ ਪਤੇ 'ਤੇ ਪੱਤਰ ਭੇਜਦੇ ਹੋਏ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨਾਂ੍ਹ ਤੋਂ ਚਾਰਜ ਕੀਤੀ ਗਈ ਫ਼ੀਸ ਅਤੇ ਫ਼ਰਮਾਂ ਵੱਲੋਂ ਦਿੱਤੀ ਗਈ ਸਰਵਿਸ ਬਾਰੇ ਰਿਪੋਰਟ ਮੰਗੀ ਗਈ ਸੀ ਪਰ ਫ਼ਰਮਾਂ ਵੱਲੋਂ ਰਿਪੋਰਟ ਨਾ ਦੇਣ ਤੇ ਪ੍ਰਸ਼ਾਸਨ ਵੱਲੋਂ ਉਨਾਂ੍ਹ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਉਹ ਦਫ਼ਤਰ 'ਚ ਹਾਜ਼ਰ ਹੋਣ। ਉਨ੍ਹਾਂ ਦੱਸਿਆ ਕਿ ਆਪਣੀ ਸਥਿਤੀ ਸ਼ਪੱਸਟ ਕਰਨ ਲਈ ਫ਼ਰਮਾਂ ਦੇ ਨੁਮਾਇੰਦੇ ਇਸ ਦਫ਼ਤਰ ਵਿਖੇ ਹਾਜ਼ਰ ਨਹੀਂ ਹੋਏ।

ਇਸ ਲਈ ਉਕਤ ਤੱਥਾਂ ਦੇ ਮੱਦੇਨਜ਼ਰ ਲਾਇਸੈਂਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ ਪੰਜਾਬ ਟਰੈਵਲ ਪੋ੍ਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) (ਈ) 'ਚ ਦਰਸਾਏ ਅਨੁਸਾਰ ਤਿੰਨਾਂ ਫ਼ਰਮਾਂ ਦੇ ਲਾਇਸੈਂਸ 90 ਦਿਨਾਂ ਲਈ ਮੁਅੱਤਲ ਕਰ ਦਿੱਤੇ ਹਨ। ਉਨਾਂ੍ਹ ਦੱਸਿਆ ਲਾਇਸੈਂਸੀ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ 15 ਦਿਨਾਂ ਦਾ ਸਮਾਂ ਦਿੰਦੇ ਹੋਏ ਨੋਟਿਸ ਜਾਰੀ ਕੀਤਾ ਹੈ ਕਿ ਕਿਉਂ ਨਾ ਉਸ ਦਾ ਲਾਇਸੈਂਸ ਰੱਦ ਕਰ ਦਿੱਤੇ ਜਾਣ।