ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਮੋਹਾਲੀ ਸੋਹਾਣਾ ਥਾਣੇ ਦੇ ਅਧੀਨ ਪੈਂਦੇ ਸ਼ਿਵ ਮੰਦਰ ਲਾਂਡਰਾ ਰੋਡ 'ਤੇ ਗਿਲ ਕੰਪਲੈਕਸ ਕੋਲ ਬਣੇ ਪੀਜੀ 'ਚ ਦਿਨ ਦਿਹਾੜੇ ਚੋਰ ਕਮਰੇ ਦਾ ਜਿੰਦਰਾ ਤੋੜ ਕੇ ਉੱਥੇ ਰੱਖੇ ਲੈਪਟਾਪ ਚੋਰੀ ਕਰ ਕੇ ਲੈ ਗਏ। ਚੋਰੀ ਦਾ ਪਤਾ ਉਦੋਂ ਲੱਗਿਆ ਜਦੋਂ ਕਾਲਜ ਤੋਂ ਵਾਪਸ ਆਏ ਨੌਜਵਾਨਾਂ ਨੇ ਕਮਰੇ ਦਾ ਜਿੰਦਰਾ ਟੁੱਟਿਆ ਹੋਇਆ ਦੇਖਿਆ। ਉਨਾਂ੍ਹ ਤੁਰੰਤ ਇਸਦੀ ਸ਼ਿਕਾਇਤ ਪੁਲਿਸ ਕੰਟਰੋਲ ਰੂਮ 'ਤੇ ਦਿੱਤੀ। ਪੁਲਿਸ ਨੇ ਮੌਕੇ 'ਤੇ ਜਾ ਕੇ ਜਾਂਚ ਕਰਨ ਉਪਰੰਤ ਅਣਪਛਾਤੇ ਚੋਰਾਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਅੰਕਿਤ ਰਾਜ ਨਿਵਾਸੀ ਮੇਜਰ ਸਿੰਘ ਗਿੱਲ ਕੰਪਲੈਕਸ ਨੇ ਦੱਸਿਆ ਕਿ ਉਹ ਇੱਥੇ ਪੀਜੀ ਰਹਿੰਦੇ ਹਨ ਅਤੇ ਸੀਜੀਸੀ ਲਾਂਡਰਾਂ ਕਾਲਜ 'ਚ ਬੀਟੈਕ ਦੇ ਵਿਦਿਆਰਥੀ ਹਨ। ਉਨਾਂ੍ਹ ਦੱਸਿਆ ਕਿ ਉਸਦੇ ਨਾਲ ਵਾਲੇ ਕਮਰੇ 'ਚ ਉਸਦੇ ਦੋ ਦੋਸਤ ਵੀ ਰਹਿੰਦੇ ਹਨ। ਬੀਤੇ ਦਿਨੀਂ ਉਹ ਆਪਣੇ ਕਮਰੇ ਨੂੰ ਜਿੰਦਰਾ ਲਗਾ ਕੇ ਕਾਲਜ 'ਚ ਪੜ੍ਹਨ ਲਈ ਚਲੇ ਗਏ ਜਦੋਂ ਉਹ ਕਰੀਬ 1 ਵਜੇ ਵਾਪਸ ਕਮਰੇ 'ਚ ਆਏ ਤਾਂ ਉਨਾਂ੍ਹ ਵੇਖਿਆ ਕਿ ਉਨਾਂ੍ਹ ਦੇ ਕਮਰੇ ਦਾ ਜਿੰਦਰਾ ਟੁੱਟਿਆ ਹੋਇਆ ਸੀ ਅਤੇ ਕਮਰੇ 'ਚ ਰੱਖੇ ਉਨਾਂ੍ਹ ਦੇ ਤਿੰਨ ਲੈਪਟਾਪ ਚੋਰੀ ਹੋ ਚੁੱਕੇ ਸਨ। ਉਨਾਂ੍ਹ ਤੁਰੰਤ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਪੁਲਿਸ ਨੇ ਜਾਂਚ ਤੋਂ ਬਾਅਦ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।