ਸੁਰਜੀਤ ਸਿੰਘ ਕੁਹਾੜ, ਲਾਲੜੂ

ਲੈਹਲੀ ਟ੍ਰੈਿਫ਼ਕ ਪੁਲਿਸ ਨੇ 7ਵਾਂ ਯੂਐੱਨ ਕੌਮਾਂਤਰੀ ਸੜਕ ਸੁਰੱਖਿਆ ਹਫ਼ਤਾ ਲੋੜਵੰਦਾਂ ਨੂੰ ਹੈਲਮੇਟ ਵੰਡ ਕੇ ਮਨਾਇਆ। ਲੈਹਲੀ ਟ੍ਰੈਿਫ਼ਕ ਪੁਲਿਸ ਦੇ ਇੰਚਾਰਜ ਏਐੱਸਆਈ ਜਸਵੀਰ ਸਿੰਘ, ਏਐੱਸਆਈ ਜਤਿੰਦਰ ਸਿੰਘ, ਏਐੱਸਆਈ ਪਰਮਜੀਤ ਸਿੰਘ ਤੇ ਏਐੱਸਆਈ ਸ਼ਿਵਚਰਨ ਸਿੰਘ ਦੀ ਅਗਵਾਈ ਹੇਠ ਮਨਾਏ ਇਸ ਸੁਰੱਖਿਆ ਹਫ਼ਤੇ ਦੌਰਾਨ ਮੁਸਾਫ਼ਰਾਂ ਨੂੰ ਟ੍ਰੈਿਫ਼ਕ ਨਿਯਮਾਂ ਬਾਰੇ ਜਾਣੂ ਕਰਵਾਇਆ ਗਿਆ। ਉਕਤ ਮੁਲਾਜ਼ਮਾਂ ਨੇ ਦੱਸਿਆ ਕਿ ਸਾਨੂੰ ਵਹੀਕਲ ਚਲਾਉਣ ਸਮੇਂ ਆਪਣੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਸੜਕ ਹਾਦਸਾ ਕਿਸੇ ਨਾਲ ਵੀ ਵਾਪਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਜੇ ਕੁੱਝ ਸਖ਼ਤਾਈ ਕਰਦੀ ਵੀ ਹੈ, ਤਾਂ ਲੋਕਾਂ ਦੀ ਭਲਾਈ ਲਈ ਹੀ ਕਰਦੀ ਹੈ। ਇਸ ਸੁਰੱਖਿਆ ਹਫਤੇ ਸਬੰਧੀ ਕੀਤੇ ਪੋ੍ਗਰਾਮ ਦੌਰਾਨ ਕਰੀਬ ਵੀਹ ਹੈਲਮਟ ਵੰਡੇ ਗਏ। ਇਸ ਮੌਕੇ ਨਰਿੰਦਰ ਸਿੰਘ ਨਿੰਨੀ,ਮਨਜੀਤ ਸਿੰਘ ਤੇ ਹਰਜੀਤ ਸਿੰਘ ਆਦਿ ਹਾਜ਼ਰ ਸਨ।